ਰਾਜੀਵ ਗਾਂਧੀ ਦੀ ਹੱਤਿਆ ਵਿਚ ਦੋਸ਼ੀ ਨਲਿਨੀ ਸ਼੍ਰੀਹਰਨ ਬੇਟੀ ਦੇ ਵਿਆਹ ਲਈ ਇਕ ਮਹੀਨੇ ਲਈ ਰਿਹਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਲਿਨੀ ਪਿਛਲੇ 27 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ।

Rajiv Gandhi Killer Nalini Released For A Month For Daughter's Wedding

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਨੂੰ ਬੇਟੀ ਦੇ ਵਿਆਹ ਲਈ ਜੇਲ੍ਹ ਤੋਂ ਇਕ ਮਹੀਨੇ ਲਈ ਰਿਹਾਅ ਕਰ ਦਿੱਤਾ ਗਿਆ ਹੈ। ਮਦਰਾਸ ਹਾਈਕੋਰਟ ਨੇ ਇਸ ਮਹੀਨੇ ਨਲਿਨੀ ਦੀ 30 ਦਿਨਾਂ ਦੀ ਪਰੋਲ ਨੂੰ ਮਨਜੂਰੀ ਦਿੱਤੀ ਸੀ।

ਨਲਿਨੀ ਨੇ ਅਪਣੀ ਬੇਟੀ ਦਾ ਵਿਆਹ ਕਰਨ ਲਈ ਹਾਈ ਕੋਰਟ ਤੋਂ ਛੇ ਮਹੀਨੇ ਦੀ ਪਰੋਲ ਮੰਗਣ ਵਾਲੀ ਪਟੀਸ਼ਨ ਦਰਜ ਕੀਤੀ ਸੀ ਜਿਸ ਤੋਂ ਬਾਅਦ 5 ਜੁਲਾਈ ਨੂੰ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਦੇ ਪ੍ਰਤੀਕਿਰਿਆ ਦਿਖਾਉਂਦੇ ਹੋਏ ਉਸ ਨੂੰ ਇਕ ਮਹੀਨੇ ਦਾ ਪਰੋਲ ਹੀ ਦਿੱਤਾ ਹੈ। ਅਪਣੀ ਛੁੱਟੀ ਦੇ ਪੀਰੀਅਡ ਦੌਰਾਨ ਨਲਿਨੀ ਨੂੰ ਵੇਲੋਰ ਵਿਚ ਹੀ ਰਹਿਣਾ ਪਵੇਗਾ ਤੇ ਉਹ ਕਿਸੇ ਵੀ ਨੇਤਾ ਅਤੇ ਮੀਡੀਆ ਨਾਲ ਗੱਲ ਵੀ ਨਹੀਂ ਕਰ ਸਕੇਗੀ।

ਨਲਿਨੀ ਨੂੰ ਪਿਛਲੇ ਸਾਲ ਵੀ ਇਕ ਦਿਨ ਲਈ ਪਰੋਲ 'ਤੇ ਰਿਹਾਅ ਕੀਤਾ ਗਿਆ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਨਲਿਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਿਚ ਸ਼ਿਰਕਤ ਲਈ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ 24 ਅਪ੍ਰੈਲ 2000 ਨੂੰ ਤਮਿਲਨਾਡੂ ਸਰਕਾਰ ਨੇ ਸਜ਼ਾ ਨੂੰ ਉਮਰਕੈਦ ਵਿਚ ਤਬਦੀਲ ਕਰ ਦਿੱਤਾ ਸੀ। ਨਲਿਨੀ ਪਿਛਲੇ 27 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ।

ਨਲਿਨੀ ਨੇ ਅਪਣੀ ਅਪੀਲ ਵਿਚ ਕਿਹਾ ਕਿ ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਜਾਰੀ 1994 ਦੀ ਯੋਜਨਾ ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਦੇ ਉਸ ਦੀ ਅਪੀਲ ਨੂੰ ਰਾਜ ਮੰਤਰੀ ਪ੍ਰੀਸ਼ਦ ਨੇ ਮਨਜੂਰੀ ਦੇ ਦਿੱਤੀ ਸੀ ਅਤੇ ਨੌ ਸਤੰਬਰ 2018 ਨੂੰ ਤਮਿਲਨਾਡੂ ਮੰਤਰੀ ਪ੍ਰੀਸ਼ਦ ਨੇ ਰਾਜਪਾਲ ਨੂੰ ਉਸ ਨੂੰ ਅਤੇ ਹੋਰ ਮਾਮਲਿਆਂ ਦੇ ਛੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਸਲਾਹ ਦਿੱਤੀ ਸੀ ਪਰ ਹੁਣ ਤਕ ਉਸ ਦਾ ਪਾਲਣ ਨਹੀਂ ਹੋ ਸਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।