32 ਸਾਲ ਦਾ ਵਿਅਕਤੀ ਬਣਿਆ 81 ਸਾਲ ਦਾ ਬਜ਼ੁਰਗ, ਚੜ੍ਹਿਆ ਸੀਆਈਐਸਐਫ ਦੇ ਅੜਿੱਕੇ!
ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਅਹਿਮਦਾਬਾਦ ਦਾ ਰਹਿਣ ਵਾਲਾ ਹੈ
ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ’ਤੇ ਸੋਮਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇੱਥੇ ਇੱਕ 32 ਸਾਲਾ ਨੌਜਵਾਨ 81 ਸਾਲਾਂ ਦੀ ਉਮਰ ਦਾ ਭੇਸ ਬਦਲ ਕੇ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਸਾਰੀਆਂ ਮਨਜ਼ੂਰੀਆਂ ਵੀ ਲੈ ਲਈਆਂ ਸਨ ਪਰ ਆਖਰੀ ਸਮੇਂ ਉਹ ਸੀਆਈਐਸਐਫ ਦੇ ਹੱਥ ਚੜ੍ਹ ਗਿਆ। ਬਾਅਦ ਵਿਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਅਹਿਮਦਾਬਾਦ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪਛਾਣ ਜੈਸ਼ ਪਟੇਲ ਵਜੋਂ ਹੋਈ ਹੈ। ਇਕ ਰਿਪੋਰਟ ਅਨੁਸਾਰ ਸੀਆਈਐਸਐਫ ਨੇ ਰਿਪੋਰਟ ਦਿੱਤੀ ਕਿ ਦੋਸ਼ੀ ਪਟੇਲ ਅਮਰੀਕ ਸਿੰਘ ਦੇ ਨਾਮ ’ਤੇ ਨਿਊਯਾਰਕ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਬੁੱਢਾ ਦਿਖਾਉਣ ਲਈ ਗਲਾਸ ਪਾਏ ਅਤੇ ਇਕ ਵ੍ਹੀਲਚੇਅਰ 'ਤੇ ਏਅਰਪੋਰਟ ਪਹੁੰਚਿ।
ਜਦੋਂ ਸੀਆਈਐਸਐਫ ਨੇ ਉਸ ਨੂੰ ਸੁਰੱਖਿਆ ਜਾਂਚਾਂ ਦੇ ਆਖਰੀ ਗੇੜ ਲਈ ਰੋਕਿਆ ਤਾਂ ਉਸ ਨੇ ਵ੍ਹੀਲਚੇਅਰ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਝੁਕੀਆਂ ਹੋਈਆਂ ਅੱਖਾਂ ਨਾਲ ਵੀ ਗੱਲ ਨਹੀਂ ਕਰ ਰਿਹਾ ਸੀ। ਅਜਿਹੀ ਸਥਿਤੀ ਵਿਚ ਅਧਿਕਾਰੀਆਂ ਦਾ ਸ਼ੱਕ ਹੋਰ ਗਹਿਰਾ ਹੋ ਗਿਆ। ਸੀਆਈਐਸਐਫ ਨੇ ਦੱਸਿਆ ਕਿ ਉਸ ਦੇ ਪਾਸਪੋਰਟ ’ਤੇ ਜਨਮ ਤਰੀਕ 1 ਫਰਵਰੀ 1938 ਸੀ। ਉਸ ਨੇ ਆਪਣੇ ਵਾਲ ਅਤੇ ਦਾੜ੍ਹੀ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ।
ਧਿਆਨ ਨਾਲ ਵੇਖਣ ’ਤੇ ਅਧਿਕਾਰੀਆਂ ਨੂੰ ਉਸ ਦੀ ਚਮੜੀ ਇੱਕ 81 ਸਾਲਾ ਵਿਅਕਤੀ ਦੀ ਚਮੜੀ ਨਹੀਂ ਲੱਗ ਰਹੀ ਸੀ। ਇਸ ਕੇਸ ਵਿਚ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਭ ਕੁੱਝ ਸੱਚ ਦਸ ਦਿੱਤਾ। ਉਸ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਪਾਸਪੋਰਟ ’ਤੇ ਅਮਰੀਕਾ ਜਾ ਰਿਹਾ ਸੀ। ਇਸ ਤੋਂ ਬਾਅਦ ਸੀਆਈਐਸਐਫ ਨੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਉਸੇ ਸਮੇਂ ਇੱਕ ਹੋਰ ਯਾਤਰੀ ਸੈਫੀ ਨੂਰਜਾਈ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੇ ਉਸ ਕੋਲੋਂ ਦੋ ਪਾਸਪੋਰਟ ਬਰਾਮਦ ਕੀਤੇ। ਉਹ ਮਲੇਸ਼ੀਆ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਸ਼ੱਕ ਦੇ ਅਧਾਰ ’ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਕਈ ਵਾਰ ਹੋਰ ਪਾਸਪੋਰਟਾਂ ’ਤੇ ਵੀ ਪਾਕਿਸਤਾਨ ਗਿਆ ਸੀ। ਉਸ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਪਾਸਪੋਰਟ ’ਤੇ ਮਲੇਸ਼ੀਆ ਜਾਣਾ ਚਾਹੁੰਦਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।