ਬਾਦਲ ਤੇ ਸੁਖਬੀਰ ਵੱਲੋਂ ਕੁਲਦੀਪ ਨਈਅਰ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ

Kuldeep Nayyar

ਚੰਡੀਗੜ•/23 ਅਗਸਤ: ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੂੰ ਭਾਵ-ਭਿੰਨੀਆਂ ਸਰਧਾਂਜ਼ਲੀਆਂ ਭੇਂਟ ਕੀਤੀਆਂ ਹਨ।  ਸ੍ਰੀ ਨਈਅਰ ਦਾ ਲੰਘੀ ਰਾਤ ਦਿੱਲੀ ਵਿਚ ਦੇਹਾਂਤ ਹੋ ਗਿਆ ਸੀ।ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਕੋਲੋਂ ਇਸ ਦਾ ਇੱਕ ਮਹਾਨ ਸਪੁੱਤਰ ਖੁੱਸ ਗਿਆ ਹੈ, ਜਿਹੜਾ ਹਮੇਸ਼ਾਂ ਪੰਜਾਬ ਦੇ ਮਸਲਿਆਂ ਨੂੰ ਰਾਸ਼ਟਰੀ ਨਜ਼ਰੀਏ ਤੋਂ ਪੇਸ਼ ਕਰਦਾ ਸੀ।

ਆਪਣੀ ਸ਼ਰਧਾਂਜ਼ਲੀ ਵਿਚ ਸਰਦਾਰ ਬਾਦਲ ਨੇ ਸ੍ਰੀ ਨਈਅਰ ਨੂੰ ਭਾਰਤ ਵਿਚ ਪੈਦਾ ਹੋਏ ਸਭ ਤੋਂ ਦਲੇਰ, ਧਰਮ ਨਿਰਪੱਖ, ਲੋਕਤੰਤਰ ਪੱਖੀ ਅਤੇ ਮਹਾਨ ਪੱਤਰਕਾਰਾਂ ਵਿਚੋਂ ਇੱਕ ਕਰਾਰ ਦਿੱਤਾ।ਉਹਨਾਂ ਨੇ ਸ੍ਰੀ ਨਈਅਰ ਨਾਲ ਆਪਣੀ ਐਮਰਜੰਸੀ ਸਮੇਂ ਅਤੇ ਬਾਅਦ ਵਿਚ ਵਿਭਿੰਨ ਅਕਾਲੀ ਮੋਰਚਿਆਂ ਵੇਲੇ ਦੀ ਨੇੜਤਾ ਨੂੰ ਯਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਅਹਿਮ ਮਸਲਿਆਂ ਉੱਤੇ ਉਹਨਾਂ  ਵੱਲੋਂ ਦਿੱਤੀ ਧਰਮ ਨਿਰਪੱਖ ਸਲਾਹ ਦਾ ਲਾਭ ਉਠਾਇਆ। ਉਹਨਾਂ ਕਿਹਾ ਕਿ ਸ੍ਰੀ ਨਈਅਰ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡੀ ਪਹਿਚਾਣ ਸੀ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਸੀ ਤਾਂ ਉਹ ਸਾਂਝੇ ਸੱਭਿਆਚਾਰ ਦੀ ਭਾਵਨਾ ਦੇ ਮੁਦਈ ਸਨ, ਜਿਸ ਦੀ ਇਹ ਸੂਬਾ ਨੁੰਮਾਇਦਗੀ ਕਰਦਾ ਹੈ।

ਆਪਣੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਨਈਅਰ ਧਰਮ-ਨਿਰਪੱਖ ਕਦਰਾਂ ਕੀਮਤਾਂ ਦੇ ਸਭ ਤੋਂ ਦਲੇਰ ਚੈਂਪੀਅਨ ਸਨ ਅਤੇ ਦੇਸ਼ ਅੰਦਰ ਖਾਸ ਕਰਕੇ ਪੰਜਾਬ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਪੂਰੀ ਤਰ•ਾਂ ਵਚਨਬੱਧ ਸਨ। ਉਹਨਾਂ ਕਿਹਾ ਕਿ ਮੈਂ ਆਪਣੇ ਜਵਾਨੀ ਦੇ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ ਕਿ ਸ੍ਰੀ ਨਈਅਰ ਇਸ ਦੇਸ਼ ਵਿਚ ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਕਿੰਨੇ ਵਚਨਬੱਧ ਸਨ। ਉਹ ਉਹਨਾਂ ਚੋਣਵੇਂ ਪੱਤਰਕਾਰਾਂ ਵਿਚੋਂ ਸਨ, ਜਿਹਨਾਂ ਨੇ ਲੋਕ ਮਸਲਿਆਂ ਦੀ ਗੱਲ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਦਿਲ ਜਿੱਤੇ।