ਅੰਬਾਨੀ ਨੇ ਸੁਨੀਲ ਜਾਖੜ ਨੂੰ ਰਾਫ਼ੇਲ ਮੁੱਦੇ `ਤੇ ਭੇਜਿਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਿਲਾਇੰਸ ਗਰੁੱਪ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਨੇ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ।

Sunil Jakhar

ਚੰਡੀਗੜ੍ਹ : ਰਿਲਾਇੰਸ ਗਰੁੱਪ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਨੇ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ। ਇਸ ਮਾਮਲੇ ਸਬੰਧੀ ਜਾਖੜ ਦਾ ਕਹਿਣਾ ਹੈ ਕਿ ਅੰਬਾਨੀ ਨੇ ਇਹ ਨੋਟਿਸ ਭੇਜ ਕਿਹਾ ਹੈ ਕਿ ਜੇਕਰ ਲੋਕ ਸਭਾ ਦੇ ਅੰਦਰ ਜਾਂ ਬਾਹਰ ਉਨ੍ਹਾਂ ਨੇ ਰਾਫੇਲ ਸਮਝੌਤੇ ਦਾ ਮੁੱਦਾ ਚੁੱਕਿਆ ਤਾਂ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਦਸ ਦਈਏ ਕਿ ਅੰਬਾਨੀ ਦੁਆਰਾ ਇਹ ਨੋਟਿਸ ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੂਰਜਵਾਲਾ,ਅਸ਼ੋਕ ਚਵਾਨ,ਸੰਜੇ ਨਿਰੂਪਮ,ਗ੍ਰੇਸ ਨਰਾਇਣ ਸਿੰਘ,ਓਮਾਨ ਚਾਂਡੀ,ਸ਼ਕਤੀ ਸਿੰਘ ਗੋਹਿਲ,ਅਭਿਸ਼ੇਕ ਮਨੁ ਸਿੰਘਵੀ,ਸੁਨੀਲ ਜਾਖੜ ਅਤੇ ਪ੍ਰਿਯੰਕਾ ਚਤੁਰਵੇਦੀ ਭੇਜਿਆ ਹੈ। ਇਸ ਨੋਟਿਸ `ਚ ਅੰਬਾਨੀ ਨੇ ਕਿਹਾ ਹੈ ਕਿ ਕਾਂਗਰਸ ਦੇ ਬੁਲਾਰੇ ਬਿਨਾਂ ਕਿਸੇ ਵੀ ਸਬੂਤ ਦੇ ਆਰੋਪ ਨਾ ਲਗਾਉਣ ਅਤੇ ਸਿਰਫ਼ ਉਹ ਉਸ ਵਿਸ਼ੇ `ਤੇ ਹੀ ਬੋਲ ਸਕਦੇ ਹਨ ਜਿਸ ਦਾ ਉਹਨਾਂ ਕੋਲ ਸਬੂਤ ਹੈ।

ਨਾਲ ਹੀ ਅੰਬਾਨੀ  ਨੇ ਕਾਂਗਰਸ ਪਾਰਟੀ ਅਤੇ ਉਹਨਾਂ ਦੇ ਨੇਤਾਵਾਂ ਨੂੰ ਗਲਤ ਜਾਣਕਾਰੀ ਨਾ ਫੈਲਾਉਣ ਦੀ ਚੇਤਾਵਨੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਨੇ ਕਾਂਗਰਸ ਪਾਰਟੀ ਦੇ ਬੁਲਾਰਿਆਂ `ਤੇ ਦੋਸ਼ ਲਗਾਇਆ ਹੈ ਕਿ ਰਣਦੀਪ ਸੂਰਜਵਾਲਾ,ਅਸ਼ੋਕ ਚਵਾਨ,ਸੰਜੇ ਨਿਰੂਪਮ,ਗ੍ਰੇਸ ਨਰਾਇਣ ਸਿੰਘ,ਓਮਾਨ ਚਾਂਡੀ,ਸ਼ਕਤੀ ਸਿੰਘ

ਗੋਹਿਲ,ਅਭਿਸ਼ੇਕ ਮਨੁ ਸਿੰਘਵੀ,ਸੁਨੀਲ ਜਾਖੜ ਅਤੇ ਪ੍ਰਿਯੰਕਾ ਚਤੁਰਵੇਦੀ ਨੇ ਗਲਤ ਤੱਥਾਂ ਦੇ ਨਾਲ ਉਹਨਾਂ ਅਤੇ ਗਰੁੱਪ ‘ਤੇ ਦੋਸ਼ ਲਗਾ ਰਹੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਨ੍ਹਾਂ ਸਾਰਿਆਂ ਖਿਲਾਫ਼ ਅਦਾਲਤ ਵਿਚ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।