ਭਾਰਤੀ ਹਾਈ ਕਮਿਸ਼ਨ ਨੂੰ ਗੁਰਦੁਆਰਾ ਸਾਹਿਬ 'ਚ ਦਾਖਲੇ ਤੋਂ ਰੋਕਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਗਿਆ ਹੈ...

India High Commission

ਚੰਡੀਗੜ੍ਹ (ਸ.ਸ.ਸ) : ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਗਿਆ ਹੈ।ਸਥਆਨਕ ਆਗੂਆਂ ਜਿਨ੍ਹਾਂ ‘ਚ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਸਾਬਕਾ ਐਮਪੀਏ ਰਮੇਸ਼ ਸਿੰਘ ਅਰੋੜਾ ਅਤੇ ਤਾਰਾ ਸਿੰਘ ਪ੍ਰਧਾਨ ਨੇ ਭਾਰਤੀ ਕਮਿਸ਼ਨ ਦੇ ਅਮਲੇ ਨੂੰ ਪਾਕਿਸਤਾਨ ਦੇ ਫ਼ਾਰੂਕਾਬਾਦ ਵਿਖੇ ਸਥਿਤ ਗੁਰਦੁਆਰਾ ਸੱਚਾ ਸੌਦਾ ਅੰਦਰ ਜਾਣ ਤੋਂ ਰੋਕ ਦਿੱਤਾ।

ਇਸ ਘਟਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਗੋਪਾਲ ਸਿੰਘ ਚਾਵਲਾ ਭਾਰਤੀ ਹਾਈ ਕਮਿਸ਼ਨਰ ਨੂੰ ਆਖ ਰਹੇ ਨੇ ਕਿ ਤੁਸੀਂ ਗੁਰਦੁਆਰੇ ਸਾਹਿਬ ਦੇ ਅੰਦਰ ਨਹੀਂ ਜਾ ਸਕਦੇ।ਚਾਵਲਾ ਨੇ ਕਿਹਾ ਕਿ ‘ਹਮ ਆਪਕੋ ਅੰਦਰ ਨਹੀਂ ਜਾਣੇ ਦੇਂਗੇ, ਵਜ੍ਹਾ ਮੈਂ ਆਪਕੋ ਬਤਾਤਾ ਹੂੰ, ਏਕ ਤੋਂ ਆਗੇ ਇੰਡੀਅਨ ਹੈ, ਆਪ ਲੋਗੋਂ ਨੇ ਮਿਲਣਾ ਹੈ, ਬੇਸ਼ੱਕ ਆਪ ਬਾਹਰ ਮਿਲ ਲੋ, ਅੰਦਰ ਖ਼ਾਲਿਸਤਾਨ ਮੂਵਮੈਂਟ ਕੇ ਬਹੁਤ ਸਾਰੇ ਲੜਕੇ ਹੈਂ।