ਨਸ਼ਾ ਖਰੀਦਣ ਲਈ ਨੌਜਵਾਨ ਨੇ ਛਾਪੇ ਨਕਲੀ ਨੋਟ, 69,500 ਰੁਪਏ ਦੀ ਨਕਲੀ ਕਰੰਸੀ ਨਾਲ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲੌਂਗੀ ਥਾਣਾ ਪੁਲਿਸ ਨੇ ਇਲਾਕੇ ਵਿਚ ਇਕ ਨੌਜਵਾਨ ਨੂੰ 69500 ਰੁਪਏ ਦੀ ਨਕਲ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਹੈ।

Police arrested youth with fake currency of Rs 69,500

ਮੋਹਾਲੀ (ਅਮਨਪ੍ਰੀਤ ਕੌਰ): ਬਲੌਂਗੀ ਥਾਣਾ ਪੁਲਿਸ ਨੇ ਇਲਾਕੇ ਵਿਚ ਇਕ ਨੌਜਵਾਨ ਨੂੰ 69500 ਰੁਪਏ ਦੀ ਨਕਲ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮ ਦੇ ਘਰੋਂ ਪ੍ਰਿੰਟਰ ਅਤੇ ਵੱਡੀ ਮਾਤਰਾ ਵਿਚ ਨਕਲੀ ਨੋਟ ਵੀ ਮਿਲੇ ਹਨ। ਪੁਲਿਸ ਜਾਂਚ ਦੌਰਾਨ ਆਰੋਪੀ ਦੀ ਪਛਾਣ ਯੂਪੀ ਦੇ ਮੁਰਾਦਾਬਾਦ ਰਹੇ ਰਹਿਣ ਵਾਲੇ ਨਵਾਬ ਉਰਫ ਫਿਰੋਜ਼ ਵਜੋਂ ਹੋਈ ਹੈ। ਇਹ ਨੌਜਵਾਨ ਪੀਜੀ ਵਿਚ ਬਤੌਰ ਕੇਅਰ ਟੇਕਰ ਕੰਮ ਕਰਦਾ ਸੀ।  

ਹੋਰ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਆਟੋ ਚਾਲਕਾਂ ਨੂੰ ਦਿੱਤੀ ਵੱਡੀ ਰਾਹਤ, ਚਲਾਨਾਂ ਦੇ ਜੁਰਮਾਨੇ ਹੋਣਗੇ ਮੁਆਫ਼

ਥਾਣਾ ਮੁਖੀ ਰਾਜਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਛਾਪੇਮਾਰੀ ਦੌਰਾਨ ਜਾਣਕਾਰੀ ਮਿਲੀ ਕਿ ਨੌਜਵਾਨ ਵਲੋਂ ਨਕਲੀ ਨੋਟ ਛਾਪੇ ਜਾ ਰਹੇ ਹਨ। ਬਰਾਮਦ ਹੋਏ ਨਕਲੀ ਨੋਟਾਂ ਵਿਚ 100, 200, 500 ਅਤੇ 2000 ਦੇ ਨਕਲੀ ਨੋਟ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਕੰਮ ਵਿਚ ਨੌਜਵਾਨ ਦੀ ਮਦਦ ਇਕ ਹੋਰ ਵਿਅਕਤੀ ਵਲੋਂ ਕੀਤੀ ਗਈ, ਜਿਸ ਦਾ ਨਾਂਅ ਬਜਿੰਦਰ ਦੱਸਿਆ ਜਾ ਰਿਹਾ ਹੈ, ਜੋ ਕਿ ਹਿਸਾਰ (ਹਰਿਆਣਾ) ਦਾ ਰਹਿਣ ਵਾਲਾ ਹੈ।

ਹੋਰ ਪੜ੍ਹੋ: ਆਟੋ ਰਿਕਸ਼ਾ ਚਾਲਕਾਂ ਦੇ ਦਿਲ ਜਿੱਤ ਕੇ ਲੈ ਗਏ ਆਮ ਲੋਕਾਂ ਦੇ ਮੁੱਖ ਮੰਤਰੀ ਚੰਨੀ

ਫਿਲਹਾਲ ਪੁਲਿਸ ਵਲੋਂ ਬਜਿੰਦਰ ਦੀ ਭਾਲ ਕੀਤੀ ਜਾ ਰਹੀ ਹੈ। ਉਸ ਤੋਂ ਪੁੱਛਗਿੱਛ ਤੋਂ ਬਾਅਦ ਕਈ ਅਹਿਮ ਖੁਲਾਸੇ ਹੋ ਸਕਦੇ ਹਨ ਕਿਉਂਕਿ ਆਰੋਪੀ ਨੇ ਦੱਸਿਆ ਹੈ ਕਿ ਬਜਿੰਦਰ ਨੇ ਹੀ ਉਸ ਨੂੰ ਨਕਲੀ ਨੋਟ ਤਿਆਰ ਕਰਨੇ ਸਿਖਾਏ ਹਨ।  ਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਖਰੀਦਣ ਲਈ ਨੌਜਵਾਨ ਕੋਲ ਪੈਸੇ ਨਾ ਹੋਣ ਕਾਰਨ ਉਸ ਨੇ ਨਕਲੀ ਕਰੰਸੀ ਦਾ ਸਹਾਰਾ ਲਿਆ ਹੈ।

ਹੋਰ ਪੜ੍ਹੋ: Airtel ਦੇ 32 ਕਰੋੜ ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ ਕੀਤਾ ਵਾਧਾ

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਪੀਜੀ ਮਾਲਕਾਂ ਨਾਲ ਵੀ ਗੱਲ ਕੀਤੀ ਹੈ, ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਕੇਅਰ ਟੇਕਰ ਵਲੋਂ ਅਜਿਹਾ ਕੰਮ ਕੀਤਾ ਜਾ ਰਿਹਾ ਹੈ। ਪੀਜੀ ਮਾਲਕਾਂ ਵਲੋਂ ਨੌਜਵਾਨ ਦੀ ਵੈਰੀਫਿਕੇਸ਼ਨ ਕਰਵਾਈ ਗਈ ਸੀ। ਆਰੋਪੀ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।