ਸ਼ਹੀਦ ਹੋਏ ਗੁਰਤੇਜ ਸਿੰਘ ਦੇ ਪਰਵਾਰ ਨੇ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਲਵਾਨ ਘਾਟੀ ਭਾਰਤ ਚੀਨ ਦੀ ਸਰਹੱਦ 'ਤੇ ਹੋਈ ਖ਼ੂਨੀ ਝੜਪ ਦੌਰਾਨ ਜ਼ਿਲ੍ਹਾ ਮਾਨਸਾ ਦੇ ਸ਼ਹੀਦ ਗੁਰਤੇਜ ਸਿੰਘ ਦੇ ਸਸਕਾਰ ਉਪਰੰਤ .......

Gurtej singh

ਫ਼ਤਿਹਗੜ੍ਹ ਸਾਹਿਬ : ਗਲਵਾਨ ਘਾਟੀ ਭਾਰਤ ਚੀਨ ਦੀ ਸਰਹੱਦ 'ਤੇ ਹੋਈ ਖ਼ੂਨੀ ਝੜਪ ਦੌਰਾਨ ਜ਼ਿਲ੍ਹਾ ਮਾਨਸਾ ਦੇ ਸ਼ਹੀਦ ਗੁਰਤੇਜ ਸਿੰਘ ਦੇ ਸਸਕਾਰ ਉਪਰੰਤ ਉਸ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਮਗਰੋਂ ਸ਼ਹੀਦ ਦਾ ਪ੍ਰਵਾਰ, ਰਿਸ਼ਤੇਦਾਰ ਅਤੇ ਉਸ ਦੇ ਦੋਸਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

ਜਿਥੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਅਤੇ ਐਡੀਸ਼ਨਲ ਮੈਨੇਜਰ ਕਰਮਜੀਤ ਸਿੰਘ ਵਲੋਂ ਪ੍ਰਵਾਰ ਨੂੰ ਸਿਰਪਾਉ ਭੇਟ ਕੀਤੇ ਗਏ। ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਬੇਟੇ ਨੇ ਦੇਸ਼ ਦੀ ਖ਼ਾਤਰ ਸ਼ਹੀਦੀ ਪਾਉਣ 'ਤੇ ਸਾਨੂੰ ਅਪਣੇ ਪੁੱਤਰ 'ਤੇ ਮਾਣ ਹੈ ।

ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਜਾਣਾ ਚਾਹੁੰਦਾ ਸੀ ਪ੍ਰੰਤੂ ਉਸ ਨੇ ਵਿਦੇਸ਼ ਜਾਣ ਨਾਲੋਂ ਦੇਸ਼ ਸੇਵਾ ਨੂੰ ਤਰਜੀਹ ਦਿਤੀ ਅਤੇ ਪਹਿਲੀ ਵਾਰ ਦੀ ਫ਼ੌਜ ਦੀ ਭਰਤੀ ਦੇਖਣ ਗਿਆ ਇਹ ਹੀ ਫ਼ੌਜ ਵਿਚ ਭਰਤੀ ਹੋ ਗਿਆ।

ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਫ਼ਿਲਹਾਲ ਉਨ੍ਹਾਂ ਲਈ ਕੁੱਝ ਮਾਲੀ ਮਦਦ ਕਰਨ ਅਤੇ ਇਕ ਪ੍ਰਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਜ਼ਰੂਰ ਕੀਤਾ ਗਿਆ ਹੈ। ਇਸ ਮੌਕੇ ਸ਼ਹੀਦ ਗੁਰਤੇਜ ਸਿੰਘ  ਦੇ ਵੱਡੇ ਭਰਾ ਤਰਲੋਕ ਸਿੰਘ ਨੇ ਕਿਹਾ ਗੁਰਤੇਜ ਬਚਪਨ ਤੋਂ ਹੀ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ।

ਅਤੇ ਹਰ ਇਕ ਵਿਅਕਤੀ ਨਾਲ ਬਹੁਤ ਜਲਦੀ ਘੁਲ ਮਿਲ ਜਾਂਦਾ ਸੀ । ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੀ ਦਾਦੀ ਬਲਵੀਰ ਕੌਰ ਨੇ ਕਿਹਾ ਕਿ ਗੁਰਤੇਜ ਸਿੰਘ ਤੇ ਸਾਨੂੰ ਹੀ ਨਹੀਂ ਸਮੁੱਚੇ ਦੇਸ਼ ਵਾਸੀਆਂ ਨੂੰ ਮਾਣ ਹੈ ਕਿਉਂਕਿ ਦੇਸ਼ ਦੀ ਖ਼ਾਤਰ ਸ਼ਹੀਦੀਆਂ ਪਾਉਣ ਵਾਲੇ ਹਮੇਸ਼ਾ ਅਮਰ ਰਹਿੰਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਅਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਗੁਰਦੁਆਰਾ ਸਾਹਿਬ ਦੇ ਦੇ ਸਟਾਫ਼ ਮੈਂਬਰ ਰੀਕਾਰਡ ਕੀਪਰ ਹਰਜੀਤ ਸਿੰਘ, ਅਮਰਜੀਤ ਸਿੰਘ ਹੈੱਡ, ਮੇਜਰ ਸਿੰਘ ਐਸ.ਕੇ, ਅਮਰਜੀਤ ਸਿੰਘ ਅਕਾਊਂਟੈਂਟ, ਗੁਰਮੁਖ ਸਿੰਘ ਖ਼ਜ਼ਾਨਚੀ, ਇੰਦਰਜੀਤ ਸਿੰਘ ਬੇਦੀ, ਸਿਮਰਨਜੀਤ ਸਿੰਘ ਸਨੀ, ਪ੍ਰਿਤਪਾਲ ਸਿੰਘ, ਲੰਗਰ ਇੰਚਾਰਜ ਅਵਤਾਰ ਸਿੰਘ ਫ਼ੌਜੀ ਆਦਿ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