ਕਹਿਣਾ ਨਾ ਮੰਨਣ ਵਾਲੇ ਬੱਚਿਆਂ ਨੂੰ ਸਰਕਾਰੀ ਸਕੂਲ ਦੀ ਛੱਤ 'ਤੇ ਮੁਰਗਾ ਬਣਾ ਕੇ ਤੋਰਿਆ
ਸਕੂਲ ਦੇ 5 ਅਧਿਆਪਕਾਂ ਵਿਰੁਧ ਸਿੱਖਿਆ ਵਿਭਾਗ ਨੂੰ ਮਿਲੀ ਲਿਖ਼ਤੀ ਸ਼ਿਕਾਇਤ
ਵਿਭਾਗ ਨੇ ਵਿਸ਼ੇਸ਼ ਕਮੇਟੀ ਬਣਾ ਕੇ ਦਿਤੇ ਜਾਂਚ ਦੇ ਹੁਕਮ
ਅਬੋਹਰ: ਸਥਾਨਕ ਪ੍ਰੇਮ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਸਕੂਲ ਦੀ ਛੱਤ ਤੇ ਛੋਟੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ ਜਾ ਰਿਹਾ ਹੈ।
ਇੰਨਾ ਹੀ ਨਹੀਂ ਬੱਚਿਆਂ ਤੋਂ ਇੱਟਾਂ ਵੀ ਚੁਕਵਾਈਆਂ ਜਾ ਰਹੀਆਂ ਨੇ ਤੇ ਕੰਮ ਲਿਆ ਜਾ ਰਿਹਾ ਹੈ। ਸਾਹਮਣੇ ਖੜੇ ਕਿਸੇ ਸ਼ਖ਼ਸ ਨੇ ਇਹ ਸਾਰੀ ਵੀਡੀਉ ਅਪਣੇ ਮੋਬਾਈਲ ਦੇ ਕੈਮਰੇ ਵਿਚ ਕੈਦ ਕਰ ਲਈ ਜਿਸ ਤੋਂ ਬਾਅਦ ਇਸ ਵੀਡੀਉ ਨੂੰ ਹੁਣ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਬੰਗਾਲ ਦੇ ਸਾਬਕਾ ਮੁੱਖ ਮੰਤਰੀ ਦੀ ਬੇਟੀ ਬਦਲਵਾਏਗੀ ਅਪਣਾ ਲਿੰਗ
ਹਾਲਾਂਕਿ ਵੀਡੀਉ ਪੁਰਾਣੀ ਦੱਸੀ ਜਾ ਰਹੀ ਹੈ ਪਰ ਸਿੱਖਿਆ ਵਿਭਾਗ ਕੋਲ ਇਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਲਿਖ਼ਤੀ ਰੂਪ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਵੀਡੀਓ ਕਦੋਂ ਦੀ ਹੈ ਅਤੇ ਕਿਸ ਨੇ ਬਣਾਈ ਹੈ ਇਸ ਲਈ ਸਿੱਖਿਆ ਵਿਭਾਗ ਨੇ ਵਿਸ਼ੇਸ਼ ਤੌਰ 'ਤੇ ਕਮੇਟੀ ਦਾ ਗਠਨ ਕਰਨ ਜਾਂਚ ਦੇ ਹੁਕਮ ਦੇ ਦਿਤੇ ਹਨ।