ਪਾਕਿਸਤਾਨੀ ਦੋਸਤ ਦੀ ਮਦਦ ਨਾਲ ਇਹ ਸਿੱਖ ਦੇਖ ਸਕਿਆ ਪਾਕਿ ਸਥਿਤ ਅਪਣਾ ਜੱਦੀ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ ਵਿਚ ਭਾਵੇਂ ਕਿਸੇ ਵੀ ਤਰ੍ਹਾਂ ਦੀ ਖਟਾਸ ਹੋਵੇ...

piyara Singh Manav

ਚੰਡੀਗੜ੍ਹ: ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ ਵਿਚ ਭਾਵੇਂ ਕਿਸੇ ਵੀ ਤਰ੍ਹਾਂ ਦੀ ਖਟਾਸ ਹੋਵੇ ਜਾਂ ਉਨ੍ਹਾਂ ਦੇ ਆਪਸੀ ਸੰਬੰਧ ਤਾਣਅਪੂਰਨ ਹੋਣ, ਪਰ ਪਾਕਿਸਤਾਨ ਅੰਦਰ ਸਿੱਖਾਂ ਬਾਰੇ ਬਹੁਤ ਹੀ ਸਾਜਗਾਰ ਮਾਹੌਲ ਉਸਰ ਰਿਹਾ ਹੈ ਤੇ ਸਿੱਖਾਂ ਦੇ ਸਤਿਕਾਰ ਵਿਚ ਬੇਹੱਦ ਵਾਧਾ ਹੋਇਆ ਹੈ। ਪੂਰੀ ਦੁਨੀਆਂ ਵਿਚ ਵਸਦੇ ਸਿੱਖ ਇਸ ਗੱਲ ਉਪਰ ਮਾਣ ਵੀ ਕਰ ਸਕਦੇ ਹਨ। ਭਾਰਤ ਵਿਚ ਕੁਝ ਅਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦੇ ਜੱਦੀ ਪਿੰਡ ਜਾਂ ਜੱਦੀ ਘਰ ਪਾਕਿਸਤਾਨ ‘ਚ ਹਨ ਤੇ ਉਨ੍ਹਾਂ ਅੰਦਰ ਉਸ ਥਾਂ ‘ਤੇ ਜਾਣ ਦੀ ਚਾਹਨਾ ਹੈ ਤੇ ਉਹ ਹਮੇਸ਼ਾ ਉਡੀਕਦੇ ਹਨ ਕਿ ਅਜਿਹਾ ਸਬੱਬ ਬਣੇ ਤੇ ਉਹ ਉਸ ਜਗ੍ਹਾ ਨੂੰ ਦੇਖ ਸਕਣ।

ਅਜਿਹੇ ਹੀ ਇਕ ਬਟਾਲਾ ਦੇ ਰਹਿਣ ਵਾਲੇ 82 ਸਾਲਾ ਬਜੁਰਗ ਨੂੰ ਇਕ ਪਾਕਿਸਤਾਨੀ ਦੋਸਤ ਦੇ ਜ਼ਰੀਏ ਆਪਣੇ ਜੱਦੀ ਘਰ ਜੋ ਕਿ ਪਾਕਿਸਤਾਨ ‘ਚ ਸਥਿਤ ਹੈ ਨੂੰ ਦੇਖਣ ਦਾ ਮੌਕਾ ਮਿਲਿਆ ਹੈ। ਦੱਸ ਦਈਏ ਕਿ ਦੋਵੇਂ ਸਰਕਾਰਾਂ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ 60 ਸਾਲ ਜਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅਰਾਇਵਲ ਵੀਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਕਿ ਅਰਾਇਵਲ ਵੀਜ਼ੇ ਦੇ ਜ਼ਰੀਏ 82 ਸਾਲਾ ਬਜੁਰਗ ਵਾਹਗਾ-ਅਟਾਰੀ ਸਰਹੱਦ ਤੋਂ ਪਾਕਿਸਤਾਨ ਪਹੁੰਚੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸਭ ਇਕ ਪਾਕਿਸਤਾਨ ਸਖ਼ਸ਼ ਮੁਨੀਰ ਹੁਸ਼ਿਆਰਪੁਰੀਆ ਵੱਲੋਂ ਪਿਆਰਾ ਸਿੰਘ ਨੂੰ ਭੇਜੀ ਸਪਾਂਸਰਸ਼ਿਪ ਕਾਰਨ ਸੰਭਵ ਹੋ ਸਕਿਆ। ਮੁਨੀਰ ਹੁਸ਼ਿਆਰਪੁਰੀਆ ਨੇ ਸੰਖੇਪ ‘ਚ ਦੱਸਿਆ ਕਿ ਮੈਂ 2013 ਦੇ ਵਿਚ ਪ੍ਰੀਤ ਲੜੀ ਦੇ ਐਡੀਟਰ ਪੂਨਮ ਸਿੰਘ ਦੇ ਸੱਦਾ ‘ਤੇ ਭਾਰਤ ਗਿਆ ਸੀ। ਮੁਨੀਰ ਨੇ ਦੱਸਿਆ ਕਿ ਪ੍ਰੀਤ ਨਗਰ ਦੇ ਵਿਚ ਪਿਆਰਾ ਸਿੰਘ ਮਾਨਵ ਨਾਲ ਮੇਰੀ ਮੁਲਾਕਾਤ ਹੋਈ ਸੀ ਜੋ ਬਟਾਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਜਦੋਂ ਮੇਰੇ ਨਾਲ ਸ਼ਰੀਫ਼ ਸਾਬਰ ਸੀ ਉਦੋਂ ਪਿਆਰਾ ਸਿੰਘ ਮੈਨੂੰ ਮਿਲਣ ਵਾਸਤੇ ਆਏ ਸੀ ਜੋ ਕਿ ਸ਼ਰੀਫ਼ ਸਾਬਰ ਦੇ ਜਾਣਕਾਰ ਹਨ।

