ਪੰਜਾਬ ਇਨਫੋਟੈੱਕ ਵਲੋਂ ਨਵੇਂ ਉੱਦਮੀਆਂ ਤੇ ਨਿਵੇਸ਼ਕਾਂ ਦੀ ਸਹੂਲਤ ਲਈ ਤਿੰਨ ਹਫ਼ਤਿਆਂ ਦਾ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਉੱਦਮੀਆਂ ਤੇ ਨਿਵੇਸ਼ਕਾਂ ਤੋਂ ਇਲਾਵਾ ਨਵੀਂ ਤੇ ਮੌਜੂਦਾ ਸਨਅਤ ਨੂੰ ਵੱਖ-ਵੱਖ ਰੈਗੂਲੇਟਰੀ

Punjab infotech

ਚੰਡੀਗੜ : ਸੂਬੇ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਉੱਦਮੀਆਂ ਤੇ ਨਿਵੇਸ਼ਕਾਂ ਤੋਂ ਇਲਾਵਾ ਨਵੀਂ ਤੇ ਮੌਜੂਦਾ ਸਨਅਤ ਨੂੰ ਵੱਖ-ਵੱਖ ਰੈਗੂਲੇਟਰੀ ਤੇ ਵਿੱਤੀ ਰਿਆਇਤਾਂ ਆਨਲਾਈਨ ਹਾਸਲ ਕਰਨ ਵਿੱਚ ਸਹਾਇਤਾ ਕਰਨ ਲਈ ਪੰਜਾਬ ਇਨਫੋਟੈੱਕ ਨੇ ਉਦਯੋਗ ਤੇ ਵਣਜ ਵਿਭਾਗ ਨਾਲ ਤਿੰਨ ਹਫ਼ਤਿਆਂ ਦਾ 'ਸਰਟੀਫਿਕੇਟ ਕੋਰਸ ਇਨ ਬਿਜ਼ਨਸ ਫਸਟ ਪੋਰਟਲ' ਸ਼ੁਰੂ ਕੀਤਾ ਹੈ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਇਨਫੋਟੈੱਕ ਦੇ ਮੈਨੇਜਿੰਗ ਡਾਇਰੈਕਟਰ ਰਜਤ ਅਗਰਵਾਲ ਨੇ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਤਿੰਨ ਹਫ਼ਤਿਆਂ ਦੇ ਇਸ ਕੋਰਸ ਦਾ ਆਰੰਭ ਪੰਜਾਬ ਵਿੱਚ ਸਥਿਤ ਚੋਣਵੇਂ ਸੈਂਟਰ ਫਾਰ ਐਡਵਾਂਸਡ ਲਰਨਿੰਗ ਇਨ ਕੰਪਿਊਟਰ (ਸੀ.ਏ.ਐਲ.-ਸੀ.) ਸੈਂਟਰਾਂ 'ਤੇ ਕੀਤਾ ਗਿਆ ਹੈ ਤਾਂ ਕਿ ਵਪਾਰਕ ਸਹਿਯੋਗੀਆਂ (ਬਿਜ਼ਨਸ ਫੈਸਿਲੀਟੇਟਰ) ਦਾ ਇਕ ਪੈਨਲ ਬਣਾਇਆ ਜਾ ਸਕੇ।

ਵੱਡੀ ਗਿਣਤੀ ਵਿੱਚ ਵਪਾਰਕ ਸਹਿਯੋਗੀਆਂ ਨੂੰ ਨਾਲ ਜੋੜਨ ਲਈ ਵਿਭਾਗ ਨੇ ਇਸ ਸਰਟੀਫਿਕੇਟ ਕੋਰਸ ਵਿੱਚ ਦਾਖ਼ਲੇ ਦੀ ਤਰੀਕ 30 ਸਤੰਬਰ, 2018 ਤੱਕ ਵਧਾ ਦਿੱਤੀ ਹੈ। ਸਿੱਖਿਅਤ ਬਿਜ਼ਨਸ ਫੈਸਿਲੀਟੇਟਰ ਸੂਬਾ ਭਰ ਵਿੱਚ ਵੱਖ-ਵੱਖ ਆਨਲਾਈਨ ਸੇਵਾਵਾਂ ਹਾਸਲ ਕਰਨ ਲਈ ਮੌਜੂਦਾ ਤੇ ਨਵੇਂ ਉਦਯੋਗਾਂ/ਨਿਵੇਸ਼ਕਾਂ ਦੀ ਸਹਾਇਤਾ ਕਰਨਗੇ ਅਤੇ ਇਨ•ਾਂ ਦੀਆਂ ਸੇਵਾਵਾਂ ਪੂਰੇ ਸੂਬੇ ਵਿੱਚ ਲਈਆਂ ਜਾਣਗੀਆਂ।

