ਰਾਸ਼ਟਰਪਤੀ, ਪੀਐਮ ਮੋਦੀ ਲਈ ਸ਼ਾਹੀ ਲੀਚੀ ਲਿਆਉਣ ਵਾਲਾ ਅਧਿਕਾਰੀ ਨਿਕਲਿਆ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਬਿਹਾਰ ਦੇ ਮੁਜ਼ੱਫਰਪੁਰ ਵਿਚ ਖੇਤੀਬਾੜੀ ਵਿਭਾਗ ਦਾ ਇਕ ਅਧਿਕਾਰੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।

Corona Virus

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਬਿਹਾਰ ਦੇ ਮੁਜ਼ੱਫਰਪੁਰ ਵਿਚ ਖੇਤੀਬਾੜੀ ਵਿਭਾਗ ਦਾ ਇਕ ਅਧਿਕਾਰੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਹ ਅਧਿਕਾਰੀ ਪਿਛਲੇ ਦਿਨੀਂ ਸ਼ਾਹੀ ਲੀਚੀ ਲੈ ਕੇ ਦਿੱਲੀ ਸਥਿਤ ਬਿਹਾਰ ਭਵਨ ਗਏ ਸੀ। ਇਹ ਲੀਚੀਆਂ ਤੋਹਫੇ ਵਜੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਲਈ ਭੇਜੀਆਂ ਗਈਆਂ ਸਨ।

ਇਸ ਨੂੰ ਲੈ ਕੇ ਮੁਜ਼ੱਫਰਪੁਰ ਲੋਕ ਸੰਪਰਕ ਦਫਤਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਅਧਿਕਾਰੀ ਸਿਰਫ ਲੀਚੀ ਦਾ ਟਰੱਕ ਬਿਹਾਰ ਭਵਨ ਤੱਕ ਪਹੁੰਚਿਆ ਜਾਂ ਨਹੀਂ ਇਹ ਯਕੀਨੀ ਕਰਨ ਲਈ ਦਿੱਲੀ ਬਿਹਾਰ ਭਵਨ ਗਏ ਸੀ। ਇਸ ਸਬੰਧ ਵਿਚ ਮੁਜ਼ੱਫਰਪੁਰ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਪ੍ਰਸਾਦ ਸਿੰਘ ਦਾ ਕਹਿਣਾ ਹੈ ਕਿ ਅਧਿਕਾਰੀ ਲੀਚੀਆਂ ਦਾ ਟਰੱਕ ਬਿਹਾਰ ਭਵਨ ਪਹੁੰਚਾਉਣ ਤੋਂ ਬਾਅਦ ਅਪਣੇ ਦੋ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ, ਜਿਨ੍ਹਾਂ ਵਿਚੋਂ ਇਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਉਸ ਦੇ ਅਧਾਰ ‘ਤੇ ਅਧਿਕਾਰੀ ਨੇ ਅਪਣਾ ਕੋਰੋਨਾ ਵਾਇਰਸ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹਾ ਲੋਕ ਸੰਪਰਕ ਦਫਤਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਮੁਜ਼ੱਫਰਪੁਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ 9 ਜੂਨ ਨੂੰ ਟਰੇਨ ਵਿਚ ਲੀਚੀ ਦੇ ਪੈਕੇਟ ਲੈ ਕੇ ਬਿਹਾਰ ਭਵਨ, ਨਵੀਂ ਦਿੱਲੀ ਆਏ ਸੀ।

ਬਿਹਾਰ ਭਵਨ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਕੀਤੇ ਗਏ ਨਿਯਮਾਂ ਦਾ ਪਾਲਣ ਕਰਦੇ ਹੋਏ ਇਹ ਅਧਿਕਾਰੀ ਅਪਣੇ ਕਮਰੇ ਵਿਚ ਹੀ ਸੀ। ਫਿਲਹਾਲ ਇਸ ਅਧਿਕਾਰੀ ਨੂੰ ਕੋਵਿਡ ਕੇਅਰ ਸੈਂਟਰ ਵਿਚ ਇਲਾਜ ਲਈ ਭੇਜਿਆ ਗਿਆ ਹੈ।