Jalandhar News: ਪੰਜਾਬ ਦੇ ਇਸ ਸ਼ਹਿਰ 'ਚ ਗੁਰਪੁਰਬ ਮੌਕੇ ਸ਼ਰਾਬ-ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਪ੍ਰਕਾਸ਼ ਪੁਰਬ ਮੌਕੇ ਇਸ ਦਿਨ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਦੇ ਰੂਟ 'ਤੇ 40 ਤੋਂ ਵੱਧ ਸ਼ਰਾਬ ਅਤੇ ਮਾਸਾਹਾਰੀ ਦੁਕਾਨਾਂ ਹਨ

Guru Nanak Dev Parkash Purab No Liquor Meat Shops to open in Jalandhar on Nov 15

Guru Nanak Dev Parkash Purab No Liquor Meat Shops to open in Jalandhar on Nov 15: ਜਲੰਧਰ ਵਿਚ 25 ਨਵੰਬਰ ਸ਼ਨੀਵਾਰ ਨੂੰ ਸਾਰੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਡੀਸੀ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ: IRCTC Down News: ਤਕਨੀਕੀ ਸਮੱਸਿਆ ਕਰਕੇ ਈ-ਟਿਕਟ ਬੁਕਿੰਗ ਸੇਵਾ ਹੋਈ ਬੰਦ 

ਪ੍ਰਕਾਸ਼ ਪੁਰਬ ਮੌਕੇ ਇਸ ਦਿਨ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਦੇ ਰੂਟ 'ਤੇ 40 ਤੋਂ ਵੱਧ ਸ਼ਰਾਬ ਅਤੇ ਮਾਸਾਹਾਰੀ ਦੁਕਾਨਾਂ ਹਨ, ਜੋ ਬੰਦ ਰਹਿਣਗੀਆਂ। ਸ਼ਹਿਰ 'ਚ ਧਾਰਾ 144 ਲਾਗੂ ਹੋਵੇਗੀ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Sultanpur Lodhi Firing News: CM ਮਾਨ ਨੇ ਹੋਮਗਾਰਡ ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਨਾਲ ਹੀ ਕੀਤਾ ਵੱਡਾ ਐਲਾਨ

ਇਸ ਸਬੰਧੀ ਜਲੰਧਰ ਕਮਿਸ਼ਨਰੇਟ ਅਤੇ ਜਲੰਧਰ ਦਿਹਾਤੀ ਪੁਲਿਸ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਨਗਰ ਕੀਰਤਨ ਦੇ ਰੂਟ 'ਤੇ ਕੋਈ ਵੀ ਪਾਬੰਦੀਸ਼ੁਦਾ ਦੁਕਾਨਾਂ ਨਾ ਖੋਲ੍ਹਣ ਨੂੰ ਪੁਲਿਸ ਸਖ਼ਤੀ ਨਾਲ ਯਕੀਨੀ ਬਣਾਏਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।