ਟ੍ਰੈਕਟਰ ਚੋਂ ਨਿਕਲੀ ਚਿੰਗਾੜੀ ਨੇ ਸੁਆਹ ਕੀਤੀ 100 ਏਕੜ ਕਣਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਰੀਬ 100 ਏਕੜ ਕਣਕ ਦੀ ਫਸਲ ਜਲ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Wheat destroyed by fire 

ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਰੀਬ 100 ਏਕੜ ਕਣਕ ਦੀ ਫਸਲ ਜਲ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਦੇ ਨਜ਼ਦੀਕੀ ਪਿੰਡ ਤਾਮਕੋਟ ਦੇ ਕਰੀਬ 100 ਏਕੜ ਪੱਕੀ ਕਣਕ ਨੂੰ ਇਹ ਅੱਗ ਖੇਤ ਵਿਚ ਚੱਲ ਰਹੇ ਟਰੈਕਟਰ ਵਿਚੋਂ ਨਿਕਲੀ ਚਿੰਗਾੜੀ ਕਾਰਨ ਲੱਗੀ। ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਹੀ ਅੱਗ ‘ਤੇ ਕਾਬੂ ਪਾਉਣ ਲਈ ਪਿੰਡ ਵਾਲੇ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ।

ਇਸ ਅੱਗ ਨਾਲ ਕਰੀਬ 10 ਤੋਂ 20 ਕਿਸਾਨਾਂ ਦੀ ਕਣਕ ਜਲ ਕੇ ਸੁਆਹ ਹੋ ਗਈ ਹੈ। ਇਹਨਾਂ ਕਿਸਾਨਾਂ ਵਿਚੋਂ ਕੁਝ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਸਿਰਫ 2 ਜਾਂ 3 ਏਕੜ ਜ਼ਮੀਨ ਹੀ ਸੀ ਅਤੇ ਉਹ ਵੀ ਠੇਕੇ ‘ਤੇ ਹੀ ਲਈ ਹੋਈ ਸੀ। ਇਸ ਘਟਨਾ ਦਾ ਜਾਇਜ਼ਾ ਲੈਣ ਲਈ ਗਿੱਦੜਬਾਹਾ ਤਹਿਸੀਲ ਦੇ ਨਾਇਬ ਤਹਿਸੀਲਦਾਰ ਮੌਕੇ ‘ਤੇ ਪਹੁੰਚੇ । ਉਹਨਾਂ ਨੇ ਕਿਹਾ ਕਿ ਜਾਇਜ਼ਾ ਲੈਣ ਤੋਂ ਬਾਅਦ ਪਟਵਾਰੀਆਂ ਨੂੰ ਇਸ ਘਟਨਾ ਦੀ ਜਾਂਚ ਵਿਚ ਲਗਾ ਦਿੱਤਾ ਗਿਆ ਹੈ।