ਮੋਗਾ ਦਾ ਸਰਾਕਰੀ ਹਸਪਤਾਲ ਫਿਰ ਆਇਆ ਚਰਚਾ ’ਚ ਗਰਭਵਤੀ ਮਹਿਲਾ ਦੀ ਹੋਈ ਮੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾ ਦੇ ਪੇਟ ਵਿਚ ਬੱਚੇ ਦੀ ਪਹਿਲਾਂ ਹੀ ਹੋ ਚੁਕੀ ਸੀ ਮੋਤ...

Pragnant Women

ਮੋਗਾ: ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਕਈ ਵਾਰੀ ਲਾਪਰਵਾਹੀ ਹੋਣ ਦੇ ਮਾਮਲੇ ਸਾਮਣੇ ਆ ਚੁਕੇ ਹਨ ਅਤੇ  ਹਰ ਵਾਰੀ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਂਦੇ ਹਨ ਉਥੇ ਹੀ ਅਜ ਫਿਰ ਜੱਚਾ ਬੱਚਾ ਵਾਰਡ ਫਿਰ ਚਰਚਾ ਵਿਚ ਆ ਗਿਆ  ਜਦੋ ਇਕ 26 ਸਾਲਾ ਮਹਿਲਾ ਦੀ ਮੋਤ ਹੋ ਗਈ ਜਾਣਕਾਰੀ ਮੁਤਾਬਿਕ ਮ੍ਰਿਤਕਾ ਦੇ ਪਰਿਵਾਰ ਵਾਲਿਆ ਨੇ ਦੱਸਿਆ ਕਿ ਮ੍ਰਿਤਕ ਰਜਨੀ ਬਾਲਾ ਜੋ ਪਿੰਡ ਸਿੰਘਾ ਵਾਲਾ ਦੀ ਰਹਿਣ ਵਾਲੀ ਹੈ ਅਤੇ ਗਰਭਵਤੀ ਸੀ ’ਤੇ ਅੱਜ ਸਵੇਰੇ ਉਸ ਨੂੰ ਤਕਲੀਫ਼ ਹੋਈ ਉਸਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਸਵੇਰੇ ਕਰੀਬ 7 ਵਜੇ ਦਾਖਿਲ ਕਰਵਾਇਆ ਗਿਆ ਜਿਥੇ ਲੇਡੀ ਡਾਕਟਰ ਵਲੋ ਉਸਦਾ ਸਕੇਨ ਕਰਾਇਆ ਤਾ ਪਤਾ ਲੱਗਾ ਕਿ ਮਹਿਲਾ ਦੇ ਪੇਟ ਵਿਚ ਹੀ ਬੱਚੇ ਦੀ ਮੋਤ ਹੋ ਚੁਕੀ ਹੈ ਤੇ ਡਾਕਟਰ ਵਲੋਂ ਉਸਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ।

ਪਰਿਵਾਰ ਵਾਲਿਆ ਨੇ ਕਿਹਾ ਕੀ ਅਸੀਂ ਡਾਕਟਰ ਨੂੰ ਕਿਹਾ ਕੀ ਤੁਸੀਂ ਸਾਡੀ ਕੁੜੀ ਦਾ ਅਪ੍ਰੇਸ਼ਨ ਕਰ ਕੇ ਮਰਿਆ ਹੋਇਆ ਬੱਚਾ ਬਾਹਰ ਕੱਢ ਦਿਓ ਪਰ ਡਾਕਟਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਕਿਹਾ ਕਿ ਇਸਦੀ ਨੋਰਮਲ ਡਲਿਵਰੀ ਹੋਵੇਗੀ ਪਰ ਅਸੀਂ ਵਾਰ-ਵਾਰ ਕਿਹਾ ਕੀ ਸਾਡੀ ਕੁੜੀ ਦਾ ਅਪ੍ਰੇਸ਼ਨ ਕਰ ਕੇ ਮਰਿਆ ਹੋਇਆ ਬੱਚਾ ਬਾਹਰ ਕੱਢ ਦਿਉ ਲੇਕਿਨ ਡਾਕਟਰ ਨੇ ਅਪ੍ਰੇਸ਼ਨ ਨਹੀ ਕੀਤਾ ਅਤੇ ਸਾਨੂੰ ਕਿਹਾ ਕੀ ਅਪ੍ਰੇਸ਼ਨ ਰਾਤ ਨੂੰ ਕਰਾਂਗੇ ਪਰ ਸਾਡੀ ਕੁੜੀ ਦੀ ਕਰੀਬ ਚਾਰ ਵਜੇ ਮੋਤ ਹੋ ਗਈ ਜੋ ਕੀ ਡਾਕਟਰ ਦੀ ਲਾਪਰਵਾਹੀ ਕਰਨ ਹੋਈ ਹੈ।

ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਡਾਕਟਰ ਸਿਮਰਤ ਖੋਸਾ ਨੇ ਦੱਸਿਆ ਕਿ ਇਹ ਮਰੀਜ ਸਵੇਰੇ ਸਾਡੇ ਕੋਲ ਆਇਆ ਸੀ ਅਸੀਂ ਇਸ ਦੀ ਸਕੈਨਿੰਗ ਕਰਵਾਈ ਸੀ ਉਸ ਵਿਚ ਇਸਦੇ ਪੇਟ ਵਿਚ ਪਲ ਰਿਹਾ ਬੱਚਾ ਮਰ ਚੁਕਿਆ ਸੀ ਇਸ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਅਤੇ ਕਰੀਬ 3 ਵਜੇ ਇਸ ਦਾ blood ਪ੍ਰੇਸ਼ਰ ਚੈਕ ਕੀਤਾ ਉਸ ਵੇਲੇ ਉਹ ਨਾਰਮਲ ਸੀ ਅਸੀਂ ਉਡੀਕ ਕਰਦੇ ਸੀ ਕਿ ਇਸਦੀ ਨਾਰਮਲ ਡਲਿਵਰੀ ਹੋ ਜਾਏਗੀ ਕਿਉਂ ਕੀ ਪਹਿਲਾ ਬੱਚਾ ਵੀ ਨੋਰਮਲ ਡਲਿਵਰੀ ਨਾਲ ਹੋਇਆ ਸੀ ਅਤੇ ਅਤੇ ਕਰੀਬ ਚਾਰ ਵਜੇ ਇਸਦੀ ਮੋਤ ਹੋ ਗਈ ਬਾਕੀ ਇਸਦਾ ਪੋਸਟ ਮਾਰਟਮ ਤੋ ਬਾਅਦ ਹੀ ਪਤਾ ਲਗੇਗਾ ਕੀ ਇਸਦੀ ਮੋਤ ਦਾ ਕੀ ਕਾਰਨ ਹੈ।