ਚਾਹਵਾਨ ਬਿਜ਼ਨਸ ਫੈਸਿਲੀਟੇਟਰਾਂ ਦੇ ਪਹਿਲੇ ਬੈਚ ਦਾ ਸਿਖਲਾਈ ਕੋਰਸ ਤਿੰਨ ਥਾਵਾਂ ਮੋਗਾ, ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਲੰਘੀ 11 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਅਧਿਕਾਰਤ ਸੀ.ਏ.ਐਲ.-ਸੀ. ਕੇਂਦਰਾਂ ਦੀ ਸੂਚੀ ਸਮੇਤ ਹੋਰ ਜਾਣਕਾਰੀ ਵਿਭਾਗ ਦੀ ਵੈੱਬਸਾਈਟ www. Punjabinfotech.in 'ਤੇ ਜਾ ਕੇ ਦੇਖੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਨਅਤ ਨੂੰ ਹੁਲਾਰਾ ਦੇਣ ਲਈ ਉਦਯੋਗ ਤੇ ਵਪਾਰਕ ਵਿਕਾਸ ਨੀਤੀ-2017 ਲਿਆਂਦੀ ਹੈ।

ਇਸੇ ਦੀ ਲੜੀ ਵਜੋਂ ਹੀ ਪੰਜਾਬ ਨੇ ਵਪਾਰ ਨੂੰ ਸੁਖਾਲਾ ਬਣਾਉਣ ਨੂੰ ਯਕੀਨੀ ਬਣਾਉਣ ਲਈ ਕਈ ਨਿਵੇਸ਼ ਪੱਖੀ ਪਹਿਮਕਦਮੀਆਂ ਕੀਤੀਆਂ ਹਨ ਜਿਨ•ਾਂ ਵਿੱਚ ਇਕਸਾਰ ਬਿਜ਼ਨਸ ਫਸਟ ਪੋਰਟਲ ਦੀ ਸਥਾਪਨਾ ਕਰਨ ਸਮੇਤ ਹੋਰ ਅਹਿਮ ਉਪਰਾਲੇ ਕੀਤੇ ਗਏ ਹਨ। ਇਸ ਬਿਜ਼ਨਸ ਪੋਰਟਲ ਦੀ ਸਥਾਪਨਾ ਮੌਜੂਦਾ ਤੇ ਨਵੇਂ ਉਦਯੋਗਪਤੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਕੀਤੀ ਗਈ ਹੈ।

ਇਹ ਪੋਰਟਲ ਵੱਖ-ਵੱਖ ਵਿੱਤੀ ਰਿਆਇਤਾਂ ਅਤੇ ਕੇਂਦਰਿਤ ਨਿਰੀਖਣ ਵਿਧੀ ਲਈ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਏਗਾ। ਇਹ ਬਿਜ਼ਨਸ ਪੋਰਟਲ ਕਾਰੋਬਾਰ ਲਈ ਦਿੱਤੀਆਂ ਜਾ ਰਹੀਆਂ ਵਿੱਤੀ ਤੇ ਗੈਰ-ਵਿੱਤੀ ਰਿਆਇਤਾਂ ਤੇ ਸਾਰੇ ਰੈਗੂਲੇਟਰੀ ਲਾਭਾਂ ਲਈ ਵੀ ਸਾਂਝਾ ਮੰਚ ਮੁਹੱਈਆ ਕਰਵਾਏਗਾ।