Shaheed Kartar Singh Sarabha ਦੇ ਬੁੱਤ ‘ਤੇ ਚਿੱਕੜ ਦੇਖ ‘ਸ਼ੇਰਨੀ’ ਵਾਂਗ ਗਰਜੀ Anmol Gagan

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਉਮਰ ਕੈਦ ਨੂੰ ਠੁਕਰਾ ਕੇ ਫਾਂਸੀ...

Social Media Punjab Politics Anmol Gagan Maan Aam Aadmi Party Punjab

ਸਰਾਭਾ: ਸ਼ਹੀਦ ਕਰਤਾਰ ਸਿੰਘ ਦੇ ਪਿੰਡ ਸਰਾਭਾ ਪਹੁੰਚੇ ਅਨਮੋਲ ਗਗਨ ਮਾਨ ਨੇ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ ਹਨ। ਅਨਮੋਲ ਗਗਨ ਦਾ ਕਹਿਣਾ ਹੈ ਕਿ, “ਸੜਕ ਟੁੱਟੀ ਹੋਣ ਕਰ ਕੇ ਸ਼ਹੀਦ ਕਰਤਾਰ ਸਿੰਘ ਦੇ ਬੁੱਤ ਤੇ ਚਿੱਕੜ ਤਕ ਪੈ ਰਿਹਾ ਹੈ।" ਇਸ ਦੇ ਨਾਲ ਹੀ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੇ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ, "ਉਹਨਾਂ ਨੇ ਸਿਰਫ ਪਿੰਡ ਲਈ ਜਾਂ ਪੰਜਾਬ ਲਈ ਨਹੀਂ ਕੀਤੀ ਸੀ ਬਲਕਿ ਪੂਰੇ ਦੇਸ਼ ਲਈ ਕੀਤੀ ਸੀ।

ਉਹਨਾਂ ਨੇ ਉਮਰ ਕੈਦ ਨੂੰ ਠੁਕਰਾ ਕੇ ਫਾਂਸੀ ਦਾ ਰੱਸਾ ਜ਼ਰੂਰੀ ਸਮਝਿਆ ਤਾਂ ਕਿ ਨੌਜਵਾਨ ਪੀੜ੍ਹੀ ਵਿਚ ਵੀ ਅਜਿਹੀ ਲਹਿਰ ਪੈਦਾ ਹੋਵੇ।" ਪਿੰਡ ਵਿਚ ਪਹੁੰਚ ਕੇ ਉਹਨਾਂ ਨੇ ਮਾੜੇ ਹਾਲਾਤਾਂ ਬਾਰੇ ਦੇਖਿਆ ਸੜਕਾਂ ਦੀ ਮੁਰੰਮਤ ਬਹੁਤ ਹੀ ਖਸਤਾ ਹੈ ਜਿਸ ਕਾਰਨ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਚਿੱਕੜ ਪੈਂਦਾ ਹੈ। 

ਅਨਮੋਲ ਗਗਨ ਨੇ ਅੱਗੇ ਕਿਹਾ ਕਿ, “ਜਿਹਨਾਂ ਦੀ ਬਦੌਲਤ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਹੋਵੇ ਉਹਨਾਂ ਦਾ ਅੱਜ ਇਹ ਸਨਮਾਨ ਹੋ ਰਿਹਾ ਹੈ। 70 ਸਾਲ ਤੋਂ ਬਦਲ-ਬਦਲ ਕੇ ਆ ਰਹੀਆਂ ਮੌਜੂਦਾ ਸਰਕਾਰਾਂ ਦੀ ਇਹ ਬਹੁਤ ਡੂੰਘੀ ਸਾਜ਼ਿਸ਼ ਹੈ ਕਿ ਇਹਨਾਂ ਸ਼ਹੀਦਾਂ ਦੇ ਨਾਮ ਨੂੰ ਉਪਰ ਨਾ ਲਿਆਂਦਾ ਜਾਵੇ ਤਾਂ ਕਿ ਜਿਹੜੀ ਨਵੇਂ ਨੌਜਵਾਨ ਹਨ ਉਹ ਉਹਨਾਂ ਦੇ ਰਾਹ ਤੇ ਚਲ ਕੇ ਕਿਤੇ ਬਗ਼ਾਵਤ ਨਾ ਕਰ ਦੇਣ।”

ਲੁਧਿਆਣਾ ਵਿਚ ਇਕ ਏਅਰਪੋਰਟ ਬਣਨ ਜਾ ਰਿਹਾ ਹੈ ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਸੀ ਕਿ, “ ਇਸ ਏਅਰਪੋਰਟ ਦਾ ਨਾਮ ਰਾਜੀਵ ਗਾਂਧੀ ਏਅਰਪੋਰਟ ਰੱਖਿਆ ਜਾਵੇ।” ਇਸ ਤੇ ਅਨਮੋਲ ਗਗਨ ਨੇ ਗਾਂਧੀ ਪਰਿਵਾਰ ਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ, “ਗਾਂਧੀ ਪਰਿਵਾਰ ਨੇ ਕੋਈ ਮਹਾਨ ਕੰਮ ਨਹੀਂ ਕੀਤੇ ਜੋ ਇਹਨਾਂ ਦੇ ਨਾਮ ਤੇ ਸਥਾਨਾਂ ਦੇ ਨਾਮ ਰੱਖੇ ਜਾਣ।”

ਸਰਕਾਰਾਂ ਨੂੰ ਇਹ ਖੁਦ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਸ਼ਹੀਦਾਂ ਦੀ ਕੀਮਤ ਹੈ। ਉਹਨਾਂ ਅੱਗੇ ਕਿਹਾ ਕਿ, “ਕਰਤਾਰ ਸਿੰਘ ਸਰਾਭਾ ਦਾ ਪਿੰਡ ਇਕ ਤੀਰਥ ਸਥਾਨ ਵਾਂਗ ਹੋਣਾ ਚਾਹੀਦਾ ਹੈ ਤਾਂ ਜੋ ਜੇ ਕੋਈ ਵੀ ਇਸ ਪਿੰਡ ਵਿਚ ਆਵੇ ਤਾਂ ਉਸ ਨੂੰ ਮਹਿਸੂਸ ਹੋਵੇ ਕਿ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ ਹੈ। ਸ਼ਹੀਦਾਂ ਨੂੰ ਬਣਦਾ ਸਨਮਾਨ ਦੇਣਾ ਸਰਕਾਰ ਦਾ ਫਰਜ਼ ਹੈ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।