83 ਸਾਲਾਂ ਬਜ਼ੁਰਗ ਨੇ ਐੱਮ.ਏ ਇੰਗਲਿਸ਼ ਦੀ ਡਿਗਰੀ ਕੀਤੀ ਹਾਸਿਲ
ਬਜ਼ੁਰਗ ਨੇ ਨੌਜਵਾਨ ਪੀੜ੍ਹੀ ਲਈ ਕਾਇਮ ਕੀਤੀ ਮਿਸਾਲ
ਹੁਸ਼ਿਆਰਪੁਰ ‘ਚ ਇੱਕ ਬਜ਼ੁਰਗ ਨੇ ਉਸ ਸਮੇਂ ਮਿਸਾਲ ਕਾਇਮ ਕਰ ਦਿੱਤੀ ਜਦੋਂ ਉਹਨਾਂ 83 ਸਾਲ ਉਮਰ ‘ਚ ਐੱਮ ਏ ਇੰਗਲਿਸ਼ ਦੀ ਡਿਗਰੀ ਹਾਸਿਲ ਕੀਤੀ। ਦਰਅਸਲ ਲੈਕਚਰਾਰ ਰਹੇ ਸੋਹਨ ਸਿੰਘ ਗਿੱਲ ਨੇ 83 ਸਾਲ ਦੀ ਉਮਰ 'ਚ ਐੱਮਏ ਇੰਗਲਿਸ਼ ਦੀ ਡਿਗਰੀ ਹਾਸਿਲ ਕਰ ਕੇ ਨੌਜਵਾਨ ਪੀੜ੍ਹੀ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।
ਕਾਬਲੇਗੋਰ ਹੈ ਕਿ ਸੋਹਨ ਸਿੰਘ ਗਿੱਲ ਪੂਰਬੀ ਅਫ਼ਰੀਕੀ ਕੀਨੀਆ 'ਚ 33 ਸਾਲ ਤਕ ਸਿੱਖਿਆ ਸੇਵਾਵਾਂ ਦੇ ਕੇ ਦੇਸ਼ ਪਰਤੇ ਅਤੇ ਫਿਰ ਇੱਥੋਂ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਕੇ ਆਪਣੀ 61 ਸਾਲ ਪੁਰਾਣੀ ਇੱਛਾ ਪੂਰੀ ਕੀਤੀ।
ਬੀਤੇ ਸ਼ੁੱਕਰਵਾਰ ਸੋਹਨ ਸਿੰਘ ਗਿੱਲ ਨੂੰ ਐੱਲਪੀਯੂ ਦੇ ਕਨਵੋਕੇਸ਼ਨ ਦੇ ਸਮਾਗਮ 'ਚ ਡਿਗਰੀ ਦਿੱਤੀ ਗਈ ਦੱਸਣਯੋਗ ਹੈ ਕਿ ਸੋਹਨ ਸਿੰਘ ਇੰਟਰਨੈਸ਼ਨਲ ਹਾਕੀ 'ਚ ਗਰੇਡ ਅੰਪਾਇਰ ਵੀ ਰਹੇ ਹਨ। ਉਨ੍ਹਾਂ ਕੀਨੀਆ ਹਾਕੀ ਅੰਪਾਇਰਜ਼ ਐਸੋਸੀਏਸ਼ਨ 'ਚ 6 ਸਾਲ ਕੰਮ ਕੀਤਾ ਅਤੇ ਸਕੱਤਰ ਅਹੁਦੇ 'ਤੇ ਵੀ ਰਹੇ। ਕੋਸਟ ਹਾਕੀ ਐਸੋਸੀਏਸ਼ਨ ਦੇ ਚੇਅਰਮੈਨ ਦੇ ਤੌਰ 'ਤੇ ਵੀ ਉਨ੍ਹਾਂ ਆਪਣੀਆਂ ਸੇਵਾਵਾਂ ਨੂੰ ਨਿਭਾਇਆ।
ਉੱਥੇ ਹੀ ਸੋਹਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੀਨੀਆ ਰਹਿੰਦਿਆਂ ਵੀ ਐੱਮਏ ਇੰਗਲਿਸ਼ ਦੇ ਸੁਪਨੇ ਆਉਂਦੇ ਰਹੇ।ਅਧੂਰੀ ਖਾਹਸ਼ ਨੂੰ ਪੂਰਾ ਕਰਨ ਲਈ ਦੇਸ਼ ਵਾਪਸ ਪਰਤ ਆਏ ,,ਜਿਸਨੂੰ ਪੂਰਾ ਕਰਨ ਲਈ ਉਹਨਾਂ ਦੀ ਪਤਨੀ ਜੋਗਿੰਦਰ ਕੌਰ ਨੇ ਹੌਸਲਾ ਦਿੱਤਾ।
ਸੋਹਨ ਸਿੰਘ ਨੇ ਦੱਸਿਆ ਕਿ ਸਾਰਿਆਂ ਦਾ ਸਹਿਯੋਗ ਮਿਲਣ 'ਤੇ ਐੱਲਪੀਯੂ ਦੇ ਬੰਗਾ ਡਿਸਟੈਂਸ ਐਜੂਕੇਸ਼ਨ ਸੈਂਟਰ ਤੋਂ ਐੱਮਏ ਇੰਗਲਿਸ਼ ਲਈ ਅਪਲਾਈ ਕਰ ਦਿੱਤਾ। ਉਹ ਕਹਿੰਦੇ ਹਨ ਕਿ ਉਹਨਾਂ ਦੀ ਇੰਗਲਿਸ਼ ਤਾਂ ਪਹਿਲਾਂ ਹੀ ਵਧੀਆ ਸੀ ਤੇ ਹੁਣ ਡਿਗਰੀ ਹੱਥ 'ਚ ਆਉਣ ਨਾਲ ਅਧੂਰੀ ਖਾਹਸ਼ ਪੂਰੀ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।