ਅੰਮ੍ਰਿਤਸਰ ਰੇਲ ਹਾਦਸਾ: ਚਸ਼ਮਦੀਦਾ ਨੇ ਡਰਾਈਵਰ ਦੇ ਬਿਆਨਾ ਨੂੰ ਦੱਸਿਆ ਝੂਠਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ 'ਚ ਟ੍ਰੇਨ ਨੇ ਕਈ ਲੋਕਾਂ ਦੀਆਂ ਜਿੰਦਗੀਆਂ ਵੇਖਦੇ ਹੀ ਵੇਖਦੇ ਕੁਚਲ

Train Driver's statement is False: Eyewitnesses

ਅੰਮ੍ਰਿਤਸਰ:ਬੀਤੇ ਦਿਨੀ ਅੰਮ੍ਰਿਤਸਰ 'ਚ ਟ੍ਰੇਨ ਨੇ ਕਈ ਲੋਕਾਂ ਦੀਆਂ ਜਿੰਦਗੀਆਂ ਵੇਖਦੇ ਹੀ ਵੇਖਦੇ ਕੁਚਲ ਕੇ ਰੱਖ ਦਿੱਤੀਆਂ ਤੇ ਇਸ ਭਿਆਨਕ ਹਾਦਸੇ ਨੂੰ ਲੈ ਕੇ ਟ੍ਰੇਨ ਡਰਾਈਵਰ ਨੇ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਦੇ ਸਾਹਮਣੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਇਸ ਲਈ ਟ੍ਰੇਨ ਨਹੀਂ ਰੋਕੀ ਕਿਉਂਕਿ ਲੋਕ ਹਾਦਸੇ ਵਾਲੀ ਥਾਂ 'ਤੇ ਪੱਥਰਬਾਜ਼ੀ ਕਰਨ ਲਗੇ ਸੀ। ਪਰ ਉੱਥੇ ਮੌਜੂਦ ਲੋਕਾਂ ਨੇ ਡਰਾਈਵਰ ਦੇ ਇਸ ਬਿਆਨ ਨੂੰ ਸਰਾਸਰ ਝੂਠ ਦੱਸ ਦਿੱਤਾ। ਦੱਸ ਦਈਏ ਕਿ ਦੁਸ਼ਿਹਰੇ ਵਾਲੇ ਦਿਨ ਰਾਵਣ ਵੇਖ ਰਹੇ ਲੋਕਾਂ ਨੂੰ ਟ੍ਰੇਨ ਕੁਚਲਦੇ ਹੋਏ ਨਿਕਲ ਗਈ

ਜਿਸ ਦੇ ਚਲਿਦਆਂ ਇਸ ਹਾਦਸੇ ਵਿਚ 61 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਕਈ ਲੋਕ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਨਿਗਮ ਸੇਵਾਦਾਰ  ਦੇ ਬਿਆਨ ਦਾ ਹਵਾਲਾ  ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਕਿਹਾ - "ਮੈਂ ਮੌਕੇ ਉੱਤੇ ਮੌਜੂਦ ਸੀ। ਟ੍ਰੇਨ ਨੇ ਆਪਣੀ ਰਫ਼ਤਾਰ ਹੌਲੀ ਨਹੀਂ ਕੀਤੀ ਤੇ ਅਜਿਹਾ ਲਗਦਾ ਸੀ ਕਿ ਡਰਾਈਵਰ ਸਾਨੂੰ ਕੁਚਲ ਦੇਣਾ ਚਾਹੁੰਦਾ ਸੀ ਤੇ ਟ੍ਰੇਨ ਸਿਰਫ਼ ਕੁੱਝ ਮਿੰਟਾਂ  ਦੇ ਅੰਦਰ ਹੀ ਉੱਥੋਂ ਤੇਜ ਰਫ਼ਤਾਰ ਨਾਲ ਨਿਕਲ ਗਈ। " ਨਾਲ ਹੀ ਇਸ ਹਾਦਸੇ 'ਚ ਨਵਜੋਤ ਸਿੰਘ ਸਿੱਧੂ ਨੇ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ "ਕੀ ਇਹ ਸੰਭਵ ਹੈ ਕਿ ਜਦੋਂ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੋਵੇ

ਅਤੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਜਖ਼ਮੀ ਹੋ ਗਏ ਹੋਣ ਤਾਂ ਉਸਦੇ ਬਾਅਦ ਲੋਕ ਟ੍ਰੇਨ ਦੇ ਉੱਤੇ ਪੱਥਰਬਾਜੀ ਕਰਨਗੇ? ਅਜਿਹਾ ਸੰਭਵ ਹੈ ਕਿ ਇਸ ਘਟਨਾ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਜਾ ਰਹੀ ਟ੍ਰੇਨ ਉੱਤੇ ਅਸੀ ਪੱਥਰਬਾਜ਼ੀ ਕਰਾਗੇਂ? " ਦੂਜੇ ਪਾਸੇ ਸ਼ਨੀਵਾਰ ਨੂੰ ਟ੍ਰੇਨ ਡਰਾਈਵਰ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਨ੍ਹਾਂ ਨੇ ਜਦੋਂ ਪਟੜੀ ਉੱਤੇ ਲੋਕਾਂ ਦੀ ਭੀੜ ਵੇਖੀ ਤਾਂ ਐਮਰਜੈਂਸੀ ਬ੍ਰੇਕ ਲਗਾਈ ਸੀ ਤੇ ਲੋਕਾਂ ਨੂੰ ਪਟੜੀ ਤੋਂ ਉਤਾਰਨ ਲਈ ਉਹ ਲਗਾਤਾਰ ਹਾਰਨ ਵਜਾ ਰਿਹਾ ਸੀ। ਡਰਾਈਵਰ ਨੇ ਇਹ ਵੀ ਦੱਸਿਆ ਕਿ ਜਿਵੇਂ ਹੀ ਉਹ ਟ੍ਰੇਨ ਰੋਕਣ ਲਗਾ ਤਾਂ ਕੁੱਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।

ਅਜਿਹੇ ਵਿਚ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਅੰਮ੍ਰਿਤਸਰ ਵੱਲ ਵੱਧ ਗਏ ਅਤੇ ਉਸ ਨੇ ਘਟਨਾ ਬਾਰੇ ਅਧਿਕਾਰੀਆਂ ਨੂੰ ਸੂਚਤ ਕਰ ਦਿੱਤਾ। ਉੱਥੇ ਮੌਜੂਦ ਮੌਕੇ ਦੇ ਗਵਾਹਾਂ ਨੇ ਡਰਾਈਵਰ  ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਕਿ ਡਰਾਈਵਰ ਨੇ ਮੌਕੇ 'ਤੇ ਟ੍ਰੇਨ ਕਿਤੇ ਵੀ ਹੌਲੀ ਨਹੀਂ ਕੀਤੀ।