ਕਰਤਾਰਪੁਰ ਕਾਰੀਡੋਰ ਜ਼ਰੀਏ ਹੋਰ ਧਾਰਮਿਕ ਸਥਾਨਾਂ ਦੀ ਵੀ ਹੋ ਸਕੇਗੀ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਕਾਰੀਡੋਰ ਦੋਨਾਂ ਦੇਸ਼ਾਂ ਦੇ ਵਿਚ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਗੇਟ ਵੀ ਬਣੇਗਾ। ਲਗਪਗ ਸਾਢੇ ਚਾਰ....

Kartarpur Sahib

ਅੰਮ੍ਰਿਤਸਰ (ਪੀਟੀਆਈ) : ਕਰਤਾਰਪੁਰ ਕਾਰੀਡੋਰ ਦੋਨਾਂ ਦੇਸ਼ਾਂ ਦੇ ਵਿਚ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਗੇਟ ਵੀ ਬਣੇਗਾ। ਲਗਪਗ ਸਾਢੇ ਚਾਰ ਕਿਲੋਮੀਟਰ ਦੀ ਦੂਰੀ ਦੇ ਵਿਚ ਬਣਾਏ ਜਾਣ ਵਾਲੇ ਇਸ ਕਾਰੀਡੋਰ ਦਾ ਨਿਰਮਾਣ ਸਰਹੱਦ ਤੋਂ ਪਾਰ ਅਤੇ ਇੱਧਰ ਦੇ ਪੰਜਾਬੀਆਂ ਦੀ ਟੁਟ ਚੁੱਕੀ ਸੰਸਕ੍ਰਿਤਕ ਸਾਂਝ ਨੂੰ ਜੋੜਨ ਵਿਚ ਮਦਦ ਕਰੇਗਾ। ਇਤਿਹਾਸਕ ਸਥਾਨਾਂ ਦੀ ਯਾਤਰਾ ਨੂੰ ਅਸਾਨ ਕਰ ਦੇਵੇਗਾ। ਪਾਕਿਸਤਾਨ ਵਿਚ 250 ਤੋਂ ਵੱਧ ਇਤਿਹਾਸਕ ਗੁਰਦੁਆਰੇ ਹਨ। ਇਹਨਾਂ ਗੁਰਦੁਆਰਿਆਂ ਦੀ ਯਾਤਰਾ ਲਈ ਸ਼ਰਧਾਲੂ ਲਾਹੌਰ ਤੋਂ ਜਾਂਦੇ ਹਨ।

ਲਾਹੌਰ-ਕਰਤਾਰਪੁਰ ਸਾਹਿਬ ਦੀ 120 ਕਿਲੋਮੀਟਰ  ਦੀ ਸੜਕ ਦਾ ਨਿਰਮਾਣ ਠੀਕ ਢੰਗ ਤੋਂ ਹੋ ਜਾਵੇ ਤਾਂ ਕਾਰੀਡੋਰ ਅਟਾਰੀ ਸਟੇਸ਼ਨ ਅਤੇ ਅਟਾਰੀ ਸੜਕ ਸਰਹੱਦ ਤੋਂ ਬਾਅਦ ਪਾਕਿਸਤਾਨ ਜਾਣ ਵਾਲਾ ਤੀਜਾ ਰਸਤਾ ਹੋ ਜਾਵੇਗਾ। ਕਰਤਾਰਪੁਰ ਦੇ ਨੇੜੇ-ਤੇੜੇ ਸਥਿਤ ਪੁਰਾਣੇ ਹਿੰਦੂ ਮੰਦਰਾਂ ਦੇ ਦਰਸ਼ਨ ਦੇ ਰਸਤੇ ਵੀ ਖੁੱਲ੍ਹ ਜਾਣਗੇ। ਰਾਵੀ ਨਦੀ ‘ਤੇ ਬਣਾਏ ਜਾਣ ਵਾਲੇ ਇਸ ਕਾਰੀਡੋਰ ਨਾਲ ਦੋਨਾਂ ਪੰਜਾਬ ਦੇ ਲੋਕਾਂ ਦੇ ਵਿਚ ਸਾਂਝ ਦੀ ਨਵੀਂ ਕਿਰਨ ਚਮਕੇਗੀ। ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝ ਬਾਬਾ ਨਾਨਕ ਦੇ ਦਰ ਤੋਂ ਇਕ ਨਵੀਂ ਸਵੇਰ ਦੇ ਨਾਲ ਸ਼ੁਰੂ ਹਵੇਗੀ।

ਜਿਸ ਦਾ ਪ੍ਰਭਾਵ ਦੋਨਾਂ ਪੰਜਾਬ ਦੀਆਂ ਸਮਾਜਿਕ ਅਤੇ ਧਾਰਮਿਕ ਫ਼ਿਜਾ ਵਿਚ ਘੁਲੀ ਨਫ਼ਰਤ ਨੂੰ ਦੂਰ ਕਰੇਗੀ। 1994 ਤੋਂ ਕਰਤਾਰਪੁਰ ਕਾਰੀਡੋਰ ਬਣਾਉਣ ਦੀ ਮੰਗ ਕਰ ਰਹੇ ਬੀਐਸ ਗੋਰਾਇਆ ਨੇ ਦੱਸਿਆ ਕਿ ਕਰਤਾਰਪੁਰ ਗੁਰਦੁਆਰਾ ਤੋਂ ਕੁਝ ਕਿਲੋਮੀਟਰ ‘ਤੇ ਭਗਵਾਨ ਪਰਸ਼ੂਰਾਮ ਦਾ ਵੀ ਇਕ ਮੰਦਰ ਹੈ। ਇਤਿਹਾਸਕਾਰ ਸੁਰਿੰਦਰ ਕੋਛੜ ਦੇ ਮੁਤਾਬਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਕੌਸ਼ਲ ਗੋਤ ਦੇ ਬ੍ਰਾਹਮਣਾਂ ਦੇ ਜਠੇਰੇ ਵੀ ਹਨ। ਕਾਰੀਡੋਰ ਦੇ ਨਿਰਮਾਣ ਤੋਂ ਬਾਅਦ ਇਸ ਸਥਾਨ ਦੇ ਦਰਸ਼ਨ ਵੀ ਹੋ ਸਕਣਗੇ।

