ਲੁਧਿਆਣਾ ਦੇ ਮਸ਼ਹੂਰ ਪੰਜਾਬੀ ਲੇਖਕ ਡਾ: ਐਸ ਤਰਸੇਮ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 23 ਫਰਵਰੀ 2019 - ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ.......

Dr. S. Tarsem

ਲੁਧਿਆਣਾ: 23 ਫਰਵਰੀ 2019 - ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰ੍ਧਾਨ ਤੇ ਪੰਜਾਬੀ ਲੇਖਕ ਡਾ: ਐਸ ਤਰਸੇਮ ਦਾ ਅੱਜ ਸਵੇਰੇ ਲੁਧਿਆਣਾ ਦੇ ਦਯਾਨੰਦ ਹਸਪਤਾਲ ਚ ਦੇਹਾਂਤ ਹੋ ਗਿਆ ਹੈ। ਤਪਾ(ਬਰਨਾਲਾ) ਤੋਂ ਮੁੱਢਲਾ ਸਫ਼ਰ ਅਧਿਆਪਨ ਤੇ ਸਾਹਿਤ ਸਿਰਜਣ ਤੇ ਸ਼ੁਰੂ ਕਰਨ ਵਾਲੇ ਡਾ: ਸ ਤਰਸੇਮ ਨੇ ਲੰਮਾ ਸਮਾਂ ਗੌਰਮਿੰਟ ਕਾਲਜ ਮਲੇਰਕੋਟਲਾ ਚ ਪੜਾ੍ਹ੍ਇਆ।  

ਨੇਤਰ ਜੋਤ ਖ਼ਤਮ ਹੋਣ ਉਪਰੰਤ ਉਹਨਾਂ ਨੇ ਨੇਤਰਹੀਣ ਸਮਾਜ ਦੇ ਵਿਕਾਸ ਲਈ ਸੰਸਥਾ ਬਣਾ ਕੇ ਅਗਵਾਈ ਕੀਤੀ। ਲਗਪਗ ਦੋ ਦਰਜਨ ਸਿਰਜਣਾਤਮਿਕ ਤੇ ਆਲੋਚਨਾਤਮਕ ਕਿਤਾਬਾਂ ਲਿਖਣ ਵਾਲੇ ਡਾ: ਸ ਤਰਸੇਮ ਆਪਣੀ ਸਵੈਜੀਵਨੀ 'ਧਿਰਤਰਾਸ਼ਟਰ' ਕਰਕੇ ਵਧੇਰੇ ਹਰਮਨ ਪਿਆਰੇ ਹੋ ਗਏ। ਤੈ੍ਰ੍ਮਾਸਿਕ ਪੱਤਰ ਨਜ਼ਰੀਆ ਦੇ ਮੁੱਖ ਸੰਪਾਦਕ ਵਜੋਂ ਵੀ ਉਹ ਯਾਦਗਾਰੀ ਕਾਰਜ ਕਰ ਗਏ। ਦਿਲ ਦਾ ਦੌਰਾ ਪੈਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਦਯਾਨੰਦ ਹਸਪਤਾਲ ਚ ਦਾਖ਼ਲ ਸਨ।

ਡਾ: ਸ ਤਰਸੇਮ ਦੇ ਦੇਹਾਂਤ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰ੍ਧਾਨ ਗੁਰਭਜਨ ਗਿੱਲ,  ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ ਸੀ ਡਾ: ਸ. ਪ. ਸਿੰਘ, ਡਾ: ਗੁਲਜ਼ਾਰ ਪੰਧੇਰ, ਤੈ੍ਰ੍ਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਡੂੰਘੇ ਅਫ਼ਸੋਸ ਦਾ ਪ੍ਰ੍ਗਟਾਵਾ ਕੀਤਾ।