ਮਹਾਂਮਾਰੀ ਦੇ ਸਮੇਂ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਮਿਲੇਗਾ ਪ੍ਰੋਵੀਜ਼ਨਲ ਪੈਨਸ਼ਨ ਦਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਸੰਕਟ ਦੇ ਸਮੇਂ ਦੌਰਾਨ ਨੌਕਰੀ ਤੋਂ ਰਿਟਾਇਰ ਹੋ..........

pension

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਸੰਕਟ ਦੇ ਸਮੇਂ ਦੌਰਾਨ ਨੌਕਰੀ ਤੋਂ ਰਿਟਾਇਰ ਹੋ ਰਹੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿਤੀ ਹੈ। ਤਾਲਾਬੰਦੀ ਦੇ ਸਮੇਂ ਰਿਟਾਇਰ ਹੋ ਰਹੇ ਮੁਲਾਜ਼ਮਾਂ ਨੂੰ ਸਰਕਾਰ ਪ੍ਰੋਵੀਜ਼ਨਲ ਪੈਨਸ਼ਨ ਲਾਭ ਪ੍ਰਦਾਨ ਕਰੇਗੀ।

ਇਸ ਸਬੰਧੀ ਵਿੱਤ ਵਿਭਾਗ ਦੇ ਪੈਨਸ਼ਨ ਤੇ ਨੀਤੀ ਨਾਲ ਸਬੰਧਤ ਸੈਲ ਵਲੋਂ ਇਕ ਪੱਤਰ ਜਾਰੀ ਕਰ ਕੇ ਵੱਖ ਵੱਖ ਵਿਭਾਗਾਂ ਦੇ ਮੁਖਅੀਆਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕਰ ਦਿਤੀਆਂ ਹਨ।

ਜਾਰੀ ਪੱਤਰ ਅਨੁਸਾਰ ਤਾਲਾਬੰਦੀ ਦੌਰਾਨ 31 ਮਾਰਚ 2020 ਨੂੰ ਰਿਟਾਇਰ ਹੋਏ ਅਤੇ ਇਸ ਤੋਂ ਬਾਅਦ ਰਿਟਾਇਰ ਹੋਣ ਵਾਲੇ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪ੍ਰੋਵੀਜ਼ਨਲ ਪੈਨਸ਼ਨ ਦਾ ਲਾਭ ਮਿਲੇਗਾ।

ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਤਾਲਾਬੰਦੀ ਤੇ ਕਰਫ਼ਿਉ ਦੀ ਸਥਿਤੀ ਦੇ ਮੱਦੇਨਜ਼ਰ ਪਹਿਲੀ ਜਨਵਰੀ 2020 ਜਾਂ ਇਸ ਤੋਂ ਬਾਅਦ 31 ਮਾਰਚ ਤਕ ਰਿਟਾਇਰ ਹੋਣ ਵਾਲਿਆਂ ਨੂੰ ਵੀ ਸਰਕਾਰ ਨੇ ਇਹ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ।

ਜਨਵਰੀ ਤੋਂ ਮਾਰਚ ਸਮੇਂ ਦੇ ਰਿਟਾਇਰ ਮੁਲਾਜ਼ਮਾਂ ਦਾ ਵੀ ਜੇ ਪੈਨਸ਼ਨ ਕੇਸ ਮਨਜ਼ੂਰ ਨਹੀਂ ਹੋਇਆ ਤਾਂ ਉਨ੍ਹਾਂ 'ਤੇ ਵੀ ਤਾਲਾਬੰਦੀ ਵਾਲੇ ਸਮੇਂ ਦੇ ਮੁਲਾਜ਼ਮਾਂ ਲਈ ਲਾਗੂ ਪੈਨਸ਼ਨ ਨਿਯਮ ਅਮਲ 'ਚ ਆਉਣਗੇ।

ਰਿਟਾਇਰ ਹੋਣ ਵਾਲੇ ਮੁਲਾਜ਼ਮ ਦੀ ਇਸ ਸਮੇਂ ਦੌਰਾਨ ਮੌਤ ਦੀ ਹਾਲਤ ਵਿਚ ਫੈਮਲੀ ਪੈਨਸ਼ਨ ਸਬੰਧੀ ਵੀ ਇਹ ਹਿਦਾਇਤਾਂ ਲਾਗੂ ਹੋਣਗੀਆਂ।  ਜਾਰੀ ਪੱਤਰ ਵਿਚ ਇਹ ਵੀ ਸਪੱਸ਼ਟ ਕਰ ਦਿਤਾ ਗਿਆ ਕਿ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 9.9 (5) ਅਨੁਸਾਰ ਪ੍ਰੋਵੀਜ਼ਨਲ ਪੈਨਸ਼ਨ 6 ਮਹੀਨੇ ਦੇ ਸਮੇਂ ਬਾਅਦ ਨਹੀਂ ਦਿਤੀ ਜਾਵੇਗੀ।

ਲਾਭ ਪਾਤਰੀ ਹੱਕਦਾਰ ਮੁਲਾਜ਼ਮਾਂ ਨੂੰ ਅਪਣੇ ਕੇਸ ਤੁਰਤ ਮਹਾਂ ਲੇਖਾਕਾਰ ਪੰਜਾਬ ਨੂੰ ਭੇਜਣ ਦੀ ਸਰਕਾਰ ਵਲੋਂ ਹਦਾਇਤ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਸੰਕਟ ਸਮੇਂ ਪ੍ਰੋਵੀਜ਼ਨਲ ਪੈਨਸ਼ਨ ਦਾ ਲਾਭ ਮਿਲ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