'ਪੁਲਿਸ ਵਾਲੇ ਨੇ ਕਾਰ ਥੱਲੇ ਦੇ ਕੇ ਮਾਰਿਆ ਮੁੰਡਾ' ਟੱਬਰ ਨੇ ਥਾਣੇ ਅੱਗੇ ਕੀਤਾ ਮਹਿਕਮੇ ਦਾ ਸਿਆਪਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਬਾਰ ਫੇਰ ਪੰਜਾਬ ਪੁਲਿਸ ਦਾਗਦਾਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਗੰਭੀਰ ਇਲਜ਼ਾਮਾਂ ਦੇ ਘੇਰੇ 'ਚ ਫਸਦੀ ਜਾ ਰਹੀ ਹੈ।

Protest

ਬਟਾਲਾ: ਇਕ ਬਾਰ ਫੇਰ ਪੰਜਾਬ ਪੁਲਿਸ ਦਾਗਦਾਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਗੰਭੀਰ ਇਲਜ਼ਾਮਾਂ ਦੇ ਘੇਰੇ 'ਚ ਫਸਦੀ ਜਾ ਰਹੀ ਹੈ।  ਹੁਣ ਤਹਾਨੂੰ ਅਸੀ  ਜਾਣੂ ਕਰਵਾਉਣ ਜਾ ਰਹੇ  ਹਾਂ  ਕਿ ਪੂਰਾ ਮਾਮਲਾ ਹੈ ਕਿ  ਦਰਅਸਲ ਲੰਘੇ ਦਿਨ ਬਟਾਲਾ 'ਚ ਇੱਕ ਪੁਲਿਸ ਮੁਲਾਜ਼ਮ  ਦੀ ਕਾਰ ਦੀ ੨ ਮੋਟਰਸਾਇਕਲ ਸਵਾਰ ਨੌਜਵਾਨਾਂ ਨਾਲ ਟੱਕਰ ਹੋ ਗਈ ਸੀ ਅਤੇ ਜਿਸ ਦੌਰਾਨ  ਇੱਕ ਨੋਜਵਾਨ ਦੀ ਮੌਤ ਹੋ ਗਈ।

ਇਸ ਹਾਦਸੇ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਪੁਲਿਸ ਮੁਲਾਜ਼ਮ 'ਤੇ ਗੰਭੀਰ ਦੋਸ਼ ਲਾਏ ਹਨੇ ਕਿ ਮੁਲਾਜ਼ਮ ਵੱਲੋਂ  ਨਸ਼ੇ ਦੀ ਹਾਲਤ 'ਚ ਕਾਰ ਨਾਲ ਨੌਜਵਾਨ ਨੂੰ ਟੱਕਰ ਮਾਰੀ ਗਈ ਸੀ ਅਤੇ ਟੱਕਰ ਮਾਰ ਕੇ ਉਹ ਆਪ ਮੌਕੇ 'ਤੇ ਫਰਾਰ ਹੋ ਗਿਆ ਸੀ। ਇਸ ਘਟਨਾ ਦੀ ਸ਼ਿਕਾਇਤ ਨਜ਼ਦੀਕੀ ਥਾਣੇ 'ਚ ਕੀਤੀ ਗਈ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਾ ਕੀਤੀ ਗਈ। ਜਿਸ ਦੇ ਰੋਸ ਵਜੋ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੇਹ ਨੂੰ ਥਾਣੇ ਅੱਗੇ ਰੱਖ ਕੇ ਪ੍ਰਦਰਸ਼ਨ ਕੀਤਾ।

ਉਧਰ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸੂਬੇ 'ਚ ਆਏ ਦਿਨ ਰੋਡ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਕਿੰਨੇ ਹੀ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ, ਜਰੂਰਤ ਹੈ ਇੱਥੇ ਸਾਰਿਆਂ ਨੂੰ ਗੱਡੀਆਂ ਸਹੀ ਰਫਤਾਰ 'ਤੇ ਚਲਾਉਣ ਦੀ ਤਾਂ ਜੋ ਇਨ੍ਹਾਂ ਘਟਨਾਵਾਂ 'ਤੇ ਠੱਲ ਪਾਈ ਜਾ ਸਕੇ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।