ਰਿਟਾਇਰ ਅਧਿਆਪਕ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਏਜੰਸੀ

ਖ਼ਬਰਾਂ, ਪੰਜਾਬ

ਜਲੰਧਰ ਕੈਂਟ ਵਿਖੇ ਰਿਟਾਇਰ ਅਧਿਆਪਕ ਦੀ ਹੋਈ ਹੱਤਿਆ ਦੇ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਟਰੇਸ ਕਰਦੇ ਹੋਏ

Ruthless murder of retired teacher in Jalandhar

ਜਲੰਧਰ : ਜਲੰਧਰ ਕੈਂਟ ਵਿਖੇ ਰਿਟਾਇਰ ਅਧਿਆਪਕ ਦੀ ਹੋਈ ਹੱਤਿਆ ਦੇ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਲਾਲ ਵਿਆਜ ਤੇ ਪੈਸੇ ਦਿੰਦਾ ਸੀ ਅਤੇ ਦੋਸ਼ੀ ਸਨੀ ਨੇ ਤਰਸੇਮ ਲਾਲ ਪਾਸੋਂ ਅਪਣੇ ਪਿਤਾ ਦੇ ਇਲਾਜ ਲਈ ਵਿਆਜ ਤੇ ਪੈਸੇ ਲਏ ਹੋਏ ਸਨ।

ਜਿਸ ਵਿੱਚੋਂ ਥੋੜ੍ਹੇ ਪੈਸੇ ਦੇ ਦਿੱਤੇ ਸਨ ਜਦਕਿ ਬਾਕੀ ਦੇ ਪੈਸੇ ਦੇਣੇ ਉਸਨੂੰ ਮੁਸ਼ਕਲ ਹੋ ਰਹੇ ਸਨ। ਇਸੇ ਦੇ ਚੱਲਦਿਆਂ ਉਸਨੇ ਤਰਸੇਮ ਲਾਲ ਨੂੰ ਮਾਰਨ ਦੀ ਯੋਜਨਾ ਬਣਾਈ। ਜਦੋਂ ਮ੍ਰਿਤਕ ਤਰਸੇਮ ਲਾਲ ਉਸ ਪਾਸੋਂ ਪੈਸੇ ਮੰਗਣ ਆਇਆ ਤਾਂ ਉਸ ਤੋਂ ਪਹਿਲਾ ਹੀ ਉਸਨੇ ਚਾਕੂ ਖਰੀਦ ਕੇ ਰੱਖਿਆਂ ਹੋਇਆ ਸੀ ਅਤੇ ਬਹਾਨੇ ਨਾਲ ਤਰਸੇਮ ਲਾਲ ਦੇ ਨਾਲ ਉਸਦੀ ਐਕਟਿਵਾ ਤੇ ਬੈਠ ਕੇ ਚਲਾ ਗਿਆ।

ਰਸਤੇ ਵਿੱਚ ਉਸ 'ਤੇ ਚਾਕੂ ਨਾਲ 28 ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਸਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ।