ਸੰਗਰੂਰ ਲੋਕ ਸਭਾ ਜ਼ਿਮਨੀ ਚੋਣ: ਪਿੰਕ ਪੋਲਿੰਗ ਬੂਥ ਬਣੇ ਖਿੱਚ ਦਾ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਲਿੰਗ ਬੂਥਾਂ ’ਤੇ ਆਕਰਸ਼ਕ ਪੋਸਟਰ ਵੀ ਲਗਾਏ ਗਏ।

Pink polling booth in Sangrur Parliamentary Constituency


ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਹੀ ਕਈ ਪੋਲਿੰਗ ਬੂਥਾਂ 'ਤੇ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਹਾਲਾਂਕਿ ਇਸ ਦੌਰਾਨ ਵੋਟ ਫੀਸਦ ਕਾਫੀ ਘੱਟ ਰਿਹਾ। ਸੰਗਰੂਰ ਜ਼ਿਮਨੀ ਚੋਣ ਦੌਰਾਨ ਪਿੰਕ ਪੋਲਿੰਗ ਬੂਥ ਖਿੱਚ ਦਾ ਕੇਂਦਰ ਰਹੇ।

Pink polling booth in Sangrur Parliamentary Constituency

ਇਹਨਾਂ ਬੂਥਾਂ ਦਾ ਪ੍ਰਬੰਧ ਔਰਤਾਂ ਵੱਲੋਂ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਲਿੰਗ ਬੂਥਾਂ ’ਤੇ ਆਕਰਸ਼ਕ ਪੋਸਟਰ ਵੀ ਲਗਾਏ ਗਏ।

Saplings are presented to citizens for casting their votes

ਇਸ ਤੋਂ ਇਲਾਵਾ 'ਸਵੱਛ ਵਾਤਾਵਰਣ ਅਤੇ ਮਜ਼ਬੂਤ ਲੋਕਤੰਤਰ' ਨੂੰ ਯਕੀਨੀ ਬਣਾਉਣ ਲਈ ਇਕ ਵੱਡੀ ਪਹਿਲਕਦਮੀ ਕੀਤੀ ਗਈ। ਹਲਕੇ ਦੇ ਕਈ ਪੋਲਿੰਗ ਬੂਥਾਂ ’ਤੇ ਵੋਟ ਪਾਉਣ ਲਈ ਆਏ ਨਾਗਰਿਕਾਂ ਨੂੰ ਬੂਟੇ ਵੰਡ ਕੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਗਿਆ।