ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਤੋਂ ਬਾਅਦ ਮ੍ਰਿਤਕ ਦਾ ਪਤੀ ਫਰਾਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Elderly woman brutally murdered

 ਜਗਰਾਉਂ  (ਦਵਿੰਦਰ ਜੈਨ) ਜਗਰਾਉਂ (Jagraon) ਦੇ ਨੇੜੇ ਲੱਗਦੇ ਪਿੰਡ ਲੱਖਾ ਵਿਖੇ ਇਕ ਬਜ਼ੁਰਗ ਔਰਤ ( Elderly woman brutally murdered)  ਦਾ ਬੇਰਹਿਮੀ ਨਾਲ  ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਸ਼ਾਂਤੀ ਦੇਵੀ (75)  ਵਜੋਂ ਹੋਈ ਹੈ। 

ਇਹ ਵੀ ਪੜ੍ਹੋ:  ਦੁਖ਼ਦ ਖਬਰ: ਦੋ ਪੰਜਾਬੀਆਂ ਦੀ ਇਟਲੀ 'ਚ ਡੁੱਬਣ ਕਾਰਨ ਹੋਈ ਮੌਤ

ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਤਫ਼ਤੀਸ਼ ਵਿਚ ਜੁਟ ਗਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮ੍ਰਿਤਕ ਔਰਤ ਦਾ ਪਤੀ ਪੰਡਤ ਹਰੀਪਾਲ ( Pandit Haripal) (82) ਘਟਨਾ ਤੋਂ ਬਾਅਦ ਲਾਪਤਾ ਹੈ। ਕਤਲ ( Elderly woman brutally murdered)  ਕਿਵੇਂ ਹੋਇਆ ਕਿਸ ਨੇ, ਕਿਉਂ ਅਤੇ ਕਿਸ ਲਈ ਕੀਤਾ ਪੁਲਿਸ ਜਾਂਚ ਕਰ ਰਹੀ ਹੈ।

ਮੌਕੇ ਤੇ ਰਾਏਕੋਟ ਦੀ ਪੁਲਿਸ ਵੀ ਪਹੁੰਚ ਗਈ ਪਰ ਪੁਲਿਸ  ਨੇ ਮੀਡਿਆ ਨੂੰ ਹਜੇ ਕੁਝ ਵੀ ਦੱਸਣ ਤੋਂ ਪਰਹੇਜ਼ ਕੀਤਾ। ਪੁਲਿਸ ਵੱਲੋਂ ਸਾਡੀ ਟੀਮ ਨੂੰ ਆਖਿਆ  ਗਿਆ ਕਿ ਉਹ ਜਾਂਚ ਕਰ ਰਹੇ ਹਨ। ਉਸ ਤੋਂ ਬਾਅਦ ਹੀ ਕੁਝ ਦੱਸਿਆ ਜਾਵੇਗਾ। ਪਿੰਡ ਦੇ ਲੋਕ ਸਹਿਮ ਗਏ ਤੇ ਕੁੱਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ। 

 

 ਇਹ ਵੀ ਪੜ੍ਹੋ:  ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