ਇਟਲੀ ਵੱਸੇ ਪਰਿਵਾਰ ਦੀ ਧੀ ਤੇ ਇਕ ਹੋਰ ਭਾਰਤੀ ਨੌਜਵਾਨ ਦੀ ਨਹਿਰ 'ਚ ਡੁੱਬਣ ਕਰ ਕੇ ਮੌਤ
ਇਹ ਦੁਖਦ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉੱਥੋਂ ਦੀ ਸਥਾਨਕ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ
ਟਾਂਡਾ ਉੜਮੁੜ : ਟਾਂਡਾ ਦੇ ਪਿੰਡ ਬੈਂਸ ਅਵਾਣ ਨਾਲ ਸੰਬੰਧਿਤ ਇਟਲੀ ਵੱਸੇ ਪਰਿਵਾਰ ਦੀ ਧੀ ਅਤੇ ਇਕ ਹੋਰ ਭਾਰਤੀ ਨੌਜਵਾਨ ਦੀ ਕਰੇਮਾ ਸ਼ਹਿਰ ਦੇ ਨਜ਼ਦੀਕ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸਾਕਸ਼ੀ ਪਨੇਸਰ ਪੁੱਤਰੀ ਕਾਲਾ ਪਨੇਸਰ ਵਾਸੀ ਸੋ (ਕਰੇਮੋਨਾ) ਅਤੇ ਜ਼ਿਲ੍ਹਾ ਰੇਜੋ ਮੀਲੀਆ ਨਾਲ ਸੰਬੰਧਤ ਭਾਰਤੀ ਨੌਜਵਾਨ ਦੀ ਹਾਰਤਿਕ ਸ਼ਰਮਾ ਦੀਆਂ ਲਾਸ਼ਾਂ ਸ਼ੱਕੀ ਹਾਲਾਤ ਵਿਚ ਮਿਲੀਆਂ ਹਨ।
ਇਹ ਵੀ ਪੜ੍ਹੋ : ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ
ਇਹ ਦੁਖਦ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉੱਥੋਂ ਦੀ ਸਥਾਨਕ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਪਤਾ ਲਾਇਆ ਜਾ ਰਿਹਾ ਹੈ ਦੋਵਾਂ ਦੀ ਦੀ ਕਿਨ੍ਹਾਂ ਹਾਲਾਤ ਵਿਚ ਡੁੱਬਣ ਕਾਰਨ ਹੋਈ ਹੈ। ਉਧਰ ਸਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਸਾਕਸ਼ੀ ਘਰੋਂ ਸਕੂਲ ਗਈ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਹ ਦੁਖਦ ਖਬਰ ਮਿਲੀ ਹੈ।