ਬੁਨਿਆਦੀ ਢਾਂਚਾ ਤੇ ਖੇਤੀ ਵਿਕਾਸ ਵਿਚ ਪੰਜਾਬ ਨੂੰ ਮਿਲਿਆ ਪਹਿਲਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਪ੍ਰੀਤ ਬਾਦਲ ਨੇ ਇੰਡੀਆ ਟੂਡੇ ਸਟੇਟ ਆਫ਼ ਸਟੇਟਸ ਕਨਕਲੇਵ-2019 'ਚ ਐਵਾਰਡ ਪ੍ਰਾਪਤ ਕੀਤਾ

Punjab receives first prize in infrastructure and agricultural development

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਨੂੰ ਬੁਨਿਆਦੀ ਢਾਂਚਾ ਤੇ ਖੇਤੀਬਾੜੀ ਵਿਚ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ। ਪੰਜਾਬ ਨੇ ਇੰਡੀਆ ਟੂਡੇ ਸਟੇਟ ਆਫ ਸਟੇਟਸ ਕਨਕਲੇਵ-2019 'ਚ ਪਿਛਲੇ ਢਾਈ ਸਾਲਾਂ ਲਈ ਇਹ ਐਵਾਰਡ ਹਾਸਲ ਕੀਤਾ ਹੈ। ਇਹ ਐਵਾਰਡ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਖੇ ਹੋਏ ਇਕ ਸਮਾਗਮ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਤੋਂ ਪ੍ਰਾਪਤ ਕੀਤਾ।

ਇਸ ਐਵਾਰਡ ਲਈ ਸ਼ੁਕਰਾਨਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅੰਨ-ਦਾਤਾ ਸੱੱÎਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਕਤਾ ਲਗਾਤਾਰ ਉਚਾਈਆਂ ਵਲ ਵਧ ਰਹੀ ਹੈ ਅਤੇ ਖੇਤੀਬਾੜੀ ਦਾ ਝਾੜ ਲਗਾਤਾਰ ਉੱਪਰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੌਜੂਦਾ ਬੁਨਿਆਦੀ ਢਾਂਚਾ ਤਕਰੀਬਨ ਦੇਸ਼ ਵਿਚ ਸੱਭ ਤੋਂ ਵਧੀਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉੱਤਮ ਦਰਜੇ ਦਾ ਰੇਲ, ਸੜਕੀ ਅਤੇ ਹਵਾਈ ਟਰਾਂਸਪੋਰਟੇਸ਼ਨ ਦਾ ਨੈੱਟਵਰਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਪਰਕ, ਸੰਚਾਰ ਅਤੇ ਨੈਟਵਰਕ ਨੂੰ ਅੱਗੇ ਹੋਰ ਬਿਹਤਰ ਬਣਾਉਣ ਦੇ ਨਾਲ ਨਾਲ ਸੂਬੇ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਚਨਬੱਧ ਹੈ।