ਦਿਵਿਆਂਗ ਵਾਸੂ ਦੇ ਹੌਂਸਲੇ ਨੂੰ ਸਲਾਮ, ਫੌੜੀਆਂ ਸਹਾਰੇ ਫ਼ਤਿਹ ਕੀਤਾ ਉੱਤਰੀ ਅਮਰੀਕਾ ਦਾ ਸਭ ਤੋਂ ਉੱਚਾ ਪਹਾੜ 

ਏਜੰਸੀ

ਖ਼ਬਰਾਂ, ਪੰਜਾਬ

ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ 'ਡੇਨਾਲੀ' ਨੂੰ ਸਰ ਕਰਨ ਵਾਲਾ ਪਹਿਲਾ ਦਿਵਿਆਂਗ ਭਾਰਤੀ ਬਣਿਆ ਵਾਸੂ ਸੋਜਿਤਰਾ 

Vasu Sojitra

ਮੁਹਾਲੀ - ਜਿਸ ਨੇ ਇਹ ਪਹਿਲਾਂ ਤੋਂ ਹੀ ਤੈਅ ਕੀਤਾ ਹੁੰਦਾ ਹੈ ਕਿ ਉਸ ਨੇ ਜ਼ਿੰਦਗੀ ਵਿਚ ਕੁੱਝ ਕਰਨਾ ਹੈ ਤਾਂ ਫਿਰ ਚਾਹੇ ਉਸ ਦੇ ਸਾਹਮਣੇ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾ ਹੋਣ ਉਹ ਅਪਣੀ ਮੰਜ਼ਿਲ ਵੱਲ ਵਧਦਾ ਰਹਿੰਦਾ ਹੈ। ਇੱਦਾਂ ਹੀ ਇਕ ਮੁਕਾਮ ਵਾਸੂ ਸੋਜਿਤਰਾ ਸੋਜਿਤ੍ਰਾ ਨੇ ਹਾਸਲ ਕੀਤਾ ਹੈ। ਵਾਸੂ ਸੋਜਿਤਰਾ ਦਿਵਿਆਂਗ ਹੈ ਉਸ ਦਾ ਪੈਰ 9 ਸਾਲ ਦੀ ਉਮਰ ਵਿਚ ਕੱਟ ਗਿਆ ਹੈ। 

ਵਾਸੂ ਸੋਜਿਤਰਾ ਕਲਾਈਬਰ, ਸਕੀਅਰ, ਸਕੇਟਬੋਰਡਰ ਅਤੇ ਪੇਸ਼ੇਵਰ ਫੁੱਟਬਾਲਰ ਵੀ ਹੈ ਪਰ ਜਨਰਲ ਕੈਟਾਗਰੀ 'ਚ ਨਹੀਂ ਸਗੋਂ ਦਿਵਯਾਂਗ ਸ਼੍ਰੇਣੀ 'ਚ ਹੈ। ਸੈਪਟੀਸੀਮੀਆ ਕਾਰਨ ਉਸ ਦੀ ਸੱਜੀ ਲੱਤ 9 ਮਹੀਨਿਆਂ ਦੀ ਉਮਰ ਵਿਚ ਕੱਟਣੀ ਪਈ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਥੋੜ੍ਹੀ ਸਮਝ ਲੱਗੀ ਤਾਂ ਉਸ ਨੇ ਕਈ ਨਕਲੀ ਲੱਤਾਂ ਲਗਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵਿਚੋਂ ਕਿਸੇ ਤੋਂ ਬਹੁਤੀ ਮਦਦ ਨਹੀਂ ਮਿਲੀ। 

ਵਾਸੂ ਸੋਜਿਤਰਾ ਦਾ ਕਹਿਣਾ ਹੈ ਕਿ ਉਸ ਨੂੰ ਇੰਝ ਲੱਗਦਾ ਸੀ ਕਿ ਇਹ ਨਕਲੀ ਲੱਤਾਂ ਉਸ ਨੂੰ ਬੰਨ੍ਹ ਕੇ ਅੱਗੇ ਵਧਣ ਤੋਂ ਰੋਕਦੀਆਂ ਹਨ। ਉਹ ਆਜ਼ਾਦ ਮਹਿਸੂਸ ਨਹੀਂ ਕਰਦਾ ਸੀ। ਇਸ ਤੋਂ ਬਾਅਦ ਬਸਾਖੀਆਂ ਦੀ ਵਰਤੋਂ ਸ਼ੁਰੂ ਕੀਤੀ ਉਹ ਉਨ੍ਹਾਂ ਨੂੰ 'ਨਿੰਜਾ-ਸਟਿਕਸ' ਕਹਿੰਦਾ। ਬਹੁਤ ਸਾਰੇ ਲੋਕ ਅਪੰਗਤਾ ਨੂੰ ਇੱਕ ਭਿਆਨਕ ਘਟਨਾ ਸਮਝਦੇ ਹਨ। 

