ਰੋਪੜ 'ਚ ਪੁਲਿਸ ਮੁਲਾਜ਼ਮ ਦੀ ਲਾਸ਼ ਹੋਈ ਬਰਾਮਦ, ਹੱਥ ਵਿਚ ਸੀ ਸਰਿੰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ਵਿਭਾਗ ਵਿਚ ਮਿਲੀ ਸੀ ਨੌਕਰੀ

photo

 

ਰੋਪੜ: ਰੋਪੜ ਜੇਲ 'ਚ ਤਾਇਨਾਤ 24 ਸਾਲਾ ਪੁਲਿਸ ਮੁਲਾਜ਼ਮ ਦੀ ਸ਼ੁੱਕਰਵਾਰ ਨੂੰ ਟਰਾਂਸਪੋਰਟ ਨਗਰ ਰੋਪੜ ਤੋਂ ਲਾਸ਼ ਬਰਾਮਦ ਹੋਈ।  ਮ੍ਰਿਤਕ ਦੀ ਪਹਿਚਾਣ  ਵਰਿੰਦਰਪਾਲ ਸਿੰਘ (24) ਵਾਸੀ ਪਿੰਡ ਭੰਗਾਲਾ ਵਜੋਂ ਹੋਈ ਹੈ। ਮ੍ਰਿਤਕ ਰੋਪੜ ਜੇਲ੍ਹ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ।

ਇਹ ਵੀ ਪੜ੍ਹੋ: ਜੈਪੁਰ ਏਅਰਪੋਰਟ 'ਤੇ ਦੁਬਈ ਤੋਂ ਆਏ ਯਾਤਰੀ ਤੋਂ ਬਰਾਮਦ ਹੋਇਆ 20 ਲੱਖ ਦਾ ਸੋਨਾ

ਪੁਲਿਸ ਮੁਲਾਜ਼ਮ ਵਰਿੰਦਰਪਾਲ ਦੇ ਇਕ ਹੱਥ ਵਿਚ ਸਰਿੰਜ ਸੀ ਅਤੇ ਦੂਜੇ ਹੱਥ ਦੀ ਨਾੜ ਵਿਚੋਂ ਖੂਨ ਵਹਿ ਰਿਹਾ ਸੀ।  ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਜਾਣਕਾਰੀ ਅਨੁਸਾਰ ਉਸ ਨੂੰ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਹਰਮੇਸ਼ ਸਿੰਘ ਦੀ ਥਾਂ ਪੁਲਿਸ ਵਿਭਾਗ ਵਿਚ ਨੌਕਰੀ ਮਿਲੀ ਸੀ।

ਇਹ ਵੀ ਪੜ੍ਹੋ: ਰੋਜ਼ਾਨਾ ਰੱਸੀ ਟੱਪਣ ਨਾਲ ਕਈ ਬੀਮਾਰੀਆਂ ਤੋਂ ਮਿਲੇਗੀ ਨਿਜਾਤ 

ਉਸ ਦੇ ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਇਕ ਬੱਚੇ ਦਾ ਪਿਤਾ ਸੀ। ਵਰਿੰਦਰਪਾਲ ਖ਼ਿਲਾਫ਼ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਹ ਰੋਪੜ ਜੇਲ੍ਹ ਵਿਚ ਤਾਇਨਾਤ ਸੀ ਅਤੇ ਇਸ ਸਮੇਂ ਮੁਅੱਤਲ ਅਧੀਨ ਸੀ।