ਮਾਨ ਸਰਕਾਰ ਨੇ ਅਧਿਆਪਕਾਂ ਸਿਰ ਮੜੀ ਨਵੀਂ ਜ਼ਿੰਮੇਵਾਰੀ, ਹੁਣ ਇਕੱਠਾ ਕਰਨਗੇ NRI's ਦਾ ਡਾਟਾ
ਪੰਜਾਬ ਸਰਕਾਰ ਨੇ ਅਧਿਆਪਕਾਂ ਲਈ ਇਕ ਪੱਤਰ ਜਾਰੀ ਕੀਤਾ ਹੈ ਜਿਸ ’ਚ ਉਹਨਾਂ ਨੂੰ ਐੱਨਆਈਆਰਜ਼ ਦੀ ਸਾਰਣੀ ਇਕੱਠੀ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਨੇ ਸੂਬੇ ਦੇ ਅਧਿਆਪਕਾਂ ਨੂੰ ਨਵਾਂ ਕੰਮ ਸੌਂਪਿਆ ਹੈ। ਹੁਣ ਸੂਬੇ ਦੇ ਅਧਿਆਪਕ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਐਨਆਰਆਈਜ਼ ਦਾ ਡਾਟਾ ਇਕੱਠਾ ਕਰਨਗੇ। ਦਰਅਸਲ ਪੰਜਾਬ ਸਰਕਾਰ ਨੇ ਅਧਿਆਪਕਾਂ ਲਈ ਇਕ ਪੱਤਰ ਜਾਰੀ ਕੀਤਾ ਹੈ ਜਿਸ ’ਚ ਉਹਨਾਂ ਨੂੰ ਐੱਨਆਈਆਰਜ਼ ਦੀ ਸਾਰਣੀ ਇਕੱਠੀ ਕਰਨ ਲਈ ਕਿਹਾ ਗਿਆ ਹੈ। ਇਹ ਪੱਤਰ ਸੂਬੇ ਦੇ 20 ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਸੌਪਿਆ ਗਿਆ ਹੈ।
Photo
ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ 31 ਮਾਰਚ ਨੂੰ ਇਹ ਪੱਤਰ ਜਾਰੀ ਕੀਤਾ ਗਿਆ ਸੀ। ਸਿੱਖਿਆ ਵਿਭਾਗ ਦੀ ਸਹਾਇਕ ਡਾਇਰੈਕਟਰ ਕੋਆਰਡੀਨੇਟਰ ਜਸਕੀਰਤ ਕੌਰ ਵਲੋਂ ਪੱਤਰ ਨੰ. 283696/202277740 ’ਚ ਕਿਹਾ ਹੈ ਕਿ ਪ੍ਰਵਾਸੀ ਭਾਰਤੀਆਂ ਦਾ ਡਾਟਾ ਇਕੱਠਾ ਕਰ ਕੇ ਪ੍ਰਫਾਰਮੇ ਅਨੁਸਾਰ MS Excel ’ਚ ਦਰਜ ਕਰ ਕੇ dpise.coordination@punjab.gov.in ’ਤੇ ਭੇਜਿਆ ਜਾਵੇ। ਵਿਭਾਗ ਵਲੋਂ ਜਾਰੀ ਕੀਤੇ ਗਏ ਪ੍ਰਫਾਰਮੇ ’ਚ ਐਨਆਈਆਰਆਈਜ਼ ਦਾ ਨਾਮ, ਪਿੰਡ ਦਾ ਪਤਾ, ਸੰਪਰਕ ਨੰਬਰ, ਵਿਦੇਸ਼ ਦਾ ਪਤਾ ਅਤੇ ਸੰਪਰਕ ਨੰਬਰ ਭਰਨ ਲਈ ਕਿਹਾ ਗਿਆ ਹੈ।
Bhagwant Mann
ਇਹ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਕ, ਕਪੂਰਥਲਾ, ਲੁਧਿਆਣਾ, ਮੋਗਾ, ਮੁਕਤਸਰ, ਮਲੇਰਕੋਟਲਾ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਤਰਨ ਤਾਰਨ, ਪਠਾਨਕੋਟ, ਪਟਿਆਲਾ ਨੂੰ ਜਾਰੀ ਕੀਤਾ ਗਿਆ ਹੈ।