ਠੰਡ ’ਚ ਸਬਜ਼ੀਆਂ ਨੇ ਕਰਾਤੀ ਤੌਬਾ-ਤੌਬਾ! ਆਸਮਾਨ ਛੂਹ ਰਹੀਆਂ ਨੇ ਕੀਮਤਾਂ, ਤੜਕਾ ਪਿਆ ਠੰਡਾ! 

ਏਜੰਸੀ

ਖ਼ਬਰਾਂ, ਪੰਜਾਬ

ਖ਼ਾਸ ਗੱਲ ਇਹ ਹੈ ਕਿ ਪਿਆਜ ਮਗਰੋਂ ਹੁਣ ਲੱਸਣ ਤੇ ਅਦਰਕ ਦੇ ਚੜ੍ਹਦੇ ਭਾਅ ਕਾਰਨ ਸਬਜ਼ੀ ਨੂੰ ਲਾਉਣ ਵਾਲਾ ਤੜਕਾ ਫਿੱਕਾ ਫਿੱਕਾ ਜਿਹਾ ਹੋ ਗਿਆ ਹੈ।

Seasonable vegetables price

ਜਲੰਧਰ: ਸਰਦੀ ਜੋਬਨ 'ਤੇ ਹੈ ਜਦਕਿ ਸੀਜ਼ਨ ਦੀਆਂ ਸਬਜ਼ੀਆਂ ਲੋਕਾਂ ਦੀ ਪਹੁੰਚ ਤੋਂ ਦੂਰ ਹਨ। ਵਜ੍ਹਾ ਭਾਵੇਂ ਸੀਤ ਲਹਿਰ ਦਾ ਪ੍ਰਕੋਪ ਆਖ ਲਈਏ ਜਾਂ ਫੇਰ ਮੌਸਮੀ ਬਾਰਸ਼ ਹੋਵੇ, ਸੱਚ ਇਹ ਹੈ ਕਿ ਮੰਡੀ ਵਿਚ ਕੁਝ ਦਿਨਾਂ ਵਿਚ ਹੀ ਸਬਜ਼ੀਆਂ ਦੇ ਭਾਆਂ ਵਿਚ 20 ਤੋਂ 25 ਫ਼ੀਸਦ ਤਕ ਦਾ ਵਾਧਾ ਹੋ ਚੁੱਕਾ ਹੈ। ਸਬਜ਼ੀਆਂ 'ਤੇ ਮਹਿੰਗਾਈ ਤੋਂ ਫ਼ਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਪਿਆਜ ਮਗਰੋਂ ਹੁਣ ਲੱਸਣ ਤੇ ਅਦਰਕ ਦੇ ਚੜ੍ਹਦੇ ਭਾਅ ਕਾਰਨ ਸਬਜ਼ੀ ਨੂੰ ਲਾਉਣ ਵਾਲਾ ਤੜਕਾ ਫਿੱਕਾ ਫਿੱਕਾ ਜਿਹਾ ਹੋ ਗਿਆ ਹੈ।

ਮਟਰ ਪਹਿਲਾਂ 25 ਰੁਪਏ ਤੇ ਹੁਣ 40 ਰੁਪਏ ਕਿੱਲੋ ਹਨ। ਭਿੰਡੀ 60 ਰੁਪਏ ਤੋਂ 80 ਰੁਪਏ ਅਤੇ ਲੱਸਣ 150 ਰੁਪਏ ਤੋਂ 180 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਿਹਾ ਹੈ। ਗੀਤਾ ਰਾਣੀ ਮੁਤਾਬਕ ਭਾਵੇਂ ਸਰਕਾਰ ਨੇ ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਹੋਰਨਾਂ ਮੁਲਕਾਂ ਤੋਂ ਪਿਆਜ ਮੰਗਾਏ ਹਨ ਪਰ ਪਰਚੂਨ ਵਿਚ ਭਾਅ ਹਾਲੇ ਚੜ੍ਹੇ ਹੋਏ ਹਨ। ਇਸ ਲਈ ਸਰਕਾਰ ਨੂੰ ਖ਼ੁਦ ਪਿਆਜ ਖ਼ਰੀਦ ਕੇ ਲੋਕਾਂ ਨੂੰ ਰਿਆਇਤੀ ਦਰਾਂ 'ਤੇ ਮੁਹੱਈਆ ਕਰਾਉਣੇ ਚਾਹੀਦੇ ਹਨ।

ਸੁਨੀਤਾ ਮੁਤਾਬਕ ਪਿਆਜ, ਲੱਸਣ ਤੇ ਅਦਰਕ ਅਤੇ ਹੁਣ ਸੀਜ਼ਨ ਦੀਆਂ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਇਸ ਨਾਲ ਰਸੋਈ ਦਾ ਜ਼ਾਇਕਾ ਵਿਗੜ ਗਿਆ ਹੈ। ਹਫ਼ਤੇ ਦੌਰਾਨ ਜਿਹੜੀ ਸਬਜ਼ੀ 500 ਜਾਂ 600 ਰੁਪਏ ਵਿਚ ਆਉਂਦੀ ਸੀ ਉਹ ਹੁਣ 800 ਤੋਂ 900 ਰੁਪਏ ਵਿਚ ਮਸਾਂ ਆਉਂਦੀ ਹੈ। ਮੋਨਿਕਾ ਮੁਤਾਬਕ ਆਮ ਤੌਰ 'ਤੇ ਰਿਟੇਲ ਵਿਕਰੇਤਾ ਥੋਕ ਵਿਚ ਸਸਤੇ ਖ਼ਰੀਦੇ ਗਏ ਮਾਲ ਨੂੰ ਪੂਲ ਕਰ ਕੇ ਮਨਆਈਆਂ ਕੀਮਤਾਂ 'ਤੇ ਵੇਚਦੇ ਨਹ। ਇਸ 'ਤੇ ਮਹਿਕਮਾ ਬਿਲਕੁਲ ਕੰਟਰੋਲ ਨਹੀਂ ਕਰਦਾ। ਇਸ ਲਈ ਪ੍ਰਸ਼ਾਸਨ ਨੂੰ ਪ੍ਰਚੂਨ ਦੇ ਭਾਅ ਖ਼ੁਦ ਤੈਅ ਕਰਨੇ ਚਾਹੀਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।