ਚੰਡੀਗੜ੍ਹ: ਕੋਰੋਨਾ ਕਰਫਿਊ ਵਿਚ ਢਿੱਲ, ਹੁਣ ਰਾਤ ਦੇ 8 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਤ ਦਾ ਕਰਫਿਊ ਹੁਣ (Curfew) ਹਰ ਰੋਜ਼ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਲਾਗੂ

Corona curfew relaxed

ਚੰਡੀਗੜ੍ਹ: ਚੰਡੀਗੜ੍ਹ( Chandigarh)  ਸ਼ਹਿਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਕਮੀ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ (Corona curfew relaxed) ਪ੍ਰਦਾਨ ਕੀਤੀ ਹੈ।  ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ( Chandigarh) ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨਾਲ ਹੋਈ ਸਮੀਖਿਆ ਮੀਟਿੰਗ ਵਿੱਚ ਸ਼ਹਿਰ ਦੇ ਸਾਰੇ ਬਾਜ਼ਾਰਾਂ ਨੂੰ ਰਾਤ  ਵਜੇ ਤੱਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

 

ਇਹ ਵੀ ਪੜ੍ਹੋ:  ਦੁਖ਼ਦ ਖਬਰ: ਦੋ ਪੰਜਾਬੀਆਂ ਦੀ ਇਟਲੀ 'ਚ ਡੁੱਬਣ ਕਾਰਨ ਹੋਈ ਮੌਤ

 

ਇਸਦੇ ਨਾਲ ਹੀ ਹੁਣ ਸੁਖਨਾ ਝੀਲ ( Sukhna Lake) 'ਤੇ ਬੋਟਿੰਗ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਰਾਤ ਦੇ ਕਰਫਿਊ (Curfew) ਵਿਚ  ਵੀ  ਢਿੱਲ ਦਿੱਤੀ ਹੈ। ਫੈਸਲੇ ਤਹਿਤ ਹੁਣ ਰਾਤ ਦਾ ਕਰਫਿਊ (Curfew) ਹਰ ਰੋਜ਼ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਸ਼ਹਿਰ ਦੇ ਸਾਰੇ ਰੈਸਟੋਰੈਂਟ ਅਤੇ ਬਾਰ 50 ਪ੍ਰਤੀਸ਼ਤ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 10.30 ਵਜੇ ਤਕ ਖੁੱਲ੍ਹ ਸਕਦੇ ਹਨ।

ਪ੍ਰਸ਼ਾਸਨ ਨੇ ਪਿਛਲੇ ਹਫਤੇ ਐਤਵਾਰ ਦਾ ਕਰਫਿਊ (Curfew) ਵੀ ਖਤਮ ਕਰ ਦਿੱਤਾ ਸੀ ਹੁਣ ਬਾਜ਼ਾਰ ਹਫਤੇ ਦੇ ਸੱਤੇ  ਖੁੱਲ੍ਹਣਗੇ। ਸ਼ਹਿਰ ਵਿਚ ਹੁਣ ਕੋਰੋਨਾ ਦੇ ਰੋਜ਼ਾਨਾ ਮਾਮਲੇ 20 ਤੋਂ ਘੱਟ ਆਉਣੇ ਸ਼ੁਰੂ ਹੋ ਗਏ ਹਨ, ਅਜਿਹੀ ਸਥਿਤੀ ਵਿਚ ਪ੍ਰਸ਼ਾਸਨ ਦੁਆਰਾ ਸਭ ਕੁਝ ਹੌਲੀ-ਹੌਲੀ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ, ਪ੍ਰਸ਼ਾਸਕ ਬਦਨੌਰ ਨੇ ਵਸਨੀਕਾਂ ਨੂੰ ਕੋਰੋਨਾ ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਹੈ।

 

 ਇਹ ਵੀ ਪੜ੍ਹੋ:  ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