ਪੰਜਾਬ ਚ ਕਰੋਨਾ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 100 ਦੇ ਕਰੀਬ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਤੱਕ ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 4171 ਹੋ ਗਈ ਹੈ ਜਿਨ੍ਹਾਂ ਵਿਚੋਂ 2700 ਤੋਂ ਜ਼ਿਆਦਾ ਲੋਕ ਸਿਹਤਮੰਦ ਹੋ ਕੇ ਘਰ ਪਰਤ ਗਏ ਹਨ

Covid 19

ਚੰਡੀਗੜ੍ਹ : ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿਚ ਆਏ ਦਿਨ ਇਜਾਫਾ ਹੋ ਰਿਹਾ ਹੈ, ਇਸ ਤਰ੍ਹਾਂ ਹੁਣ ਫਿਰੋਜ਼ਪੁਰ ਵਿਚ  ਇਕ 46 ਸਾਲਾ ਵਿਅਕਤੀ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਜਿਸ ਦਾ ਇਲਾਜ਼ ਲੁਧਿਆਣਾ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਜਿਸ ਤੋਂ ਬਾਅਦ ਹੁਣ ਸੂਬੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ।

ਜਿਨ੍ਹਾਂ ਵਿਚੋਂ ਅਮ੍ਰਿੰਤਸਰ ਵਿਚ 31 ਮੌਤਾਂ ਅਤੇ ਲੁਧਿਆਣਾ ਅਤੇ ਜਲੰਧਰ ਵਿਚ 14-14 ਮੌਤਾਂ ਕਰੋਨਾ ਵਾਇਰਸ ਦੇ ਕਾਰਨ ਹੋਈਆਂ ਹਨ। ਮਤਲਬ ਕਿ 99 ਵਿਚੋਂ 59 ਮੌਤਾਂ ਕੇਵਲ ਤਿੰਨ ਜ਼ਿਲਿਆਂ ਦੇ ਵਿਚੋਂ ਹੀ ਹੋਈਆਂ ਹਨ। ਦੱਸ ਦੱਈਏ ਕਿ ਸੂਬੇ ਵਿਚ ਹੁਣ 125 ਹੋਰ ਨਵੇਂ ਮਾਮਲੇ ਦਰਜ਼ ਹੋਏ ਹਨ। ਲੁਧਿਆਣਾ ਵਿੱਚ ਸਭ ਤੋਂ ਵੱਧ 44, ਅੰਮ੍ਰਿਤਸਰ ਵਿੱਚ 21, ਫਾਜ਼ਿਲਕਾ ਵਿੱਚ 19, ਸੰਗਰੂਰ ਵਿੱਚ 15,

ਜਲੰਧਰ ਵਿੱਚ ਅੱਠ, ਗੁਰਦਾਸਪੁਰ ਵਿੱਚ ਪੰਜ, ਮੁਹਾਲੀ ਵਿੱਚ ਚਾਰ, ਨਵਾਂ ਸ਼ਹਿਰ ਵਿੱਚ ਤਿੰਨ, ਫਰੀਦਕੋਟ, ਮੁਕਤਸਰ ਤੇ ਰੂਪਨਗਰ ਵਿੱਚ ਦੋ ਤੇ ਸੰਗਰੂਰ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ 10 ਦਿਨਾਂ ਦੇ ਵਿਚ ਹੀ ਪੰਜਾਬ ਵਿਚ 1180 ਮਾਮਲੇ ਦਰਜ਼ ਹੋਏ ਹਨ

ਅਤੇ 10 ਦਿਨਾਂ ਤੋਂ ਰੋਜ਼ਾਨਾਂ 118 ਕੇਸ ਔਂਸਤਨ ਆ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 4171 ਹੋ ਗਈ ਹੈ ਜਿਨ੍ਹਾਂ ਵਿਚੋਂ 2700 ਤੋਂ ਜ਼ਿਆਦਾ ਲੋਕ ਸਿਹਤਮੰਦ ਹੋ ਕੇ ਘਰ ਪਰਤ ਗਏ ਹਨ ਅਤੇ ਹੁਣ ਸੂਬੇ ਵਿਚ 1372 ਸਮਗਰਮ ਕੇਸ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