ਹੁਸ਼ਿਆਰਪੁਰ 'ਚ ਗੁਰੂਘਰ 'ਚ ਲੱਗੀ ਅੱਗ, ਅਗਨ ਭੇਂਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ
ਸ਼ਾਰਟ ਸਰਕਟ ਕਾਰਨ ਲੱਗੀ ਅੱਗ
photo
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਡਵਿੰਡਾ ਅਹਿਰਾਣਾ ਦੇ ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਵਿਖੇ ਬੀਤੀ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਟ ਹੋ ਗਏ। ਜਾਣਕਾਰੀ ਅਨੁਸਾਰ ਪੱਖੇ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਟੀਮ-ਇੰਡੀਆ ਦੀ ਲਈ ਬਣਾਈ ਜਰਸੀ, ਸਕੂਲ 'ਚ 2 ਵਾਰ ਹੋਏ ਫੇਲ੍ਹ
ਮੌਕੇ 'ਤੇ ਪਹੁੰਚੇ ਤਰਨਾ ਦਲ ਹਰੀਆਂ ਬੇਲਾਂ ਦੇ ਸੇਵਾਦਾਰ ਬਾਬਾ ਬਲਵੀਰ ਸਿੰਘ ਨੇ ਦਸਿਆ ਕਿ ਗੁਰੂ ਘਰ ਦੀ ਕਮੇਟੀ ਕਿਸੇ ਵੀ ਜਥੇਬੰਦੀ ਨੂੰ ਦੱਸੇ ਬਿਨ੍ਹਾਂ ਹੀ ਦੋਵੇਂ ਸਰੂਪ ਗੋਇੰਦਵਾਲ ਸਾਹਿਬ ਲਈ ਲੈ ਕੇ ਰਵਾਨਾ ਹੋ ਗਈ। ਬਾਬਾ ਬਲਵੀਰ ਸਿੰਘ ਨੇ ਇਸ ਮਾਮਲੇ ਸਬੰਧੀ ਸਮੂਹ ਜਥੇਬੰਦੀਆਂ ਨੂੰ ਗੁਰਦੁਆਰਾ ਡਵਿੰਡਾ ਅਹਿਰਾਣਾ ਵਿਖੇ ਸਵੇਰੇ 9 ਵਜੇ ਪਹੁੰਚਣ ਦੀ ਅਪੀਲ ਕੀਤੀ
ਇਹ ਵੀ ਪੜ੍ਹੋ: ਅਬੋਹਰ 'ਚ ਬ੍ਰੇਕ ਨਾ ਲੱਗਣ ਕਾਰਨ ਪਲਟਿਆ ਟਰੈਕਟਰ, ਨੌਜਵਾਨ ਦੀ ਹੋਈ ਮੌਤ