ਜਾਣੋਂ ਪੰਜਾਬ ਦੇ ਸਭ ਤੋਂ ਅਮੀਰ ਸਰਪੰਚ ਬਾਰੇ..
ਸਰਪੰਚੀ ਦੀਆਂ ਚੋਣਾਂ ਵਿਚ ਜਿਹੜੇ ਸਰਪੰਚ ਬਣੇ ਹਨ ਉਹ ਜ਼ਿਆਦਾਤਰ ਨੌਜਵਾਨ ਹੀ ਬਣੇ ਹਨ ਅਤੇ ਉਹਨਾਂ ਵਿਚੋਂ ਕੁਝ ਅਮੀਰ ਘਰਾਂ ਵਿਚੋਂ ਹਨ ਤੇ ਕੁਝ ਗਰੀਬ ਘਰਾਂ ਨਾਲ ਸਬੰਧਤ ਹਨ..
ਚੰਡੀਗੜ੍ਹ : ਸਰਪੰਚੀ ਦੀਆਂ ਚੋਣਾਂ ਵਿਚ ਜਿਹੜੇ ਸਰਪੰਚ ਬਣੇ ਹਨ ਉਹ ਜ਼ਿਆਦਾਤਰ ਨੌਜਵਾਨ ਹੀ ਬਣੇ ਹਨ ਅਤੇ ਉਹਨਾਂ ਵਿਚੋਂ ਕੁਝ ਅਮੀਰ ਘਰਾਂ ਵਿਚੋਂ ਹਨ ਤੇ ਕੁਝ ਗਰੀਬ ਘਰਾਂ ਨਾਲ ਸਬੰਧਤ ਹਨ ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਲਵਾੜਾ ਦੇ ਅਮਰਦੀਪ ਸਿੰਘ ਗਰੇਵਾਲ ਪੰਜਾਬ ਦੇ ਸਭ ਤੋਂ ਅਮੀਰ ਸਰਪੰਚ ਗਿਣੇ ਗਏ ਹਨ, ਜਿਨ੍ਹਾਂ ਦਾ ਪਿੰਡ ‘ਚ ਆਲੀਸ਼ਾਨ ਬੰਗਲਾ ਹੈ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ (ਲੈਂਡ ਕਰੂਜ਼ਰ) ਵਰਗੀ ਗੱਡੀ ਵਿਚ ਸਫ਼ਰ ਕਰਦੇ ਹਨ।
ਇਸ ਤਲਵਾੜਾ ਪਿੰਡ ‘ਚ ਪਹਿਲੀ ਪੰਚਾਇਤ 1972 ਵਿਚ ਬਣੀ ਸੀ ਤੇ ਉਸ ਤੋਂ ਪਹਿਲੇ ਸਰਪੰਚ ਅਮਰਦੀਪ ਸਿੰਘ ਗਰੇਵਾਲ ਦੇ ਦਾਦਾ ਜੀ ਹੀ ਬਣੇ ਸਨ, ਜਿਹੜੇ ਕਿ 1991 ਤੱਕ ਸਰਪੰਚ ਰਹੇ ਤੇ ਫਿਰ ਉਨ੍ਹਾਂ ਦੇ ਦਾਦਾ ਜੀ ਦੇ ਛੋਟੇ ਭਰਾ ਸਰਪੰਚ ਬਣੇ ਉਸ ਤੋਂ ਬਾਅਦ ਗਰੇਵਾਲ ਦੇ ਚਾਚਾ ਜੀ ਵੀ ਸਰਪੰਚ ਬਣੇ ਰਹੇ ਮਤਲਬ ਕਿ ਪਿੰਡ ਦੀ ਸਰਪੰਚੀ ਦੀ ਵਾਗਡੋਰ ਇਸ ਗਰੇਵਾਲ ਪਰਵਾਰ ਦੇ ਕੋਲ ਹੀ ਰਹੇ ਹੈ।
ਪਿਛਲੇ 10 ਸਾਲ ਤੋਂ ਇੱਥੇ ਸਰਪੰਚੀ ਰਿਜ਼ਰਵ ਸੀ ਤੇ ਇਸ ਵਾਰ ਮੈਦਾਨ ਵਿਚ ਦੋ ਧੜੇ ਸਨ ਮੈਦਾਨ ਵਿਚ ਪਰ ਪਿੰਡ ਵਾਸੀਆਂ ਨੇ ਧੜੇ ਬੰਦੀ ਖ਼ਤਮ ਕਰਨ ਲਈ ਅਮਰਦੀਪ ਸਿੰਘ ਗਰੇਵਾਲ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਇਹ ਸਰਪੰਚ ਰੱਖਦਾ ਹੈ ਗੱਡੀਆਂ ਦਾ ਸ਼ੌਂਕ ਗਰੇਵਾਲ ਰੈਲੀਆਂ ਵੀ ਕਰਦਾ ਹੈ, ਉਸ ਨੇ ਅਬੂ ਧਾਬੀ ਦੇ ਵਿਚ ਵੀ ਰੈਲੀ ਕੀਤੀ ਤੇ ਇੰਟਰਨੈਸ਼ਨਲ ਪੱਧਰ ਤੇ ਹਿੱਸਾ ਲਿਆ ਹੈ। ਉਹਨਾਂ ਨੇ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ, ਇਸ ਤੋਂ ਇਲਾਵਾ ਉਹਨਾਂ ਨੂੰ ਗੰਨ ਸ਼ੂਟਿੰਗ ਦਾ ਵੀ ਸ਼ੌਂਕ ਹੈ।