ਬੇਰੁਜ਼ਗਾਰਾਂ ਲਈ ਰਾਹਤ ਦੀ ਖ਼ਬਰ, ਪੰਜਾਬ ਚ 5 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ!,ਸਰਕਾਰ ਨੇ ਬਣਾਈ ਯੋਜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੀਆਂ ਕੰਪਨੀਆਂ, ਉਦਯੋਗਾਂ ਤੇ ਦਫਤਰਾਂ ਵਿਚ ਲੌਕਡਾਊਨ ਤੇ ਮੌਜ਼ੂਦਾ ਡੇਟਾ ਸਟਾਫ ਦੀ ਮੰਗ ਕੀਤੀ ਜਾਵੇਗੀ।

Amarinder Singh

ਚੰਡੀਗੜ੍ਹ : ਸੱਤਾ ਵਿਚ ਆਉਂਣ ਤੋਂ ਪਹਿਲਾਂ ਕੈਪਟਨ ਸਰਕਾਰ ਘਰ-ਘਰ ਨੋਕਰੀ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਸੀ, ਪਰ ਹਾਲੇ ਤੱਕ ਪੰਜਾਬ ਦੇ ਨੌਜਵਾਨ ਨੋਕਰੀਆਂ ਦੀ ਉਡੀਕ ਕਰ ਰਹੇ ਹਨ। ਉੱਥੇ ਹੀ ਹੁਣ ਇਕ ਵਾਰ ਫਿਰ ਕੈਪਟਨ ਸਰਕਾਰ ਦੇ ਵੱਲੋਂ ਲੌਕਡਾਊਨ ਦੇ ਵਿਚ ਬੇਰੁਜ਼ਗਾਰ ਹੋਏ ਲੋਕਾਂ ਨੂੰ ਸਰਕਾਰ ਨੇ ਨੋਕਰੀਆਂ ਦਵਾਉਂਣ ਦੀ ਗੱਲ ਕਹੀ ਹੈ। ਇਸ ਲਈ ਸਰਕਾਰ ਉਨ੍ਹਾਂ ਦੀਆਂ ਕੰਨੀਆਂ ਨਾਲ ਗੱਲ ਕਰਨ ਦੇ ਨਾਲ-ਨਾਲ ਹੋਰ ਸੈਕਟਰਾਂ ਵਿਚ ਵੀ ਲੋਕਾਂ ਨੂੰ ਨੌਕਰੀ ਦਵਾਉਂਣ ਵਿਚ ਸਹਾਇਤਾ ਕਰੇਗੀ।

ਜਿਸ ਵਿਚ ਮਜ਼ਦੂਰਾਂ ਨੇ ਨਾਲ-ਨਾਲ ਉਦਯੋਗਾਂ ਅਤੇ ਨਿੱਜੀ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕ ਸ਼ਾਮਿਲ ਹੋਣਗੇ। ਉਧਰ ਰੁਜ਼ਗਾਰ ਅਤੇ ਸਿਰਜਨਾ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਲਈ ਨੌਜਵਾਨ ਬੇਰੁਜਗਾਰਾਂ ਦੇ ਡਾਟੇ ਤਿਆਰ ਕੀਤੇ ਜਾਣਗੇ ਅਤੇ ਅਧਿਕਾਰੀਆਂ ਦੇ ਟੀਚੇ ਤੈਅ ਕੀਤੇ ਜਾਣਗੇ। ਜਿਸ ਤਹਿਤ ਉਨ੍ਹਾਂ ਨੂੰ 45 ਦਿਨਾਂ ਵਿਚ 6 ਹਜ਼ਾਰ ਲੋਕਾਂ ਦੀ ਮਦਦ ਕਰਨੀ ਹੋਵੇਗੀ। ਇਸ ਲਈ ਇਕ ਸਮੇਂ ਵਿਚ 150 ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਸਿਖਲਾਈ ਦੇਵੇਗੀ ਤੇ ਰੁਜ਼ਗਾਰ ਸਥਾਪਤ ਕਰਨ ਲਈ ਕੇਂਦਰ ਸਰਕਾਰ ਦੀ ਮੁਦਰਾ ਯੋਜਨਾ ਤਹਿਤ ਲੋਨ ਮੁਹੱਈਆ ਕਰਵਾਏਗੀ। ਸਰਕਾਰ ਬੇਰੁਜ਼ਗਾਰਾਂ ਨੂੰ ਮਾਈਕ੍ਰੋ ਉਦਯੋਗ ਸ਼ੁਰੂ ਕਰਨ ‘ਚ ਸਹਾਇਤਾ ਕਰੇਗੀ। ਇੰਨਾ ਹੀ ਨਹੀਂ, ਸਰਕਾਰ ਉਨ੍ਹਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਉਦਯੋਗ ਵਿਭਾਗ ਦੀ ਸਹਾਇਤਾ ਨਾਲ ਵੇਚਣ ‘ਚ ਵੀ ਸਹਾਇਤਾ ਕਰੇਗੀ।

ਇਸ ਵਿਚ ਪਹਿਲਾਂ ਉਹ ਕੰਪਨੀਆਂ ਦੇ ਵਿਚ ਹੀ ਲੋਕਾਂ ਨੂੰ ਰੁਜ਼ਗਾਰ ਦਵਾਉਂਣ ਦੀ ਕੋਸ਼ਿਸ ਕੀਤੀ ਜਾਵੇਗੀ, ਜੇਕਰ ਕੰਪਨੀਆਂ ਨਹੀਂ ਮੰਨਦੀਆਂ ਤਾਂ ਹੋਰ ਥਾਵਾਂ ਤੇ ਰੁਜ਼ਗਾਰ ਦਵਾਇਆ ਜਾਵੇਗਾ। ਸਾਰੀਆਂ ਕੰਪਨੀਆਂ, ਉਦਯੋਗਾਂ ਤੇ ਦਫਤਰਾਂ ਵਿਚ ਲੌਕਡਾਊਨ ਤੇ ਮੌਜ਼ੂਦਾ ਡੇਟਾ ਸਟਾਫ ਦੀ ਮੰਗ ਕੀਤੀ ਜਾਵੇਗੀ। ਜੇਕਰ ਇਸ ਵਿਚ ਸੰਸਥਾ ਦੇ ਵੱਲੋਂ ਗਲਤ ਜਾਣਕਾਰੀ ਦਿੱਤੀ ਗਈ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।