ਅਕਾਲੀਆਂ ਨੇ ਨਸ਼ਾ ਕਾਬੂ ਉਤੇ ਧਿਆਨ ਦਿਤਾ ਹੁੰਦਾ ਤਾਂ ਅਜਿਹੇ ਹਾਲਾਤ ਨਾ ਹੁੰਦੇ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ  ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਵਧ ਰਹੇ ਨਸ਼ੇ ਲਈ ਪੂਰਵ ਅਕਾਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜੇਕ

captain amrinder singh

ਪੰਜਾਬ  ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਵਧ ਰਹੇ ਨਸ਼ੇ ਲਈ ਪੂਰਵ ਅਕਾਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜੇਕਰ 10 ਸਾਲਾਂ ਤਕ ਸੂਬੇ  ਵਿਚ ਕੁਸ਼ਾਸਨ ਨਾਂ ਰਹਿੰਦਾ ਅਤੇ ਨਸ਼ਾ ਕਾਬੂ ਉੱਤੇ ਧਿਆਨ ਦਿਤਾ ਗਿਆ ਹੁੰਦਾ ਤਾਂ ਅੱਜ ਪੰਜਾਬ  ਦੇ ਲੋਕ ਨਸ਼ੇ ਦੇ  ਕਾਰਨ ਆਪਣੀ ਜੀਵਨਲੀਲਾ ਨਾ ਸਮਾਪਤ ਕਰਦੇ। ਪਰ ਪੂਰਵ ਸਰਕਾਰ ਨੇ ਇਸ ਵਲ ਕੋਈ ਕਦਮ ਹੀ ਨਹੀਂ ਚੁਕਿਆ। ਉਹਨਾਂ ਦਾ ਕਹਿਣਾ ਹੈ ਹੈ ਕੇ ਹੁਣ ਸੂਬੇ `ਚ ਨਸ਼ੇ ਦੀ ਮਾਤਰਾ ਕਾਫੀ ਵੱਧ ਰਹੀ ਹੈ।

ਮੌਜੂਦਾ ਸਰਕਾਰ ਨਸ਼ੇ ਨੂੰ ਠੱਲ ਪਾਉਣ ਲਈ ਅਹਿਮ ਫੈਸਲੇ ਲੈ ਰਹੀ ਹੈ। ਕਿਹਾ ਜਾ ਰਿਹਾ ਹੈ ਕੇ ਇਸ ਨਸ਼ੇ ਦੇ ਦਲਦਲ `ਚ ਫਸ ਕੇ ਪੰਜਾਬ ਦੇ ਕਈ ਨੌਜਵਾਨਾਂ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਵਿਚ ਮੌਜੂਦਾ ਪੰਜਾਬ ਸਰਕਾਰ ਤਦ ਤਕ ਚੁਪ ਨਹੀ ਬੈਠੇਗੀ ਜਦੋਂ ਤਕ ਉਹ ਨਸ਼ੇ ਨੂੰ ਜਡ਼ ਤੋਂ ਉਖਾੜ ਕੇ ਨਹੀ ਸੁੱਟ ਦਿੰਦੀ।ਤੁਹਾਨੂੰ ਦਸ ਦੇਈਏ ਕੇ  ਇਸ ਦੇ ਲਈ ਸਰਕਾਰ ਨੇ ਪਿਛਲੇ ਇਕ ਮਹੀਨੇ ਦੌਰਾਨ ਸਖ਼ਤ ਕਦਮ ਚੁੱਕੇ ਹਨ, ਜਿਨ੍ਹਾਂ ਵਿਚ ਨਸ਼ਾ ਤਸਕਰਾਂ ਲਈ ਫ਼ਾਂਸੀ ਦੀ ਸਜ਼ਾ ਦੇਣ ਦਾ ਐਲਾਨ ਕੀਤਾ ਹੈ।

 ਐਨ . ਡੀ . ਪੀ . ਐਸ . ਐਕਟ ਵਿਚ ਸੰਸ਼ੋਧਨ ਕਰਨ ਦਾ ਪ੍ਰ੍ਸਤਾਵ ਵੀ ਦਿਤਾ ਹੈ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨਸਿਆ ਦੀ ਤਸਕਰੀ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਨਸ਼ੇ ਦੇ ਮਾਮਲੇ ਵਿਚ ਜੀਰਾਂ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ।ਡੀ .ਜੀ .ਪੀ . ਸੁਰੇਸ਼ ਅਰੋੜਾ ਨੂੰ ਵੀ ਇਸ ਸੰਬੰਧ ਵਿੱਚ ਨਿਮੰਤਰਣ ਪੁਲਿਸ  ਕਰਮਚਾਰੀਆਂ ਉਤੇ ਨਵੇਂ  ਤਬਾਦਲਾ ਨੀਤੀ ਲਾਗੂ ਕਰਨ ਦੇ ਨਿਰਦੇਸ਼ ਦੇ ਦਿਤੇ ਗਏ ਹਨ। ਲੰਬੇ ਸਮਾਂ ਤੋਂ  ਇੱਕ ਹੀ ਸਥਾਨ ਉਤੇ ਬੈਠੇ ਪੁਲਸ ਕਰਮਚਾਰੀਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕੇ ਹੁਣ ਸਮਾਜ ਨੂੰ ਵੀ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਰਹਿਣਾ ਹੋਵੇਗਾ। ਉਹਨਾਂ ਨੇ ਕਿਹਾ ਕੇ ਮਾਂ - ਬਾਪ ਨੂੰ ਆਪਣੇ ਬੱਚਿਆਂ ਉੱਤੇ ਨਜ਼ਰ  ਰੱਖਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦਾ ਠੀਕ ਢੰਗ ਨਾਲ ਇਲਾਜ ਕਰਵਾਉਣ ਲਈ ਨਸ਼ਾ ਛਡਾਓ ਕੇਂਦਰਾਂ ਵਿਚ ਬੱਚਿਆਂ ਨੂੰ ਲਿਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ , ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਲਈ ਜ਼ਿਮੇਵਾਰ ਬਣਿਆ ਜਾਵੇ।

ਮੌਜੂਦਾ ਸਰਕਾਰ ਦੁਆਰਾ ਨਸ਼ੇ ਉਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਹੁਣ ਨਸ਼ਾ ਛਡਾਓ ਕੇਂਦਰਾਂ ਵਿਚ ਭਾਰੀ ਗਿਣਤੀ ਵਿਚ ਲੋਕ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ।ਸਰਕਾਰੀ ਅਤੇ ਪ੍ਰਾਇਵੇਟ ਨਸ਼ਾ ਛਡਾਓ ਸਥਾਨਾਂ ਉਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ।  ਪੰਜਾਬ ਸਰਕਾਰ ਪੰਜਾਬ `ਚ ਨਸ਼ੇ ਨੂੰ ਖ਼ਤਮ ਕਰਨ ਲਈ ਪੂਰੇ ਜਤਨ ਕਰ ਰਹੀ ਹੈ।