ਬੈਂਸ ਨੇ 120 ਨਸ਼ਾ ਤਸਕਰਾਂ ਦੀ ਹੋਰ ਸੂਚੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ 120 ਨਸ਼ਾ ਤਸਕਰਾਂ ਦੀ ਸੂਚੀ ਕੈਪਟਨ ਅਮਰਿੰਦਰ ਸਿੰਘ ਅਤੇ ਐਸਟੀਐਫ਼...........

Simarjit Singh Bains

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ 120 ਨਸ਼ਾ ਤਸਕਰਾਂ ਦੀ ਸੂਚੀ ਕੈਪਟਨ ਅਮਰਿੰਦਰ ਸਿੰਘ ਅਤੇ ਐਸਟੀਐਫ਼ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪ ਦਿਤੀ। ਇਸ ਤੋਂ ਪਹਿਲਾਂ 187 ਨਸ਼ਾ ਤਸਕਰਾਂ ਦੀ ਸੂਚੀ ਬੈਂਸ ਮੁੱਖ ਮੰਤਰੀ ਅਤੇ ਐਸਟੀਐਫ ਮੁਖੀ ਨੂੰ ਦੇ ਚੁੱਕੇ ਹਨ। ਚੰਡੀਗੜ੍ਹ ਰਵਾਨਾ ਹੋਣ ਸਮੇਂ ਵਿਧਾਇਕ ਬੈਂਸ ਨੇ ਦਸਿਆ ਕਿ ਅੱਜ ਸੂਬੇ ਭਰ ਦੇ ਲੋਕ ਹੀ ਨਸ਼ਾ ਤਸਕਰਾਂ ਦਾ ਕੁਟਾਪਾ ਕਰਨ ਲੱਗ ਪਏ ਹਨ ਪਰ ਸਰਕਾਰ ਅਜੇ ਕਾਰਵਾਈ ਕਰਨ ਲਈ ਸਲਾਹਾਂ ਕਰ ਰਹੀ ਹੈ।

ਇਸ ਮੌਕੇ ਵਿਧਾਇਕ ਬੈਂਸ ਨੇ ਦਸਿਆ ਕਿ ਸੂਬੇ ਭਰ ਵਿਚ ਨਸ਼ਾ (ਚਿੱਟਾ) ਵੇਚਣ ਵਾਲਿਆਂ ਵਿਰੁਧ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸੂਬੇ ਦੇ ਲੋਕਾਂ ਦੇ ਸਹਿਯੋਗ ਨਾਲ 'ਨਸ਼ੇ ਵਿਰੁਧ ਪੰਜਾਬ' ਨਾਮਕ ਇਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਮੁੱਖ ਮਕਸਦ ਸੂਬੇ ਵਿਚੋਂ ਨਸ਼ੇ ਦਾ ਖ਼ਾਤਮਾ ਕਰਨਾ ਹੈ। ਚਲਾਈ ਗਈ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਲੁਧਿਆਣਾ ਦੀ ਉਸ ਲੜਕੀ ਹਰਵਿੰਦਰ ਕੌਰ ਡੌਲੀ ਨੂੰ ਬਣਾਇਆ ਗਿਆ ਹੈ, ਜੋ ਪਹਿਲਾਂ ਖ਼ੁਦ ਨਸ਼ੇ ਦੀ ਗ੍ਰਿਫ਼ਤ ਵਿਚ ਸੀ ਅਤੇ ਉਸ ਨੇ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਇਆ ਸੀ, ਇਲਾਜ ਤੋਂ ਬਾਅਦ ਹਰਵਿੰਦਰ ਕੌਰ ਡੌਲੀ ਬਿਲਕੁਲ ਤੰਦਰੁਸਤ ਹੈ

ਅਤੇ ਹੁਣ ਉਹ ਅਪਣੀ ਦਵਾਈ ਵੀ ਬੰਦ ਕਰ ਚੁਕੀ ਹੈ। ਡੌਲੀ ਜਿਥੇ ਸੂਬੇ ਭਰ ਵਿਚ ਸ਼ਹਿਰਾਂ ਦੇ ਨਾਲ ਨਾਲ ਹਰ ਪਿੰਡ ਵਿਚ ਜਾ ਕੇ ਲੋਕਾਂ ਨੂੰ ਨਸ਼ੇ ਵਿਰੁਧ ਲਾਮਬੰਦ ਕਰ ਰਹੀ ਹੈ, ਉਥੇ ਉਹ ਲੜਕੇ ਤੇ ਲੜਕੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ ਜੋ ਇਸ ਦਲਦਲ ਵਿਚ ਫਸ ਚੁੱਕੇ ਹਨ।  ਉਨ੍ਹਾਂÎ ਦÎਸਿਆ ਕਿ 29 ਜੂਨ ਨੂੰ ਸ਼ਾਮ 4 ਵਜੇ ਸ਼ੁਰੂ ਕੀਤੀ ਗਈ ਹੈਲਪਲਾਈਨ ਨੰਬਰ 93735-93734 ਤੇ ਹੁਣ ਤਕ ਕਰੀਬ 8000 ਤੋਂ ਉਪਰ ਕਾਲ ਆ ਚੁਕੀ ਹੈ, ਵੱਟਸਐਪ 'ਤੇ 8000 ਮੈਸੇਜ ਆ ਚੁੱਕੇ ਹਨ। ਹੁਣ ਤਕ ਹੈਲਪਲਾਈਨ ਨੰਬਰ ਤੇ ਆਈਆਂ ਕਾਲਾਂ, ਵੀਡੀਉ ਅਤੇ ਆਡੀਉ ਨੂੰ ਰੀਕਾਰਡ ਕਰ ਕੇ ਰਖਿਆ ਜਾ ਰਿਹਾ ਹੈ।