ਦਿਨ ਦਿਹਾੜ੍ਹੇ ਮਹਿਲਾ ਨਾਲ ਵਾਪਰਿਆ ਵੱਡਾ ਭਾਣਾ

ਏਜੰਸੀ

ਖ਼ਬਰਾਂ, ਪੰਜਾਬ

ਪਰ ਜਿਵੇਂ ਹੀ ਔਰਤ ਕੰਮ ਕਰਵਾਉਣ ਤੋਂ ਬਾਅਦ ਅਪਣੇ...

Jalandhar Robbery Punjab India

ਜਲੰਧਰ: ਗਰਮੀ ਵਿਚ ਇਕ ਔਰਤ ਨੂੰ ਨਾਰੀਅਲ ਪਾਣੀ ਪੀਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਦੋ ਲੁਟੇਰੇ ਔਰਤ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪਰਸ ਖੋਹ ਫਰਾਰ ਹੋ ਗਏ। ਮਾਮਲਾ ਜਲੰਧਰ ਦਾ ਹੈ ਜਿੱਥੇ ਇਕ ਧੀ ਅਪਣੀ ਦੀ ਪੈਨਸ਼ਨ ਦਾ ਕੰਮ ਕਰਵਾਉਣ ਲਈ ਦਫ਼ਤਰ ਆਈ ਸੀ।

ਪਰ ਜਿਵੇਂ ਹੀ ਔਰਤ ਕੰਮ ਕਰਵਾਉਣ ਤੋਂ ਬਾਅਦ ਅਪਣੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਜਦੋਂ ਉਹ ਪਾਣੀ ਪੀਣ ਲਈ ਰੁਕੀ ਤਾਂ ਦੋ ਮੋਟਰਸਾਇਕਲ ਸਵਾਰ ਲੁਟੇਰੇ ਔਰਤ ਦਾ ਪਰਸ ਖੋਹ ਫਰਾਰ ਹੋ ਗਏ। ਉੱਥੇ ਹੀ ਔਰਤ ਦੀ ਬੇਟੀ ਨੇ ਦਸਿਆ ਕਿ ਉਸ ਦੇ ਪਰਸ ਵਿਚ ਉਹਨਾਂ ਦੇ ਸਾਰੇ ਦਸਤਾਵੇਜ਼, 9 ਹਜ਼ਾਰ ਰੁਪਏ ਤੇ ਮੋਬਾਇਲ ਵੀ ਸੀ। ਉੱਥੇ ਹੀ ਨਾਰੀਅਲ ਦਾ ਕੰਮ ਕਰਨ ਵਾਲੇ ਦੁਕਾਨਦਾਰ ਨੇ ਘਟਨਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।

ਉਸ ਨੇ ਦਸਿਆ ਕਿ ਉਸ ਕੋਲ ਔਰਤ ਅਤੇ ਉਸ ਦੀ ਬੇਟੀ ਆ ਕੇ ਨਾਰੀਅਲ ਪਾਣੀ ਮੰਗਦੀਆਂ ਹਨ ਤੇ ਉਹ ਉਹਨਾਂ ਨੂੰ ਪੀਣ ਲਈ ਨਾਰੀਅਲ ਪਾਣੀ ਦਿੰਦਾ ਹੈ। ਉਸ ਤੋਂ ਦੋ ਮੋਟਰਸਾਇਕਲ ਸਵਾਰ ਲੁਟੇਰੇ ਉਹਨਾਂ ਕੋਲ ਆ ਕੇ ਔਰਤ ਦੀਆਂ ਅੱਖਾਂ ਵਿਚ ਮਿਰਚਾਂ ਪਾਉਂਦੇ ਹਨ ਪਰ ਐਨਕ ਲੱਗੀ ਹੋਣ ਕਰ ਕੇ ਮਿਰਚਾਂ ਘਟ ਪੈਂਦੀਆਂ ਹਨ ਤੇ ਕੁੱਝ ਮਿਰਚਾਂ ਦੁਕਾਨਦਾਰਾਂ ਦੀਆਂ ਅੱਖਾਂ ਵਿਚ ਪੈ ਜਾਂਦੀਆਂ ਹਨ।

ਇਸ ਤੋਂ ਬਾਅਦ ਜਦੋਂ ਦੁਕਾਨਦਾਰਾਂ ਅਪਣੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਉਸ ਨੂੰ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਕਿ ਲੁਟੇਰਿਆਂ ਨੂੰ ਰੁਕਣ ਲਈ ਬੋਲ ਰਹੀ ਹੁੰਦੀ ਹੈ। ਉਸ ਸਮੇਂ ਤਕ ਉਹ ਚਲੇ ਜਾਂਦੇ ਹਨ। ਉੱਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਬਾਈਕ ਸਵਾਰ ਲੁਟੇਰਿਆਂ ਨੇ ਔਰਤ ਕੋਲ ਆ ਕੇ ਮੋਟਰਸਾਈਕਲ ਰੋਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਿਰਚ ਪਾਊਡਰ ਉਹਨਾਂ ਦੀਆਂ ਅੱਖਾਂ ਵਿਚ ਪਾਇਆ। ਇਸ ਤੋਂ ਬਾਅਦ ਉਹ ਪਰਸ ਖੋਹ ਕੇ ਰਫਾ-ਦਫਾ ਹੋ ਗਏ।

ਫਿਲਹਾਲ ਪੁਲਿਸ ਜਾਂਚ-ਪੜਤਾਲ ਕਰ ਰਹੀ ਹੈ। ਪਰ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਪੁਲਿਸ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ ਕਿਉਂ ਕਿ ਇਸ ਸਮੇਂ ਪੁਲਿਸ ਚੱਪੇ-ਚੱਪੇ ਤੇ ਤੈਨਾਤ ਹੈ, ਇਸ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।