ਨਵਜੋਤ ਸਿੱਧੂ ਕਾਂਗਰਸੀ ਆਗੂ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੇ ਡਿਪਟੀ ਸੀਐਮ ਬਣਨ ਨੂੰ ਨਕਾਰਿਆ

file pboto

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਅੰਦਰ ਦੁਬਾਰਾ ਧਮਾਕੇਦਾਰ ਵਾਪਸੀ ਦੀਆਂ ਖ਼ਬਰਾਂ ਕਈ ਦਿਨਾਂ ਤੋਂ ਸੁਰਖੀਆਂ ਬਣਦੀਆਂ ਆ ਰਹੀਆਂ ਸਨ। ਇਸੇ ਦੌਰਾਨ ਹੁਣ ਕਾਂਗਰਸ ਅੰਦਰੋਂ ਕਈ ਆਗੂ ਇਨ੍ਹਾਂ ਕਿਆਸ-ਅਰਾਈਆਂ 'ਤੇ ਪੂਰਨ ਵਿਰਾਮ ਲਗਾਉਂਦੇ ਵਿਖਾਈ ਦੇ ਰਹੇ ਹਨ। ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਲੋਕ ਸਭ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਹੁਣ ਪੰਜਾਬ ਦੇ ਇਕ ਹੋਰ ਵੱਡੇ ਆਗੂ ਨੇ ਸਿੱਧੂ ਦੇ ਭਵਿੱਖ 'ਤੇ ਸਵਾਲੀਆਂ ਨਿਸ਼ਾਨ ਲਾਉਂਦਿਆਂ ਸਿੱਧੂ ਦੀ ਵਾਪਸੀ 'ਤੇ ਪੂਰਨ ਵਿਰਾਮ ਲਗਾਉਂਦਾ ਬਿਆਨ ਦਿਤਾ ਹੈ।

ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਪਾਰਟੀ ਦੀ ਆਗੂ ਹਨ ਤੇ ਉਨ੍ਹਾਂ ਦਾ ਪਾਰਟੀ ਅੰਦਰ ਚੰਗਾ ਸਨਮਾਨ ਵੀ ਹੈ। ਪਰ ਜਿੱਥੋਂ ਤਕ ਉਨ੍ਹਾਂ ਦੇ ਡਿਪਟੀ ਉਪ ਮੁੱਖ ਮੰਤਰੀ ਬਣਨ ਦਾ ਸਵਾਲ ਹੈ, ਇਸ ਸਬੰਧੀ ਕੋਈ ਵੀ ਗੱਲਬਾਤ ਪਾਰਟੀ ਦੇ ਹਿਤ ਵਿਚ ਨਹੀਂ ਹੈ।

ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਅਣਗੌਲਿਆ ਕੀਤਾ ਗਿਆ ਸੀ, ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਸਿੱਧੂ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਖਿੱਚੋਤਾਣ ਨਹੀਂ ਹੈ।