Illegal miners killed Beldar: ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਬੇਲਦਾਰ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Illegal miners killed Beldar: ਪੁਲਿਸ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਸ਼ੁਰੂ

Illegal miners killed Beldar

Illegal miners killed Beldar: ਬਟਾਲਾ ਦੇ ਪਿੰਡ ਕੋਟਲਾ ਬੱਜਾ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬੀਤੀ ਦੇਰ ਰਾਤ ਨਜਾਇਜ਼ ਮਈਨਿੰਗ ਕਰ ਰਹੇ ਲੋਕਾਂ ਨੂੰ ਰੋਕਣ ਗਏ ਬੇਲਦਾਰ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ ਪੁੱਤਰ ਬਾਵਾ ਸਿੰਘ ਉਮਰ 53 ਸਾਲ ਵਾਸੀ ਨਾਥਪੁਰ ਕਾਦੀਆਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Animal Movie: ਬੀ ਪਰਾਕ ਦੀ ਆਵਾਜ਼ ਵਿਚ ਜਲਦ ਰਿਲੀਜ਼ ਹੋਵੇਗਾ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਗੀਤ 

ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਦਰਸ਼ਨ ਸਿੰਘ ਰਾਤ ਨੂੰ ਨਹਿਰ ’ਤੇ ਡਿਊਟੀ ਦੇ ਰਿਹਾ ਸੀ, ਇਸੇ ਸਮੇਂ ਉਸ ਨੇ ਰੇਤ ਨਾਲ ਭਰੀ ਟਰੈਕਟਰ ਟਰਾਲੀ ਸਮੇਤ ਡਰਾਈਵਰ ਨੂੰ ਕਾਬੂ ਕੀਤਾ। ਕਾਬੂ ਕਰਨ ਤੋਂ ਬਾਅਦ ਉਸ ਨੂੰ ਰੈਸਟ ਹਾਊਸ ਜਾਣ ਲਈ ਕਿਹਾ। ਦਰਸ਼ਨ ਸਿੰਘ ਨੇ ਜਦੋਂ ਡਰਾਈਵਰ ਦੇ ਨਾਲ ਬੈਠ ਕੇ ਟਰੈਕਟਰ ਟਰਾਲੀ ਨੂੰ ਮੀਰਪੁਰ ਵੱਲ ਨੂੰ ਮੋੜਿਆ ਤਾਂ ਡਰਾਇਵਰ ਵਲੋਂ ਉਸ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿਤਾ।

ਇਹ ਵੀ ਪੜ੍ਹੋ: IPL 2024: ਰੋਹਿਤ ਸ਼ਰਮਾ ਨੂੰ ਮੁੰਬਈ ਇੰਡੀਅਨਜ਼ ਟੀਮ 'ਚੋਂ ਬਾਹਰ ਕਰ ਸਕਦੀ ਮਾਲਕਣ ਨੀਤਾ ਅੰਬਾਨੀ! 

ਦਰਸ਼ਨ ਸਿੰਘ ਨੂੰ ਗੰਭੀਰ ਰੂਪ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਦੋਸ਼ੀ ਮੌਕੇ ਤੋਂ ਟਰੈਕਟਰ ਟਰਾਲੀ ਸਮੇਤ ਫ਼ਰਾਰ ਹੋ ਗਿਆ। ਥਾਣਾ ਰੰਗੜ ਨੰਗਲ ਦੇ ਐਸ.ਐਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।