ਅੰਮ੍ਰਿਤਪਾਲ ਆਪ ਤਾਂ ਭੱਜ ਗਿਆ, ਬੇਕਸੂਰਾਂ ਨੂੰ ਫਸਾ ਗਿਆ- ਕਾਂਗਰਸੀ ਸਾਂਸਦ ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਜੇ ਅੰਮ੍ਰਿਤਪਾਲ ਦੇ ਖਿਲਾਫ ਕੁਝ ਵੀ ਨਹੀਂ ਸੀ ਤਾਂ ਉਸ ਨੂੰ ਭੱਜਣਾ ਨਹੀਂ ਸੀ ਚਾਹੀਦਾ ਸਗੋਂ ਪੁਲਿਸ ਨਾਲ ਗੱਲ਼ ਕਰਨੀ ਚਾਹੀਦੀ ਸੀ'

Congress MP Ravneet Bittu

 

ਚੰਡੀਗੜ੍ਹ : ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਪਾਲ 'ਤੇ ਨਿਸ਼ਾਨਾ ਸਾਧਿਆ ਹੋਏ ਕਿਹਾ ਕਿ ਅੰਮ੍ਰਿਤਪਾਲ ਵਰਗੇ ਲੋਕਾਂ ਦੀ ਪਿੱਛੇ ਤੋਂ ਕੋਈ ਨਾ ਕੋਈ ਮਦਦ ਕਰਦਾ ਹੈ। ਅੱਜ ਕਈ ਲੋਕ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਨਸ਼ੇ ਛੁਡਵਾਉਂਦਾ ਸੀ ਪਰ ਨਸ਼ਾ ਛੁਡਾਉਣ ਲਈ ਕੇਂਦਰ ਹਨ ਹਰ ਜ਼ਿਲ੍ਹੇ, ਹਰ ਬਲਾਕ 'ਚ ਡਾਕਟਰ ਬੈਠੇ ਹਨ। ਨੌਜਵਾਨ ਉਥੇ ਜਾ ਕੇ ਨਸ਼ੇ ਛੁਡਵਾਉਣ। ਅੰਮ੍ਰਿਤਪਾਲ ਕਿਵੇਂ ਨਸ਼ਾ ਛੁਡਵਾ ਸਕਦਾ ਸੀ? ਉਸ ਕੋਲ ਕਿਹੜੀ ਥਿਊਰੀ ਸੀ? ਇਸ ਦੇ ਕੋਲ ਕੋਈ ਮੰਤਰ ਸੀ ਜੋ ਇਹ ਮਾਰਦਾ ਸੀ। ਇਹ ਗੱਲਾਂ ਗਲਤ ਹਨ। ਇਹਨਾਂ ਨੂੰ ਸਮਝਣ ਦੀ ਲੋੜ ਹੈ। ਜਿਹੜੇ ਨਸ਼ੇ ਕਰਦੇ ਹਨ ਉਹਨਾਂ ਨੂੰ ਪੁੱਛੋ ਨਸ਼ਾ ਛੱਡਿਆ ਗਿਆ ਜਾ ਨਹੀਂ? ਨੌਜਵਾਨ ਭੁਲੇਖੇ ਵਿਚ ਸਨ ਕਿ ਅੰਮ੍ਰਿਤਪਾਲ ਨਸ਼ਾ ਛੁਡਵਾ ਰਿਹਾ ਹੈ ਉਹ ਉਸ ਕੋਲ ਚਲੇ ਗਏ। ਇਹਨਾਂ ਨੇ ਨੌਜਵਾਨਾਂ ਨੂੰ ਹਥਿਆਰ ਫੜਾ ਦਿੱਤੇ। ਉਹਨਾਂ ਨੂੰ ਫਸਾ ਦਿੱਤਾ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਪੀਜੀ 'ਤੇ 25 ਹਜ਼ਾਰ ਦਾ ਜੁਰਮਾਨਾ, ਵਿਦਿਆਰਥਣ ਨੂੰ ਨਹੀਂ ਦਿੱਤਾ ਸ਼ਾਂਤਮਈ ਮਾਹੌਲ

