ਧੁੰਦ ਕਾਰਨ ਯਾਤਰੀ ਹੋਏ ਪ੍ਰੇਸ਼ਾਨ, ਟ੍ਰੇਨਾਂ ਅਪਣੇ ਨਿਰਧਾਰਿਤ ਸਮੇਂ ਤੋਂ ਹੋਈਆਂ ਲੇਟ

ਏਜੰਸੀ

ਖ਼ਬਰਾਂ, ਪੰਜਾਬ

ਆਵਾਜਾਈ ਹੋਈ ਪ੍ਰਭਾਵਿਤ

File

ਕਪੂਰਥਲਾ- ਜੰਮੂ-ਕਸ਼ਮੀਰ, ਹਿਮਾਚਲ ਸਮੇਤ ਹੋਰ ਪਹਾੜੀ ਖੇਤਰਾਂ 'ਚ ਹੋ ਰਹੀ ਜੰਮ ਕੇ ਬਰਫਬਾਰੀ ਕਾਰਣ ਮੈਦਾਨੀ ਖੇਤਰਾਂ 'ਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬਰਫੀਲੀਆਂ ਅਤੇ ਠੰਡੀਆਂ ਹਵਾਵਾਂ ਕਾਰਣ ਸੰਘਣੀ ਧੁੰਦ ਪੈ ਰਹੀ ਹੈ। ਜਿਸ ਕਾਰਣ ਵਿਜੀਬਿਲਟੀ ਮਾਤਰ 5 ਮੀਟਰ ਨਾਪੀ ਗਈ, ਜਦਕਿ ਘੱਟੋ ਘੱਟ ਤਾਪਮਾਨ 5 ਡਿਗਰੀ ਰਿਹਾ।

ਪੂਰਾ ਦਿਨ ਧੁੰਦ ਕਰਕੇ ਸੂਰਜ ਵੀ ਨਹੀਂ ਵਿਖੇਆ। ਜਿਸ ਕਾਰਣ ਸ਼ੀਤ ਲਹਿਰਾਂ ਦੇ ਚੱਲਦੇ ਲੋਕਾਂ ਨੇ ਅੱਗ ਬਾਲ ਕੇ ਤੇ ਰੂਮ ਹੀਟਰਾਂ ਦਾ ਸਹਾਰਾ ਲੈ ਕੇ ਪੂਰਾ ਦਿਨ ਘਰਾਂ 'ਚ ਰਹਿ ਕੇ ਬਤੀਤ ਕੀਤਾ। ਇਸ ਤੋਂ ਇਲਾਵਾ ਧੁੰਦ ਹੋਣ ਕਾਰਨ ਸੜਕੀ ਤੇ ਰੇਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ। ਸੜਕਾਂ 'ਤੇ ਧੁੰਦ ਹੋਣ ਦੇ ਕਾਰਣ ਬੱਸਾਂ ਤੇ ਹੋਰ ਵਾਹਨ ਲਾਈਟਾਂ ਦੇ ਸਹਾਰੇ ਹੌਲੀ ਗਤੀ 'ਚ ਅੱਗੇ ਵੱਧ ਰਹੇ ਸਨ। 

ਉੱਥੇ ਹੀ ਰੇਲ ਗੱਡੀਆਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਆ-ਜਾ ਰਹੀਆਂ ਸਨ। ਜਿਸਦੇ ਕਾਰਣ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ-ਜਿਵੇਂ ਸ਼ਾਮ ਹੁੰਦੀ ਗਈ, ਉਵੇਂ-ਉਵੇਂ ਠੰਡ ਤੇ ਧੁੰਦ ਵੱਧਦੀ ਗਿਈ। ਕਪੂਰਥਲਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਰਾਕੇਸ਼ ਕੁਮਾਰ ਨੇ ਦੱਸਿਆ ਕਿ ਧੁੰਦ ਦੇ ਕਾਰਣ ਅਪ ਤੇ ਡਾਊਨ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਆ-ਜਾ ਰਹੀ ਹੈ। 

