ਹੁਸ਼ਿਆਰਪੁਰ: ਚਾਈਂ-ਚਾਈਂ ਨਵਾਂ ਟਰੈਕਟਰ ਕਢਵਾ ਕੇ ਘਰ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਸ ਨਾਲ ਟਕਰਾਉਣ ਤੋਂ ਬਾਅਦ ਦਰਖ਼ਤ ਨਾਲ ਟਕਰਾਇਆ ਟਰੈਕਟਰ

photo

 

ਗੜ੍ਹਸ਼ੰਕਰ- ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਸੜਕ ’ਤੇ ਤੜਕਸਾਰ ਬੱਸ ਅਤੇ ਟ੍ਰੈਕਟਰ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਟ੍ਰੈਕਟਰ ਚਾਲਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬੱਸ ’ਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।

 ਇਹ ਵੀ ਪੜ੍ਹੋ:  ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?

ਮ੍ਰਿਤਕ ਨੌਜਵਾਨ ਦੀ ਪਹਿਚਾਣ ਕਸ਼ਮੀਰ ਸਿੰਘ (32) ਪੁੱਤਰ ਬਲਵੰਤ ਸਿੰਘ ਵਾਸੀ ਗੁਰੂ ਅੰਗਦ ਨਗਰ ਕਲੋਨੀ ਰਾਜਪੁਰਾ (ਪਟਿਆਲਾ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨਵਾਂ ਟ੍ਰੈਕਟਰ ਲੈ ਕੇ ਦਸੂਹਾ ਨੂੰ ਜਾ ਰਿਹਾ ਸੀ। ਇਸੇ ਦੌਰਾਨ ਇਕ ਟੂਰਿਸਟ ਬੱਸ ਨੰਬਰ. ਯੂ.ਪੀ. 81 ਸੀ.ਟੀ. 8886 ਹੁਸ਼ਿਆਰਪੁਰ ਸਾਈਡ ਤੋਂ ਨਵੀਂ ਦਿੱਲੀ ਨੂੰ ਸਵਾਰੀਆਂ ਲੈ ਕੇ ਜਾ ਰਹੀ ਸੀ।

 ਇਹ ਵੀ ਪੜ੍ਹੋ:  ਮੋਗਾ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ 'ਚ ਹਮਲਾ, ਮਾਂ ਜ਼ਖ਼ਮੀ, ਹਾਲਤ ਗੰਭੀਰ  

ਇਹ ਵਾਹਨ ਜਦੋਂ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਸੜਕ ’ਤੇ ਸਥਿਤ ਪਿੰਡ ਬਡੇਸਰੋਂ ਵਿਖੇ ਪਹੁੰਚੇ ਤਾਂ ਅਚਾਨਕ ਦੋਵਾਂ ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ, ਟੱਕਰ ਤੋਂ ਬਾਅਦ ਟ੍ਰੈਕਟਰ ਸੜਕ ਕਿਨਾਰੇ ਇਕ ਦਰਖ਼ੱਤ ਨਾਲ ਟਕਰਾ ਗਿਆ ਤੇ ਬੱਸ ਖੇਤਾਂ ਵਿਚ ਉੱਤਰ ਗਈ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।