ਦਿੱਲੀ ਕੋਰਟ ਵਿਚ ਜੁੱਤੀ ਸੁੱਟਣ ਵਾਲੇ ਕੇਸ ਦਾ ਫ਼ੈਸਲਾ 21 ਜੁਲਾਈ ਨੂੰ ਹੋਵੇਗਾ: ਪੀਰ ਮੁਹੰਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਵਲੋਂ 29 ਅਪ੍ਰੈਲ 2013 ਨੂੰ ਸੱਜਣ ਕੁਮਾਰ ਦੇ ਬਰੀ ਹੋਣ ਸਮੇਂ ਚੁੱਕਿਆ ਕਦਮ..........

Karnail Singh Peer Mohammad

ਅੰਮ੍ਰਿਤਸਰ :  ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਵਲੋਂ 29 ਅਪ੍ਰੈਲ 2013 ਨੂੰ ਸੱਜਣ ਕੁਮਾਰ ਦੇ ਬਰੀ ਹੋਣ ਸਮੇਂ ਚੁੱਕਿਆ ਕਦਮ ਦਿੱਲੀ ਹਾਈ ਕੋਰਟ ਨੇ ਜਾਇਜ਼ ਕਰਾਰ ਦਿਤਾ ਹੈ। ਅੱਜ ਕੜਕੜ ਡੂੰਮਾ ਕੋਰਟ ਵਿਚ ਤਾਰੀਕ ਭੁਗਤਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ ਵਿਰੁਧ ਲੜਿਆ ਸੰਘਰਸ਼ ਹੁਣ ਅਪਣਿਆ ਤੇ ਬੇਗਾਨਿਆਂ ਨੂੰ ਸਮਝ ਆਉਣ ਲੱਗਾ ਹੈ

ਜੋ ਲੋਕ ਕਹਿੰਦੇ ਸਨ ਕਿ ਨਵੰਬਰ 1984 ਸਿੱਖ ਕਤਲੇਆਮ ਨੂੰ ਭੁੱਲ ਜਾਵੋ ਅੱਜ ਸੱਜਣ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਸਜ਼ਾਵਾਂ ਮਿਲਣ ਤੋਂ ਬਾਅਦ ਉਹੀ ਲੋਕ ਕਹਿੰਦੇ ਨਹੀਂ ਥੱਕ ਰਹੇ ਕਿ ਦੇਰ ਨਾਲ ਹੀ ਸਹੀ ਪਰ ਇਨਸਾਫ਼ ਜ਼ਰੂਰ ਮਿਲਿਆ। ਫੈਡਰੇਸ਼ਨ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਜਸਟਿਸ ਆਰੀਅਨ ਵਿਰੁਧ ਕਿਸੇ ਦੁਸ਼ਮਣੀ ਤਹਿਤ ਅਪਣੀ ਜੁੱਤੀ ਨਹੀਂ ਸੀ ਚਲਾਈ ਬਲਕਿ ਸੱਜਣ ਕੁਮਾਰ ਵਰਗੇ ਦਰਿੰਦੇ ਨੂੰ ਸਿਆਸੀ ਸਰਪ੍ਰਸਥੀ ਤਹਿਤ ਹੀ ਬਰੀ ਕੀਤਾ ਗਿਆ ਸੀ

ਤੇ ਉਸ ਵਕਤ ਮੇਰਾ ਦਿਖਾਇਆ ਗੁੱਸਾ ਜਾਇਜ਼ ਸੀ। ਅੱਜ ਕੜਕੜ ਡੂੰਮਾ ਕੋਰਟ ਦੇ ਜੱਜ ਪ੍ਰਗਨਾਇਨ ਨਾਇਕ ਅੱਗੇ ਕਰਨੈਲ ਸਿੰਘ ਪੀਰ ਮੁਹੰਮਦ ਦੇ ਐਡਵੋਕੇਟ ਗੁਰਬਖ਼ਸ਼ ਸਿੰਘ ਨੇ ਕੇਸ ਦਾ ਜਲਦੀ ਨਿਪਟਾਰਾ ਕਰਨ ਦੀ ਗੁਹਾਰ ਲਗਾਈ, ਪਰੰਤੂ ਜੱਜ ਸਾਹਿਬ ਨੇ ਜ਼ਿਆਦਾ ਕੇਸ ਹੋਣ ਦਾ ਬਹਾਨਾ ਲਗਾ ਕੇ 21 ਜੁਲਾਈ ਲੰਮੀ ਤਾਰੀਕ ਪਾ ਦਿਤੀ।