ਯੂਪੀ ਦੀ MLA ਪੰਜਾਬ ਦੀ ਬਣੀ ਨੂੰਹ, ਤਸਵੀਰਾਂ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬ

ਯੂਪੀ ਦੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਅਤੇ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਨੇ ਨਵੀਂ ਦਿੱਲੀ...

mla aditi became mla angad first pictures

ਚੰਡੀਗੜ੍ਹ :  ਯੂਪੀ ਦੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਅਤੇ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਨੇ ਨਵੀਂ ਦਿੱਲੀ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਇਸ ਦੌਰਾਨ ਅਦਿਤੀ ਸਿੰਘ ਨੇ ਅੰਗਦ ਸੈਣੀ ਨਾਲ ਫੇਰੇ ਲਏ। ਦਿੱਲੀ ਦੇ ਐਮ.ਜੀ ਰੋਡ ਸਥਿਤ ਜੋਰਬਾਗ ਹੋਟਲ '‘ਚ ਇਹ ਵਿਆਹ ਸਮਾਗਮ ਹੋਇਆ। ਇਸ ਦੌਰਾਨ ਵਿਆਹ ਤੋਂ ਇੱਕ ਦਿਨ ਪਹਿਲਾਂ ਅਦਿਤੀ ਸਿੰਘ ਦੀ ਮਹਿੰਦੀ ਦੀ ਰਸਮ ਹੋਈ ਸੀ।ਇਸ ਪ੍ਰੋਗਰਾਮ ਵਿਚ ਅਦਿਤੀ ਸਿੰਘ ਅਤੇ ਅੰਗਦ ਦੀਆਂ ਕੁੱਝ ਖ਼ਾਸ ਤਸਵੀਰਾਂ ਸਾਹਮਣੇ ਆਈਆਂ ਹਨ।

ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਮਹਿੰਦੀ ਸਮਾਗਮ ਵਿਚ ਸ਼ਾਮਲ ਹੋਈਆਂ ਸਨ।ਹਾਲ ਹੀ ਵਿੱਚ ਅਦਿਤੀ ਸਿੰਘ ਦੇ ਪਿਤਾ ਅਖਿਲੇਸ਼ ਸਿੰਘ ਦੀ ਮੌਤ ਹੋ ਗਈ ਸੀ ਪਰ ਵਿਆਹ ਦੀ ਤਾਰੀਕ ਨਹੀਂ ਬਦਲੀ ਗਈ। ਅਦਿਤੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਸੀ ਕਿ ਜੇ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਵਿਆਹ ਦੀ ਤਾਰੀਖ ਨਹੀਂ ਬਦਲਣੀ ਚਾਹੀਦੀ। ਉਨ੍ਹਾਂ ਦੀ ਇੱਛਾ ਕਰਕੇ ਹੀ ਵਿਆਹ ਦੀ ਤਾਰੀਖ ਨੂੰ ਨਹੀਂ ਬਦਲਿਆ ਗਿਆ। ਵਿਆਹ ਵਾਲੇ ਦਿਨ ਅੱਜ ਅਦਿਤੀ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਪਿਤਾ ਨੂੰ ਯਾਦ ਕਰ ਰਹੀ ਹੈ।

ਦੱਸ ਦੇਈਏ ਕਿ ਅੰਗਦ ਸਿੰਘ ਸੈਣੀ ਅਤੇ ਅਦਿਤੀ ਸਿੰਘ 2017 ‘ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇੱਕ ਦਿਨ ਪਹਿਲਾਂ ਅਦਿਤੀ ਸਿੰਘ ਨੇ ਕਿਹਾ ਸੀ ਕਿ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਵਿਆਹ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨਾ ਕੋਈ ਉਨ੍ਹਾਂ ਦੀ ਆਪਸ ਵਿੱਚ ਪਹਿਲਾਂ ਤੋਂ ਕੋਈ ਜਾਣ ਪਛਾਣ ਸੀ ਤੇ ਨਾ ਹੀ ਕੋਈ ਅਫੇਅਰ ਸੀ। ਵਿਆਹ ਤੋਂ  ਬਾਅਦ 23 ਨਵੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਇੱਕ ਰਿਸੈਪਸ਼ਨ ਰੱਖੀ ਗਈ ਹੈ। ਇਸ ਦੇ ਨਾਲ ਹੀ ਰਾਏਬਰੇਲੀ ਵਿਚ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।