ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਬੰਬ ਦੀ ਖ਼ਬਰ! ਮੌਕੇ 'ਤੇ ਪਹੁੰਚੀ ਭਾਰੀ ਪੁਲਿਸ ਫੋਰਸ

ਏਜੰਸੀ

ਖ਼ਬਰਾਂ, ਪੰਜਾਬ

ਪੂਰਾ ਏਰੀਆ ਕੀਤਾ ਗਿਆ ਸੀਲ

Bomb news in Chandigarh District Court! Heavy police force reached the spot

 

ਚੰਡੀਗੜ੍ਹ : ਚੰਡੀਗੜ੍ਹ ਕੋਰਟ ਕੰਪਲੈਕਸ ਵਿਚੋਂ ਬੰਬ ਮਿਲਣ ਦੀ ਅਫ਼ਵਾਹ ਹੈ। ਹਾਲਾਂਕਿ, ਬੰਬ ਕੋਰਟ ਵਿਚ ਹੈ ਜਾਂ ਨਹੀਂ ਇਸ ਬਾਰੇ ਪੁਲਿਸ ਅਤੇ ਹੋਰ ਟੀਮਾਂ ਜਾਂਚ ਵਿਚ ਰੁੱਝ ਗਈਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਕੋਰਟ ਵਿਚ ਜਿੰਨੇ ਵੀ ਆਮ ਲੋਕ ਅਤੇ ਵਕੀਲ ਮੌਜੂਦ ਸਨ, ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ, ਚੰਡੀਗੜ੍ਹ ਦੀ ਜੂਡੀਸ਼ੀਅਲ ਕੋਰਟ ਸੈਕਟਰ 43 ਵਿੱਚ ਸਥਿਤ ਹੈ। 

ਜ਼ਿਲ੍ਹਾ ਅਦਾਲਤ 'ਚ ਬੰਬ ਦੀ ਸੂਚਨਾ ਮਿਲਣ ਤੋਂ ਮਗਰੋਂ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਇਕ ਕਾਲ ਆਈ ਸੀ, ਜਿਸ 'ਚ ਕਿਹਾ ਗਿਆ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਤੁਰੰਤ ਉੱਥੇ ਪਹੁੰਚੀ। ਪੁਲਿਸ ਵੱਲੋਂ ਪੂਰੇ ਕੰਪਲੈਕਸ ਨੂੰ ਖ਼ਾਲੀ ਕਰ ਕੇ ਸੀਲ ਕਰ ਦਿੱਤਾ ਗਿਆ ਹੈ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਨੂੰ ਕਿਹਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲੰਡਨ- 3 ਸਾਲ ਦਾ ਬੱਚਾ ਬੋਲਦਾ ਹੈ 7 ਭਾਸ਼ਾਵਾਂ

:

ਇਸ ਤੋਂ ਬਾਅਦ ਆਪਰੇਸ਼ਨ ਸੈੱਲ ਦੇ ਕਮਾਂਡੋ, ਡਾਗ ਸਕੁਆਇਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਅਦਾਲਤ ਪਹੁੰਚੀ ਹੈ। ਸਰਚ ਮੁਹਿੰਮ ਚਲਾ ਕੇ ਬੰਬ ਨੂੰ ਲੱਭਿਆ ਜਾ ਰਿਹਾ ਹੈ। ਸੈਕਟਰ-43 'ਚ ਜਿਸ ਥਾਂ 'ਤੇ ਪੁਲਿਸ ਦੀ ਸਰਚ ਮੁਹਿੰਮ ਚੱਲ ਰਹੀ ਹੈ, ਉਸ ਤੋਂ ਥੋੜ੍ਹੀ ਦੂਰ ਹੀ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਵੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।