ਕੁਝ ਇਕ ਗੱਡੀਆਂ ਤਾਂ 1 ਘੰਟੇ ਤੋਂ ਵੀ ਵੱਧ ਦੇਰੀ ਨਾਲ ਪਹੁੰਚ ਰਹੀਆਂ ਹਨ। ਐਤਵਾਰ ਦੀ ਸਵੇਰ ਧੁੰਦ ਵੱਧ ਹੋਣ ਕਾਰਣ ਫਿਰੋਜ਼ਪੁਰ ਤੋਂ ਕਪੂਰਥਲਾ ਹੋ ਕੇ ਜਲੰਧਰ ਜਾਣ ਵਾਲੀ ਗੱਡੀ ਨੰਬਰ 74932 ਜੋ ਕਿ ਸਵੇਰੇ 5.10 ਵਜੇ ਆਉਂਦੀ ਹੈ ਉੱਥੇ 1 ਘੰਟੇ ਦੀ ਦੇਰੀ ਦੇ ਕਾਰਣ ਸਵੇਰੇ 6.10 ਵਜੇ ਪਹੁੰਚੀ। ਇਸੇ ਤਰਾਹਂ ਗੱਡੀ ਨੰਬਰ 74934, ਜਿਸਦਾ ਸਵੇਰੇ 7.45 ਵਜੇ ਦਾ ਸਮਾਂ ਹੈ, ਉਹ 11 ਮਿੰਟ ਦੀ ਦੇਰੀ ਦੇ ਕਾਰਣ 7.56 ਵਜੇ ਪਹੁੰਚੀ।

ਗੱਡੀ ਨੰਬਰ 54644 ਜੋ ਕਿ ਸਵੇਰੇ 8.50 ਵਜੇ ਦੀ ਬਜਾਏ 45 ਮਿੰਟ ਦੀ ਦੇਰੀ ਨਾਲ 9.35 ਵਜੇ ਤੇ ਗੱਡੀ ਨੰਬਰ 19223 ਜੋ ਕਿ ਦੁਪਹਿਰ 12.15 ਵਜੇ ਦੀ ਬਜਾਏ 32 ਮਿੰਟ ਦੀ ਦੇਰੀ ਨਾਲ 12.57 ਵਜੇ ਪਹੁੰਚੀ। ਉੱਥੇ ਜਲੰਧਰ ਤੋਂ ਕਪੂਰਥਲਾ ਹੋ ਕੇ ਫਿਰੋਜ਼ਪੁਰ ਜਾਣ ਵਾਲੀ ਗੱਡੀ 19226 ਜੋ ਕਿ ਸਵੇਰੇ 4.50 ਵਜੇ ਦੀ ਬਜਾਏ 6 ਮਿੰਟ ਦੀ ਦੇਰੀ ਨਾਲ 4.56 ਵਜੇ ਪਹੁੰਚੀ।

ਗੱਡੀ ਨੰਬਰ 74931 ਜੋ ਕਿ ਸਵੇਰੇ 5.35 ਦੀ ਬਜਾਏ, 21 ਮਿੰਟ ਦੀ ਦੇਰੀ ਨਾਲ 5.56 ਵਜੇ, ਗੱਡੀ ਨੰਬਰ 74933 ਜੋ ਕਿ ਸਵੇਰੇ 7.12 ਵਜੇ ਦੀ ਬਜਾਏ, 33 ਮਿੰਟੀ ਦੀ ਦੇਰੀ ਨਾਲ 7.45 ਵਜੇ, ਗੱਡੀ ਨੰਬਰ 19224 ਜੋ ਕਿ 13.50 ਵਜੇ ਦੀ ਬਜਾਏ 32 ਮਿੰਟ ਦੀ ਦੇਰੀ ਨਾਲ 14.22 ਵਜੇ ਪਹੁੰਚੀ। ਇਸ ਤੋਂ ਇਲਾਵਾ ਸਰਬਤ ਦਾ ਭਲਾ ਗੱਡੀ ਨੰਬਰ 22479 ਜੋ ਕਿ 14.07 ਵਜੇ ਦੀ ਬਜਾਏ 35 ਮਿੰਟਾਂ ਦੀ ਦੇਰੀ ਨਾਲ 14.42 ਵਜੇ ਪਹੁੰਚੀ। ਜਿਸਦੇ ਕਾਰਣ ਕਪੂਰਥਲਾ ਤੋਂ ਜਲੰਧਰ, ਸੁਲਤਾਨਪੁਰ ਲੋਧੀ ਤੇ ਫਿਰੋਜ਼ਪੁਰ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।