ਮੁਨੀਰ ਨੇ ਦੱਸਿਆ ਕਿ ਪਿਆਰਾ ਸਿੰਘ ਉਰਦੂ ਲਿਟਰੇਚਰ ਦੇ ਬਹੁਤ ਰਸੀਆ ਹਨ। ਉਨ੍ਹਾਂ ਕਿਹਾ ਕਿ ਸਾਡੀ 2013 ਤੋਂ ਹੀ ਗੱਲਬਾਤ ਹੋ ਰਹੀ ਸੀ ਤੇ ਇਕ-ਦੂਜੇ ਦੇ ਤਾਲਮਾਲ ਵਿਚ ਸੀ। ਉਨ੍ਹਾਂ ਦੱਸਿਆ ਕਿ ਪਿਆਰਾ ਸਿੰਘ ਨੇ ਮੈਨੂੰ ਚਿੱਠੀਆਂ ਵੀ ਭੇਜੀਆਂ ਜੋ ਮੈਨੂੰ ਪਾਕਿਸਤਾਨ ‘ਚ ਮਿਲੀਆਂ ਤੇ ਮੈਂ ਉਨ੍ਹਾਂ ਨੂੰ ਪੜ੍ਹਿਆ ਵੀ ਹੈ, ਅਸੀਂ ਸੋਸ਼ਲ ਮੀਡੀਆ ‘ਤੇ ਵੀ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਉਨ੍ਹਾਂ ਦੱਸਿਆ ਕਿ ਪਿਆਰਾ ਸਿੰਘ ਮਾਨਵ ਦਾ ਜਨਮ ਸਾਊਥ ਪੰਜਾਬ (ਪਾਕਿਸਤਾਨ) ਜ਼ਿਲ੍ਹਾ ਵਿਹਾੜੀ, ਤਹਿਸੀਲ ਬੂਰੇਵਾਲਾ ਵਿਖੇ ਹੋਇਆ ਅਤੇ ਬੂਰੇਵਾਲਾ ਦੇ ਵਿਚ ਪਿਆਰਾ ਸਿੰਘ ਦਾ 25 ਚੱਕ ਹੈ।

ਉਨ੍ਹਾਂ ਦੱਸਿਆ ਕਿ ਮੈਂ ਸੁਪੀਰੀਅਰ ਕਾਲਜ ਬੂਰੇਵਾਲਾ ਦੇ ਵਿਚ ਬਤੌਰ ਡਾਇਰੈਕਟਰ ਤਾਇਨਾਤ ਹਾਂ। ਮੁਨੀਰ ਨੇ ਦੱਸਿਆ ਕਿ ਉਥੇ ਮੇਰੀ ਪਿਆਰਾ ਸਿੰਘ ਨਾਲ ਮੇਰੀ ਗੱਲ ਹੁੰਦੀ ਸੀ ਤੇ ਮੈਂ ਵੀ ਇਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਕਹਿ ਰਿਹਾ ਸੀ ਕਿ ਪਾਕਿਸਤਾਨ ਆਓ। ਮੁਨੀਰ ਨੇ ਦੱਸਿਆ ਕਿ ਪਿਆਰਾ ਸਿੰਘ ਦੀ 82 ਸਾਲ ਉਮਰ ਹੋ ਗਈ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਜਦੋਂ ਵੀ ਪਾਕਿਸਤਾਨ ਆਵਾਂ ਤਾਂ ਮੇਰੇ ਉਤੇ ਕਿਸੇ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਹੋਣੀ ਚਾਹੀਦੀ। ਪਿਆਰਾ ਸਿੰਘ ਨੇ ਕਿਹਾ ਕਿ ਮੈਂ ਵੀਜ਼ੇ ਲਈ ਦਿੱਲੀ ਨਹੀਂ ਜਾਵਾਂਗਾ ਤੇ ਮੈਂ ਸਰਹੱਦ ‘ਤੇ ਜਦੋਂ ਵੀ ਜਾਵਾਂ ਤਾਂ ਮੈਨੂੰ ਉਥੋਂ ਹੀ ਵਿਜ਼ਾ ਮਿਲੇ।

ਮੁਨੀਰ ਨੇ ਦੱਸਿਆ ਕਿ ਪਾਕਿਸਤਾਨ ਆਉਣ ਲਈ ਪਿਆਰਾ ਸਿੰਘ ਨੇ ਵੀ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਤੇ ਮੈਂ ਵੀਂ ਪਾਕਿਸਤਾਨ ‘ਤੇ ਬਹੁਤ ਕੋਸ਼ਿਸ਼ ਕੀਤੀ ਤੇ ਅੱਜ ਉਹ ਦਿਨ ਆ ਹੀ ਗਿਆ, ਪਿਆਰਾ ਸਿੰਘ ਨੂੰ ਵੀਜ਼ਾ ਲੈਣ ਲਈ ਦਿੱਲੀ ਨਹੀਂ ਜਾਣਾ ਪਿਆ ਤੇ ਵੀਜ਼ਾ ਆਨ ਅਰਾਇਵਲ ਮਿਲ ਹੀ ਗਿਆ। ਇਹ ਇਕ ਇਤਿਹਾਸ ਬਣ ਗਿਆ ਜਿੱਥੇ ਕੋਈ ਸਖ਼ਸ਼ ਬਗੈਰ ਅੰਬੈਸੀ ਤੋਂ ਆਨ ਅਰਾਇਵਲ ਵੀਜ਼ੇ ‘ਤੇ ਪਾਕਿਸਤਾਨ ਗਿਆ।