ਉਸ ਦਾ ਕਹਿਣਾ ਹੈ ਕਿ ਲੋਕ ਉਸ ਕੋਲ ਆ ਕੇ ਦਇਆ ਦਿਖਾਉਂਦੇ ਸਨ ਪਰ ਉਸ ਦੇ ਅਨੁਸਾਰ ਅਪੰਗਤਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ। ਸਮੱਸਿਆਵਾਂ ਉਹ ਹਨ ਜੋ ਜੀਵਨ ਵਿਚ ਰੁਕਾਵਟ ਪਾਉਂਦੀਆਂ ਹਨ। ਵਾਸੂ ਸੋਜਿਤਰਾ ਦਾ ਕਹਿਣਾ ਹੈ ਕਿ ਉਹ ਸਕੀਇੰਗ, ਚੜ੍ਹਾਈ ਦੁਆਰਾ ਅਜਿਹੀਆਂ ਰੁਕਾਵਟਾਂ ਅਤੇ ਧਾਰਨਾਵਾਂ ਨੂੰ ਤੋੜਦਾ ਹੈ ਉਸ ਦਾ ਮੰਨਣਾ ਹੈ ਕਿ ਇਨਸਾਨ ਕੋਲ ਹਮੇਸ਼ਾ ਅਪਾਹਜਤਾ ਰਹੇਗੀ। ਹਾਲਾਂਕਿ, ਉਹ 11 ਸਾਲ ਦੀ ਉਮਰ ਵਿਚ ਪਹਿਲੀ ਵਾਰ ਸਕੀਇੰਗ ਗਿਆ ਸੀ। ਉਹ ਆਪਣੇ ਭਰਾ ਨਾਲ ਕਨੈਕਟੀਕਟ ਵਿਚ ਇੱਕ ਸਥਾਨਕ ਪਹਾੜੀ 'ਤੇ ਸਕੀਇੰਗ ਕਰਨ ਗਿਆ ਸੀ। ਉਥੇ ਮੌਜੂਦ ਦੂਜੇ ਸਕਾਈਅਰਜ਼ ਨੇ ਉਸ ਨੂੰ ਕਿਹਾ ਸੀ - ਚੰਗਾ ਕੰਮ ਕਰ ਰਹੇ ਹੋ ਇੱਦਾਂ ਹੀ ਕਰਦੇ ਰਹੋ। ਉਸ ਤੋਂ ਬਾਅਦ ਉਸ ਨੂੰ ਬਹੁਤ ਪ੍ਰੇਰਣਾ ਮਿਲੀ। 

ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੇ ਲਗਾਤਾਰ 120 ਘੰਟੇ ਤਬਲਾ ਵਜਾ ਕੇ ਬਣਾਇਆ ਰਿਕਾਰਡ 

ਉਸ ਨੇ ਕਿਹਾ ਕਿ ਉਹ ਭਾਰਤ ਵਿਚ ਵੱਡਾ ਹੋਇਆ, ਜਿੱਥੇ ਉਸ ਨੇ ਬਹੁਤ ਗਰੀਬੀ ਦੇਖੀ। ਉੱਥੋਂ ਦੇ ਤਜ਼ਰਬਿਆਂ ਨੇ ਉਸ ਨੂੰ ਨਾ ਸਿਰਫ਼ ਦਿਵਯਾਂਗ ਭਾਈਚਾਰੇ ਬਲਕਿ ਹਾਸ਼ੀਏ 'ਤੇ ਪਏ ਸਮੂਹਾਂ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਾਸੂ ਸੋਜਿਤਰਾ ਨੇ ਦੱਸਿਆ ਕਿ ਉਸ ਦਾ ਦੋਸਤ ਪੀਟ ਮੈਕਾਫੀ ਅਤੇ ਉਹ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ, ਡੇਨਾਲੀ ਨੂੰ ਸਰ ਕਰਨ ਵਾਲੇ ਪਹਿਲੇ ਐਂਪਿਊਟੀ ਐਥਲੀਟ ਬਣੇ ਹਨ। ਉਹ ਅਪਾਹਜਤਾਵਾਂ ਵਾਲੀ ਯੂਐਸਏ ਫੁੱਟਬਾਲ ਟੀਮ ਦਾ ਇੱਕ ਪੇਸ਼ੇਵਰ ਖਿਡਾਰੀ ਵੀ ਹੈ।