ਅੱਜ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਅੰਤਮ ਕੋਸ਼ਿਸ਼ਾਂ

Punjab Cm Capt Amarinder Singh To Meet Sonia Gandhi Today

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ):  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਬਾਅਦ ਦੁਪਹਿਰ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਪਹੁੰਚ ਚੁੱਕੇ ਸਨ। ਸਿੱਧੂ ਦੀ ਵੀ ਅੱਜ ਦਿੱਲੀ ਜਾਣ ਦੀ ਸੰਭਾਵਨਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ 22 ਜੂਨ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ  ਰਾਹੁਲ ਗਾਂਧੀ ਨੇ ਪ੍ਰਗਟ ਸਿੰਘ ਸਮੇਤ ਨਾਰਾਜ਼ 5 ਮੰਤਰੀਆਂ ਨੂੰ ਵੀ ਮੁੜ ਦਿੱਲੀ ਸੱਦ ਲਿਆ ਹੈ।

ਇਹ ਵੀ ਪੜ੍ਹੋ : ਬਾਦਲ ਤੋਂ ਪੁੱਛਗਿੱਛ ਸਬੰਧੀ ਐਸ.ਆਈ.ਟੀ ਅਤੇ ਪੰਥਦਰਦੀਆਂ ਦੇ ਲਗਭਗ ਇਕੋ ਜਿਹੇ ਹਨ ਸਵਾਲ

ਇਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀਆ ਤੇ ਰਜ਼ੀਆ ਸੁਲਤਾਨਾ ਸ਼ਾਮਲ ਦੱਸੇ ਜਾਂਦੇ ਹਨ। ਰਾਹੁਲ ਤੋਂ ਇਲਾਵਾ ਤਿੰਨ ਮੈਂਬਰੀ ਕਮੇਟੀ ਵੀ ਇਕ ਵਾਰ ਮੁੜ ਮਨ ਦੀ ਗੱਲ ਸੁਣ ਰਹੀ ਹੈ। ਦੂਜੇ ਪਾਸੇ ਅਮਰਿੰਦਰ ਸਮਰਥਕ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵੀ ਦਿੱਲੀ ਪੁਜਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਅਤੇ ਡਾ. ਰਾਜ ਕੁਮਾਰ ਵੇਰਕਾ ਵੀ ਰਾਹੁਲ ਗਾਂਧੀ ਨੂੰ ਮਿਲੇ ਹਨ।

10 ਦੇ ਕਰੀਬ ਨੇਤਾਵਾਂ ਨਾਲ ਤਿੰਨ ਮੈਂਬਰੀ ਕਮੇਟੀ ਤੇ ਰਾਹੁਲ ਅੰਤਮ ਦੌਰ ਦੀ ਗੱਲਬਾਤ ਕਰ ਰਹੇ ਹਨ ਤਾਂ ਜੋ ਮਸਲੇ ਦਾ ਹੱਲ ਕਰ ਕੇ ਸੱਭ ਨੂੰ ਇਕ ਕੀਤਾ ਜਾ ਸਕੇ। ਪਰ ਕਿਸੇ ਫ਼ਾਰਮੂਲੇ ਦੇ ਲਾਗੂ ਕਰਨ ਦਾ ਆਖ਼ਰੀ ਫ਼ੈਸਲਾ ਸੋਨੀਆ ਤੇ ਕੈਪਟਨ ਦੀ ਮੀਟਿੰਗ ਤੋਂ ਬਾਅਦ ਹੀ ਹੋਣਾ ਹੈ ਤੇ ਇਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਵੀ ਸੁਣਿਆ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਚੋਣਾਂ ਤੋਂ 8 ਮਹੀਨੇ ਪਹਿਲਾਂ ਹੀ ਲੋਹੀ ਲਾਖੀ ਹੋ ਗਈ!

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਇਕ ਵਾਰ ਫਿਰ ਤਿਖੇ ਨਿਸ਼ਾਨੇ ਸਾਧੇ ਜਾਣ ਦੇ ਚਲਦਿਆਂ ਪਾਰਟੀ ਹਾਈਕਮਾਨ ਵਲੋਂ ਵੀ ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਅਤੇ ਇਸੇ ਹਫ਼ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਅਪਣਾ ਅੰਤਮ ਫ਼ੈਸਲਾ ਸੁਣਾ ਦਿਤਾ ਜਾਵੇਗਾ। ਇਸ ਤਹਿਤ ਪਾਰਟੀ ਸੰਗਠਨ ਤੇ ਕੈਬਨਿਟ ਵਿਚ ਫੇਰਬਦਲ ਤੈਅ ਮੰਨਿਆ ਜਾ ਰਿਹਾ ਹੈ। ਕਿਸ ਨੂੰ ਫੇਰਬਦਲ ਵਿਚ ਅਹੁਦੇ ਮਿਲਣਗੇ, ਇਸ ਬਾਰੇ ਹਾਲੇ ਨਾਵਾਂ ’ਤੇ ਹਾਈਕਮਾਨ ਵਿਚਾਰ ਕਰ ਰਹੀ ਹੈ।