ਨਸ਼ੇ ਨੇ ਖਾਧਾ ਮਾਂ ਦਾ ਜਵਾਨ ਪੁੱਤ, ਪਰ ਮਾਂ ਹਾਲੇ ਵੀ ਪੁੱਤ ਦੀ ਮੌਤ 'ਤੇ ਨਹੀਂ ਕਰ ਰਹੀ ਯਕੀਨ

ਏਜੰਸੀ

ਖ਼ਬਰਾਂ, ਪੰਜਾਬ

ਝਾੜੀਆਂ 'ਚ ਮਿਲੀ ਨੌਜਵਾਨ ਦੀ ਲਾਸ਼

Youth Drugs Addicted Fazilka Captain Amarinder Singh Sukhbir Singh Badal Punjab

ਫ਼ਾਜ਼ਿਲਕ:  ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਇਨ੍ਹਾਂ ਮੁੱਖ ਮੁੱਦਿਆਂ ਨਾਲ ਸੱਤਾ ਵਿਚ ਆਈ ਸੀ ਕਿ ਉਹ ਸੂਬੇ ਵਿੱਚੋਂ ਚਾਰ ਹਫ਼ਤਿਆਂ ਵਿੱਚੋਂ ਨਸ਼ਾ ਖ਼ਤਮ ਕਰ ਦੇਣਗੇ ਅਤੇ ਹਰ ਘਰ ਦੇ ਇਕ ਨੌਜਵਾਨ ਨੂੰ ਰੁਜ਼ਗਾਰ ਦੇਣਗੇ। ਦੋਂਵੇ ਹੀ ਵਾਅਦੇ ਨਾਕਾਮ ਹੁੰਦੇ ਵਿਖਾਈ ਦੇ ਰਹੇ ਹਨ।

ਖਾਸ ਤੌਰ 'ਤੇ ਪੰਜਾਬ ਅੰਦਰ ਨਸ਼ਾ ਖਤਮ ਹੋਣ ਦੀ ਬਜਾਏ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਅੱਜ ਇਕ ਨੌਜਵਾਨ ਵਲੋਂ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਗਈ।

ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦਾ ਹੈ। ਇੱਥੇ ਨੌਜਵਾਨ ਨਸ਼ੇ ਦੀ ਓਵਰ ਡੋਜ਼ ਮੌਤ ਦੀ ਮੂੰਹ ’ਚ ਚਲਾ ਗਿਆ। ਉੱਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਪਹਿਲਾਂ ਵੀ ਨਸ਼ੇ ਕਰਦਾ ਸੀ। ਕਾਫੀ ਵਾਰ ਉਹਨਾਂ ਨੇ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਪਰਿਵਾਰ ਦੀ ਗੱਲ ਨਾ ਮੰਨੀ। ਕੱਲ੍ਹ ਬੀਤੇ ਦਿਨ ਉਸ ਨੇ ਘਰ ਤੋਂ ਬਾਹਰ ਜਾ ਕੇ ਨਸ਼ਾ ਕਰ ਲਿਆ ਜਿਸ ਕਰ ਕੇ ਉਸ ਦੀ ਮੌਕੇ ਤੇ ਮੌਤ ਹੋ ਗਈ।

ਪੁਲਿਸ ਪ੍ਰਸਾਸ਼ਨ ਦਾ ਕਹਿਣਾ ਹੈ ਕੇ ਉਹ ਜਦੋਂ ਗਸ਼ਤ ਤੇ ਸਨ ਤਾਂ ਕਿਸੇ ਵੇਅਕਤੀ ਵਲੋਂ ਦਸਿਆ ਕਿ ਝਾੜੀਆਂ ’ਚ ਕਿਸੇ ਦੀ ਲਾਸ਼ ਹੈ ਤਾਂ ਜਦ ਉਹਨਾਂ ਲਾਸ਼ ਦੇਖੀ ਤਾਂ ਉਸ ਦੀ ਨਸ਼ਾ ਕਰਨ ਨਾਲ ਮੌਤ ਹੋਈ ਜਾਪਦੀ ਸੀ। ਜਿਸ ਕਰ ਕੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ ਹੈ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਜਾਂ ਨਸ਼ਾ ਕਰਨ ਨਾਲ ਹਰ ਰੋਜ਼ ਕੋਈ ਨਾ ਕਿ ਨੌਜਵਾਨ ਮੌਤ ਦੀ ਭੇਟ ਚੜ੍ਹ ਰਿਹਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੀ ਸੱਤਾ ਤੇ ਕਾਬਜ਼ ਹੋਏ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਉਹ ਨਸ਼ੇ ਨੂੰ ਰੋਕਣ ਲਈ ਗੰਭੀਰ ਹੋਵੇਗੀ ਜਾਂ ਫਿਰ ਇਸੇ ਤਰ੍ਹਾਂ ਪੰਜਾਬ ਵਿੱਚ ਨਸ਼ੇ ਨਾਲ ਮੌਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।