ਕਰਤਾਰਪੁਰ ਕਾਰੀਡੋਰ ਬਣਾਉਣ ਲਈ ਕਈਂ ਸਾਲਾਂ ਤੋਂ ਕੀਤੀ ਜਾ ਰਹੀ ਸੀ ਮੰਗ:-

1994 : ਕਰਤਾਰਪੁਰ ਕਾਰੀਡੋਰ  ਦੇ ਨਿਰਮਾਣ ਲਈ ਅਕਾਲੀ ਨੇਤਾ ਕੁਲਦੀਪ ਸਿੰਘ ਵਡਾਲਾ ਅਤੇ ਬੀਐਸ ਗੋਰਾਇਆ ਨੇ ਪਹਿਲੀ ਵਾਰ ਕੀਤੀ ਸੀ ਮੰਗ।

2000 : ਪਾਕਿਸਤਾਨ ਸਰਕਾਰ ਦੇ ਉਸ ਸਮੇਂ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਪਾਕਿਸਤਾਨ ਗਏ ਜਥੇ ਨੂੰ ਕਾਰੀਡੋਰ ਦਾ ਨਿਰਮਾਣ ਕਰਨ ਦਾ ਭਰੋਸਾ ਦਿਤਾ ਸੀ।

2001 : ਵਡਾਲਾ ਅਤੇ ਗੋਰਾਇਆ ਨੇ ਡੇਰਾ ਬਾਬਾ ਨਾਨਕ ਦੀ ਸਰਹੱਦ ਦੇ ਨਜ਼ਦੀਕ ਖੜ੍ਹੇ ਹੋ ਕੇ ਕਾਰੀਡੋਰ ਦੇ ਨਿਰਮਾਣ ਲਈ ਅਰਦਾਸ ਕਰਨੀ ਸ਼ੁਰੂ ਕੀਤੀ ਸੀ।

2008 : ਅਮਰੀਕਾ ਦੇ ਸਾਬਕਾ ਰਾਜਦੂਤ ਜਾਨ ਮੈਕਡੋਨਲਡਸ ਨੇ ਡੇਰਾ ਬਾਬਾ ਨਾਨਕ  ਦਾ ਦੌਰਾ ਕਰਕੇ ਕਰਤਾਰਪੁਰ ਕਾਰੀਡੋਰ ਦੇ ਬਾਰੇ ਜਾਣਕਾਰੀ ਲਈ ਸੀ। 2008 ਵਿਚ ਹੀ ਉਸ ਸਮੇਂ ਦੇ ਪ੍ਰਣਬ ਮੁਖਰਜ਼ੀ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਭਰੋਸਾ ਦਿਤਾ ਕਿ ਕਾਰੀਡੋਰ ਦਾ ਨਿਰਮਾਣ ਜਲਦ ਸ਼ੁਰੂ ਕਰ ਦਿਤਾ ਜਾਵੇਗਾ। 2014 ਵਿਚ ਅਰੁਣ ਜੇਤਲੀ ਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾ ਡੇਰਾ ਬਾਬਾ ਨਾਨਕ ਸਥਿਤ ਆਰਮੀ ਕੈਂਪ ਦਾ ਦੌਰਾ ਕੀਤਾ ਸੀ। 2010 ਵਿਚ ਪੰਜਾਬ ਵਿਧਾਨ ਸਭਾ ਨੇ ਇਕ ਪ੍ਰਸਤਾਵ ਪਾਸ ਕਰਕੇ ਕਾਰੀਡੋਰ ਦੇ ਨਿਰਮਾਣ ਦੀ ਮੰਗ ਕੇਂਦਰ ਸਰਕਾਰ ਦੇ ਸਾਹਮਣੇ ਰੱਖੀ ਸੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਨੀਂਹ ਰੱਖੀ ਸੀ। ਇਸੇ ਪਵਿੱਤਰ ਧਰਤੀ ਉਤੇ ਬਾਬਾ ਨਾਨਕ ਨੇ ਕਿਰਤ ਕਰੋ, ਨਾਮ ਜਪੋ, ਤੇ ਵੰਡ ਛਕੋ ਦਾ ਸੰਦੇਸ਼ ਮਾਨਵਤਾ ਨੂੰ ਦਿਤਾ ਸੀ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ 60 ਹਜ਼ਾਰ ਤੀਰਥ ਯਾਤਰੀ ਸ਼੍ਰੀ ਡੇਰਾ ਬਾਬਾ ਨਾਨਕ ਜੀ ਪਹੁੰਚਦੇ ਹਨ। ਜਿਥੇ ਉਹ ਦੁਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। 1971 ਵਿਚ ਭਾਰਤ ਪਾਕਿਸਤਾਨ ਦੇ ਵਿਚ ਹੋਏ ਯੁੱਧ ਦੇ ਅਧੀਨ ਕਰਤਾਰਪੁਰ ਸਾਹਿਬ ਤਕ ਬਣਿਆ ਲੋਹੇ ਦਾ ਪੁਲ ਟੁੱਟ ਗਿਆ ਸੀ। ਇਸ ਤੋਂ ਬਾਅਦ ਪੁਲ ਦਾ ਨਿਰਮਾਣ ਨਹੀਂ ਹੋਇਆ।