 ਸਿਆਸੀ ਪਾਰਟੀਆਂ ਅੰਮ੍ਰਿਤਪਾਲ ਮਾਮਲੇ 'ਤੇ ਸਿਆਸਤ ਕਰ ਰਹੀਆਂ ਹਨ, ਕਈ ਪਾਰਟੀਆਂ ਨੇ ਯੂ-ਟਰਨ ਲੈ ਲਿਆ ਹੈ ਪਰ ਮੈਂ ਅੰਮ੍ਰਿਤਪਾਲ 'ਤੇ ਕਾਰਵਾਈ ਕਰਨ ਲਈ ਕਹਿ ਰਿਹਾ ਸੀ। ਹਰਸਿਮਰਤ ਕੌਰ ਬਾਦਲ 'ਤੇ ਵਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਦੇ ਬਾਹਰ ਕਿਹਾ ਸੀ ਕਿ ਅੰਮ੍ਰਿਤਪਾਲ ਖਿਲਾਫ ਸਰਕਾਰ ਕੁਝ ਨਹੀਂ ਕਰ ਰਹੀ ਪਰ ਜਿਸ ਦਿਨ ਤੋਂ ਅੰਮ੍ਰਿਤਪਾਲ ਖਿਲਾਫ ਕਾਰਵਾਈ ਹੋ ਗਈ ਉਦੋਂ  ਉਹਨਾਂ ਨੇ ਯੂ-ਟਰਨ ਲੈ ਲਿਆ ਤੇ ਕਿਹਾ ਕਿ ਸਿੱਖਾਂ ਖਿਲਾਫ ਅੱਤਿਆਚਾਰ ਹੋ ਰਿਹਾ ਹੈ। ਪੰਜਾਬ 'ਚ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਮ੍ਰਿਤਪਾਲ ਤਾਂ ਭੱਜ ਗਿਆ ਪਰ ਜਿਹੜੇ ਬੱਚੇ ਅੰਮ੍ਰਿਤਪਾਲ ਕੋਲ ਨਸ਼ਾ ਛੱਡਣ ਆਏ ਸਨ, ਉਨ੍ਹਾਂ ਨੂੰ ਪੁਲਿਸ ਨੇ ਫੜ ਲਿਆ। 

ਇਹ ਵੀ ਪੜ੍ਹੋ: ਸਾਬਕਾ ਆਈਟੀਓ ਰਾਕੇਸ਼ ਜੈਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ, 24 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ

ਉਹਨਾਂ ਕਿਹਾ ਕਿ ਜੇ ਅੰਮ੍ਰਿਤਪਾਲ ਦੇ ਖਿਲਾਫ ਕੁਝ ਵੀ ਨਹੀਂ ਸੀ ਤਾਂ ਉਸ ਨੂੰ ਭੱਜਣਾ ਨਹੀਂ ਸੀ ਚਾਹੀਦਾ ਸਗੋਂ ਪੁਲਿਸ ਨਾਲ ਗੱਲ਼ ਕਰਨੀ ਚਾਹੀਦੀ ਸੀ।  ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਅੰਮ੍ਰਿਤਪਾਲ ਦੀ ਮਦਦ ਨਾ ਕਰਨ ਕਿਉਂਕਿ ਉਹ ਆਪ ਭੱਜ ਗਿਆ ਤੇ ਤੁਸੀਂ ਫਸ ਜਾਣਾ ਹੈ। ਵਿਦੇਸ਼ਾਂ 'ਚ ਭਾਰਤੀ ਦੂਤਾਵਾਸ 'ਚ ਤਿਰੰਗੇ ਦਾ ਅਪਮਾਨ ਕਰਨ ਵਾਲੇ 20-25 ਲੋਕਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ। ਹੁਣ ਭਾਰਤੀ ਉਹਨਾਂ ਨੂੰ ਵੀਜ਼ਾ ਨਹੀਂ ਦੇਣਗੇ। ਪੁਲਿਸ ਹੁਣ ਭਾਰਤ 'ਚ ਰਹਿ ਰਹੇ ਇਨ੍ਹਾਂ ਦੇ ਪਰਿਵਾਰਾਂ ਦੀ ਜਾਂਚ ਕਰੇਗੀ ਤੇ ਉਹਨਾਂ ਖਿਲਾਫ ਮਾਮਲਾ ਦਰਜ ਕਰੇਗੀ। ਬਿੱਟੂ ਨੇ ਕਿਹਾ ਕਿ ਅੱਜ ਇਕ ਬੰਦੇ ਨੇ ਪੂਰੇ ਪੰਜਾਬ ਵਿਚ ਨੈੱਟ ਬੰਦ ਕਰਵਾ ਦਿੱਤਾ, ਸਾਰੇ ਲੋਕਾਂ ਦਾ ਕੰਮ ਰੁਕ ਗਿਆ। ਲੋਕ ਘਰਾਂ ਵਿਚ ਸਹਿਮ ਕੇ ਬੈਠ ਕੇ ਗਏ। ਥਾਂ-ਥਾਂ ਪੁਲਿਸ ਫਲੈਗ ਮਾਰਚ ਕਰ ਰਹੀ ਹੈ। ਅੱਜ ਸਾਰੇ ਇੰਡਸਟਰੀਆਂ ਵਾਲੇ ਪੰਜਾਬ ਤੋਂ ਪਿੱਛੇ ਹਟ ਗਏ, ਅਗਲੇ ਕਹਿੰਦੇ ਇਹੋ ਜਿਹੇ ਹਾਲਾਤ ਵਿਚ ਜਾਣਾ ਕਿਉਂ ਹੈ?