ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਬੇਰ ਸਾਹਿਬ 'ਚ ਨਤਮਸਤਕ ਹੋਏ ਡਾ. ਮਨਮੋਹਨ ਅਤੇ ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਨਾਨਕ ਦੇਵ ਜੀ ਦੀ ਕਰਮਸਥਲੀ ਸੁਲਤਾਨਪੁਰ ਲੋਧੀ ਵਿਚ ਦਸ਼ਕਾਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਚਰਨਾਂ ਦੀ ਆਹਟ ਮਹਿਸੂਸ...

Dr. Manmohan and Captain arrived at Gurdwara Ber Sahib

ਕਪੂਰਥਲਾ (ਸਸਸ) : ਗੁਰੂ ਨਾਨਕ ਦੇਵ ਜੀ ਦੀ ਕਰਮਸਥਲੀ ਸੁਲਤਾਨਪੁਰ ਲੋਧੀ ਵਿਚ ਦਸ਼ਕਾਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਚਰਨਾਂ ਦੀ ਆਹਟ ਮਹਿਸੂਸ ਹੋਣ ਲੱਗੀ ਹੈ। 550ਵੇਂ ਪ੍ਰਕਾਸ਼ ਪੁਰਬ ‘ਤੇ ਹਰ ਪਾਸੇ ਸ਼ਰਧਾ ਅਤੇ ਖ਼ੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ।  ਕਈ ਦੂਜੇ ਸੂਬਿਆਂ ਦੇ ਸ਼ਰਧਾਲੂ ਨਾਨਕ ਦੀ ਨਗਰੀ ਨੂੰ ਨਤਮਸਤਕ ਹੋਣ ਲਈ ਪਹੁੰਚ ਗਏ ਹਨ। ਸਥਾਨਿਕ ਲੋਕ ਵੀ ਪਲਕਾਂ ਵਿਛਾ ਕੇ ਸੰਗਤਾਂ ਦਾ ਖ਼ੁਸ਼ੀ ਅਤੇ ਸ਼ਰਧਾ ਨਾਲ ਸਵਾਗਤ ਕਰ ਰਹੇ ਹਨ।

ਇਸ ਦੌਰਾਨ ਡਾ. ਮਨਮੋਹਨ ਸਿੰਘ ਨੇ ਸਾਬਕਾ ਕ੍ਰਿਕੇਟਰ ਕਪਿਲ ਦੇਵ ਦੁਆਰਾ ਦੁਨੀਆ ਦੇ ਸੌ ਗੁਰਦੁਆਰਿਆਂ ਦੇ ਬਾਰੇ ਲਿਖੀ ਗਈ ਕਿਤਾਬ ਦਾ ਉਦਘਾਟਨ ਵੀ ਕੀਤਾ। ਸਮਾਰੋਹ ਸਥਾਨ ਨੂੰ ਇੰਡੋਨੇਸ਼ੀਆ, ਸਿੰਗਾਪੁਰ, ਦੁਬਈ, ਮੁੰਬਈ, ਕੋਲਕਾਤਾ ਆਦਿ ਤੋਂ ਆਏ 80 ਕਿਸਮ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਫੁੱਲਾਂ ਦੀ ਖੁਸ਼ਬੂ ਨਾਲ ਪੂਰਾ ਵਾਤਾਵਰਣ ਮਹਿਕ  ਉਠਿਆ ਹੈ। 101 ਕੁਇੰਟਲ ਫੁੱਲਾਂ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ, ਬਾਹਰ ਅਤੇ ਭਾਈ ਮਰਦਾਨਾ ਹਾਲ ਦੀ ਸਜਾਵਟ ਹਰ ਸ਼ਰਧਾਲੂ ਨੂੰ ਆਕਰਸ਼ਿਤ ਕਰ ਰਹੀ ਹੈ।

ਪਰ ਇਸ ਵਾਰ ਦੁਨੀਆ ਦੇ ਹਰ ਨਾਨਕ ਨਾਮ ਲੈਣ ਵਾਲੇ ਦੀ ਨਜ਼ਰ ਇਥੇ ਹੈ, ਜਿਸ ਦੇ ਨਾਲ ਉਹ ਬਹੁਤ ਖੁਸ਼ ਹੈ। ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਕਹਿੰਦੇ ਹਨ ਕਿ ਸੁਲਤਾਨਪੁਰ ਲੋਧੀ ਤੋਂ ਸਿੱਖੀ ਦੀ ਸ਼ੁਰੂਆਤ ਹੋਈ, ਇਥੇ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੁਨਿਆਦ ਬਣੀ ਪਰ ਇਹ ਸਥਾਨ ਲੰਬੇ ਸਮੇਂ ਤੱਕ ਅਣਦੇਖੀ ਦਾ ਸ਼ਿਕਾਰ ਰਿਹਾ। ਹੁਣ ਦਸ਼ਕਾਂ ਬਾਅਦ ਸਰਕਾਰ ਅਤੇ ਐਸਜੀਪੀਸੀ ਨੇ ਧਿਆਨ ਦਿਤਾ ਹੈ।