ਮਾਨਸਾ ਦੇ ਮਿੱਠੂ ਕਬਾੜੀਏ ਨੇ ਖਰੀਦੇ ਏਅਰਫ਼ੋਰਸ ਦੇ 6 ਹੈਲੀਕਾਪਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਲੀਕਾਪਟਰ ਵੇਖਣ ਲਈ ਦੂਰੋਂ-ਦੂਰੋਂ ਆ ਰਹੇ ਹਨ ਲੋਕ

6 Air Force helicopters purchased by Mitthu  Arora of Mansa

ਮਾਨਸਾ( ਪਰਮਦੀਪ ਰਾਣਾ) ਜੋ ਹੈਲੀਕਾਪਟਰ( Helicopter)  ਇੰਡੀਅਨ ਏਅਰ ਫੋਰਸ ( Indian Air Force) ਵਿੱਚ ਲੜਾਈਆਂ ਲੜਨ ਲਈ ਵਰਤੇ ਜਾਂਦੇ ਨੇ ਅੱਜ ਉਹ ਮਾਨਸਾ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ

ਕਿਉਂਕਿ ਪ੍ਰਸਿੱਧ ਕਬਾਡ਼ੀਆ ਮਿੱਠੂ ਅਰੋੜਾ( Mitthu  Arora) ਵੱਲੋਂ ਸਹਾਰਨਪੁਰ ਤੋਂ ਛੇ ਹੈਲੀਕਾਪਟਰ ਆਨਲਾਈਨ (6 Air Force helicopters purchased by Mitthu Arora) ਖਰੀਦੇ ਗਏ ਸਨ ਜਿਨ੍ਹਾਂ ਵਿਚੋਂ ਤਿੰਨ ਵਿਕ ਚੁੱਕੇ ਹਨ ਅਤੇ ਤਿੰਨ ਹੈਲੀਕਾਪਟਰਾਂ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ।

 

ਹੋਰ ਪੜ੍ਹੋ: ਦੇਸ਼ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ Delta Plus ਵੇਰੀਐਂਟ, ਮਾਹਰਾਂ ਦੀ ਵਧੀ ਚਿੰਤਾ

 

ਮਾਨਸਾ ਦੇ ਪ੍ਰਸਿੱਧ ਕਬਾੜ ਦਾ ਕੰਮ ਕਰਨ ਵਾਲੇ ਮਿੱਠੂ ਅਰੋੜਾ ਨੇ ਚਾਰ ਮਹੀਨੇ ਪਹਿਲਾਂ ਆਨਲਾਈਨ ਇੰਡੀਅਨ ਏਅਰ ਫੋਰਸ ( Indian Air Force)ਦੇ ਕਵਾੜ ਹੋਏ ਛੇ ਹੈਲੀਕਾਪਟਰ (6 Air Force helicopters purchased by Mitthu Arora) ਖਰੀਦੇ ਸਨ ਜਿਨ੍ਹਾਂ ਨੂੰ ਦੇਖਣ ਲਈ ਮਾਨਸਾ ਵਾਸੀਆਂ ਤੋਂ ਇਲਾਵਾ ਦੂਰ ਦੂਰ ਦੇ ਪਿੰਡਾਂ ਦੇ ਲੋਕ ਆ ਰਹੇ ਹਨ।

ਜਾਣਕਾਰੀ ਦਿੰਦਿਆਂ ਮਿੱਠੂ ਅਰੋਡ਼ਾ ( Mitthu  Arora) ਦੇ ਲੜਕੇ ਡਿੰਪਲ ਅਰੋੜਾ ( Dimple Arora) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਹੈਲੀਕਾਪਟਰ( Helicopter)  ਏਅਰ ਫੋਰਸ ਕੋਲੋਂ ਆਨਲਾਈਨ ਬੋਲੀ ਵਿਚ ਖਰੀਦੇ (6 Air Force helicopters purchased by Mitthu Arora) ਗਏ ਸਨ ਪਰ ਕੋਰੋਨਾ ਮਹਾਂਮਾਰੀ ( Coronavirus ) ਕਾਰਨ ਇਹ ਹੈਲੀਕਾਪਟਰ ਤਿੰਨ ਚਾਰ ਮਹੀਨਿਆਂ ਦੀ ਦੇਰੀ ਨਾਲ ਉਨ੍ਹਾਂ ਕੋਲ ਪਹੁੰਚੇ।

 

ਹੋਰ ਪੜ੍ਹੋ: ਚੰਡੀਗੜ੍ਹ: ਕੋਰੋਨਾ ਕਰਫਿਊ ਵਿਚ ਢਿੱਲ, ਹੁਣ ਰਾਤ ਦੇ 8 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹੈਲੀਕਾਪਟਰ( Helicopter) ਨਾਲ ਲੋਕਾਂ ਦਾ ਤਾਂਤਾ ਜੁੜ ਜਾਵੇਗਾ ਉਨ੍ਹਾਂ ਕਿਹਾ ਕਿ ਹੁਣ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ  ਦੱਸਿਆ ਕਿ ਅਸੀਂ ਛੇ ਵਿੱਚੋਂ ਤਿੰਨ ਹੈਲੀਕਾਪਟਰ ਵੇਚ ਦਿੱਤੇ ਹਨ ਜਿਨ੍ਹਾਂ ਵਿੱਚੋਂ ਇੱਕ ਮੋਰਨੀ ਹਿਲ ਅਤੇ ਦੂਸਰਾ ਲੁਧਿਆਣਾ ਤੇ ਤੀਸਰਾ ਮੁੰਬਈ ਭੇਜਿਆ ਹੈ।

ਦੂਸਰੇ ਪਾਸੇ ਸ਼ਹਿਰ ਵਾਸੀਆਂ ਅਤੇ ਪਿੰਡਾਂ ਤੋਂ ਆਏ ਲੋਕਾਂ ਨੇ ਦੱਸਿਆ ਕਿ ਪਹਿਲਾ ਹੈਲੀਕਾਪਟਰ( Helicopter) ਸਿਰਫ ਹਵਾ ਵਿਚ ਉੱਡਦੇ ਦੇਖਦੇ ਸਨ ਹੁਣ ਨਜ਼ਦੀਕ ਤੋਂ ਦੇਖਣ ਨੂੰ ਮਿਲੇ। ਉਨ੍ਹਾਂ ਕਿਹਾ ਇਹ ਮਾਨਸਾ ਲਈ ਮਾਣ ਵਾਲੀ ਗੱਲ ਹੈ ਕਿ ਹੈਲੀਕਾਪਟਰ( Helicopter)  ਮਾਨਸਾ ਦੇ ਵਿੱਚ ਆਏ ਹਨ ।

 

ਇਹ ਵੀ ਪੜ੍ਹੋ:  ਦੁਖ਼ਦ ਖਬਰ: ਦੋ ਪੰਜਾਬੀਆਂ ਦੀ ਇਟਲੀ 'ਚ ਡੁੱਬਣ ਕਾਰਨ ਹੋਈ ਮੌਤ